ਆਮ ਆਦਮੀ ਪਾਰਟੀ (ਆਪ) ਅਤੇ ਆਵਾਜ਼-ਏ-ਪੰਜਾਬ ਦੇ ਮੋਢੀ ਨਵਜੋਤ ਸਿੱਧੂ ਵਿਚਕਾਰ ਚੱਲ ਰਹੀ ਗੱਲਬਾਤ ਦੂਜੀ ਵਾਰ ਟੁੱਟ ਗਈ ਹੈ। ‘ਆਪ’ ਦੇ ਇਕ ਸੀਨੀਅਰ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿੱਧੂ ਦਾ ਧੜਾ 30 ਸੀਟਾਂ, ਉਪ ਮੁੱਖ ਮੰਤਰੀ ਸਮੇਤ ਮੰਤਰੀਆਂ ਦੇ ਤਿੰਨ ਚਾਰ ਅਹੁਦੇ ਮੰਗ ਰਿਹਾ ਸੀ, ਜੋ ‘ਆਪ’ ਨੂੰ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਸੀ। ਇਸ ਕਾਰਨ ਗੱਲ ਟੁੱਟ ਗਈ। ਇਸ ਆਗੂ ਅਨੁਸਾਰ ‘ਆਪ’ ਪੰਜ ਸੀਟਾਂ ਦੇਣ ਲਈ ਤਿਆਰ ਸੀ ਪਰ ਸ੍ਰੀ ਸਿੱਧੂ ਦਾ ਧੜਾ ਸਹਿਮਤ ਨਹੀਂ ਹੋਇਆ। ਦੱਸਣਯੋਗ ਹੈ ਕਿ ਸਿੱਧੂ ਨਾਲ ਮੁੱਖ ਤੌਰ ’ਤੇ ‘ਆਪ’ ਦੇ ਕੌਮੀ ਜਥੇਬੰਦਕ ਆਗੂ ਦੁਰਗੇਸ਼ ਪਾਠਕ ਗੱਲ ਕਰ ਰਹੇ ਸਨ।