ਬਠਿੰਡਾ ਜਿਲ੍ਹੇ ਵਿਚ ਮੌੜ ਮੰਡੀ ਵਿਖੇ ਮੰਗਲਵਾਰ ਰਾਤ 8:30 ਵਜੇ ਕਰੀਬ ਇਕ ਮਾਰੂਤੀ ਕਾਰ 800 ਨੰਬਰ ਪੀ.ਬੀ.-03.8974 ਵਿਚ ਭੇਦਭਰੀ ਹਾਲਤ 'ਚ ਬੰਬ ਧਮਾਕਾ ਹੋਣ ਦੇ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਘਟਨਾ ਦੇ ਨੇੜੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਯੂਨੀਅਨ ਮੌੜ ਦਫ਼ਤਰ ਦੇ ਨੇੜੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਜੋ ਕਿ ਵਿਵਾਦਤ ਡੇਰਾ ਸਿਰਸਾ ਮੁਖੀ ਦੇ ਕੁੜਮ ਹੈ, ਦਾ ਰੋਡ ਸ਼ੋਅ ਅਜੇ ਸਮਾਪਤ ਹੀ ਹੋਇਆ ਸੀ, ਕਿ ਜੱਸੀ ਜਦੋਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਮਿਲੇ ਆਪਣੇ ਸੁਰੱਖਿਆ ਬਲਾਂ ਸਮੇਤ ਜਿਉਂ ਹੀ ਰੋਡ ਸ਼ੋਅ ਤੋਂ ਬਾਹਰ ਨਿਕਲੇ ਤਾਂ ਰਸਤੇ 'ਚ ਖੜ੍ਹੀ ਮਾਰੂਤੀ ਕਾਰ ਵਿਚ ਜ਼ੋਰਦਾਰ ਧਮਾਕਾ ਹੋਇਆ।