Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

1984 ਸਿੱਖ ਕਤਲੇਆਮ: ਦਿੱਲੀ ਕਮੇਟੀ ਦੀ ਅਗਵਾਈ ‘ਚ ਸਿੱਖਾਂ ਨੇ ਕਾਂਗਰਸ ਦੇ ਮੁਖ ਦਫ਼ਤਰ ’ਤੇ ਕੀਤਾ ਪ੍ਰਦਰਸ਼ਨ

1984 ਸਿੱਖ ਕਤਲੇਆਮ: ਦਿੱਲੀ ਕਮੇਟੀ ਦੀ ਅਗਵਾਈ ‘ਚ ਸਿੱਖਾਂ ਨੇ ਕਾਂਗਰਸ ਦੇ ਮੁਖ ਦਫ਼ਤਰ ’ਤੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕਮਲਨਾਥ ਦੀ 1984 ਸਿੱਖ ਕਤਲੇਆਮ ਵਿਚ ਸ਼ਮੂਲੀਅਤ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਦੇ ਮੁਖ ਦਫ਼ਤਰ 24 ਅਕਬਰ ਰੋਡ ਦੇ ਵੱਲ ਵੱਧ ਰਹੇ ਸਿੱਖ ਕਾਰਕੂਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਸਿੱਖਾਂ ਦੇ ਕਾਤਲਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਕਾਨੂੰਨੀ ਸ਼ਿਕੰਜ਼ੇ ਤੋਂ ਬਚਾਉਣ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

“ਕਾਂਗਰਸ ਦਾ ਹਾਥ-ਕਾਤਲੋਂ ਕੇ ਸਾਥ” ਵਰਗੇ ਨਾਹਰੇ ਲਗਾਉਂਦੇ ਹੋਏ ਕਾਰਕੂਨਾਂ ਨੇ ਕਾਂਗਰਸ ਆਗੂ ਸੱਜਣ ਕੁਮਾਰ ਦੇ ਬਚਾਵ ਵਿਚ ਸਾਬਕਾ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਵੱਲੋਂ ਦਿੱਲੀ ਹਾਈਕੋਰਟ ਵਿਚ ਖੇਡੀ ਜਾ ਰਹੀ ਕਾਨੂੰਨੀ ਪੈਂਤਰੇਬਾਜ਼ੀ ਦੇ ਖਿਲਾਫ਼ ਵੀ ਆਪਣੇ ਗੁੱਸੇ ਦਾ ਵਿਖਾਵਾ ਕੀਤਾ। ਪ੍ਰਦਰਸ਼ਨ ਦੀ ਅਗਵਾਹੀ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਸਾਬਕਾ ਵਿਧਾਇਕ ਤੇ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ‘ਤੇ ਕੀਤੀ। ਸੱਜਣ ਕੁਮਾਰ ਵੱਲੋਂ ਦਿੱਲੀ ਹਾਈ ਕੋਰਟ ਦੇ ਸਿੱਖ ਜਜ ਪ੍ਰਕਾਸ਼ ਸਿੰਘ ਤੇਜੀ ਦੀ ਪੇਸ਼ੇ ਪ੍ਰਤੀ ਵਫਾਦਾਰੀ ‘ਤੇ ਸਵਾਲ ਚੁੱਕਦੇ ਹੋਏ ਸੱਜਣ ਕੁਮਾਰ ਦੇ ਖਿਲਾਫ ਚੱਲ ਰਹੇ ਮਾਮਲੇ ਤੋਂ ਵੱਖ ਕਰਨ ਦੇ ਲਈ ਦਾਖਲ ਕੀਤੀ ਗਈ ਪਟੀਸ਼ਨ ਨੂੰ ਅਕਾਲੀ ਆਗੂਆਂ ਨੇ ਸੰਵੈਧਾਨਿਕ ਕੀਮਤਾਂ ਦਾ ਘਾਣ ਦੱਸਿਆ। ਉਨ੍ਹਾਂ ਦਾ ਸਵਾਲ ਸੀ ਕਿ ਕੀ ਹੁਣ ਇੱਕ ਮੁਜਰਿਮ ਇਸ ਗੱਲ ਦਾ ਫੈਸਲਾ ਲਵੇਗਾ ਕਿ ਉਸਦੇ ਮਾਮਲੇ ਦੀ ਸੁਣਵਾਈ ਕਿਹੜਾ ਜੱਜ ਕਰੇਗਾ?

ਸਿੱਖ ਬਜ਼ੁਰਗ ਕਾਂਗਰਸ ਖਿਲਾਫ ਰੋਸ ਮਾਰਚ 'ਚ ਹਿੱਸਾ ਲੈਂਦਾ ਹੋਇਆ
ਸਿੱਖ ਬਜ਼ੁਰਗ ਕਾਂਗਰਸ ਖਿਲਾਫ ਰੋਸ ਮਾਰਚ ‘ਚ ਹਿੱਸਾ ਲੈਂਦਾ ਹੋਇਆ

ਸੱਜਣ ਕੁਮਾਰ ਦੇ ਸਮਰਥਨ ਵਿਚ ਸਲਮਾਨ ਖੁਰਸ਼ੀਦ ਵੱਲੋਂ ਅਦਾਲਤ ਵਿਚ ਦਿੱਤੀ ਗਈ ਮੈਰਾਥਨ ਦਲੀਲਾਂ ਨੂੰ ਆਗੂਆਂ ਨੇ ਸੋਨੀਆ ਗਾਂਧੀ ਵੱਲੋਂ ਕਾਤਲਾਂ ਨੂੰ ਪਨਾਹ ਦੇਣ ਦੇ ਤੌਰ ‘ਤੇ ਬਿਆਨਿਆ। ਉਨ੍ਹਾਂ ਦਾ ਮੰਨਣਾ ਸੀ ਕਿ ਕਾਂਗਰਸ ‘ਤੇ ਰਾਜ ਕਰਦੇ ਗਾਂਧੀ ਪਰਿਵਾਰ ਦਾ ਸਿੱਖ ਕਤਲੇਆਮ ਵਿਚ ਪੂਰਾ ਹੱਥ ਸੀ ਇਸ ਲਈ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣਾ ਕਾਂਗਰਸ ਦੀ ਸਿਆਸੀ ਮਜਬੂਰੀ ਅਤੇ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦਾ ਆਖਰੀ ਹਥਿਆਰ ਹੈ। ਅਕਾਲੀ ਦਲ ਦੇ ਆਗੂਆਂ ਨੇ ਜੱਜ ਦੀ ਪੇਸ਼ੇ ਪ੍ਰਤੀ ਵਫਾਦਾਰੀ ਤੇ ਧਰਮ ਦੇ ਆਧਾਰ ‘ਤੇ ਸ਼ੱਕ ਕਰਨ ਦੇ ਸ਼ੁਰੂ ਹੋਏ ਨਵੇਂ ਰੁਝਾਨ ਨੂੰ ਗਲਤ ਕੋਸ਼ਿਸ਼ ਦੱਸਿਆ।

ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਚਮਨ ਸਿੰਘ, ਸਮਰਦੀਪ ਸਿੰਘ ਸੰਨੀ, ਅਕਾਲੀ ਆਗੂ ਰਣਜੀਤ ਕੌਰ, ਜਸਵਿੰਦਰ ਸਿੰਘ ਜੌਲੀ, ਅਮਰਜੀਤ ਕੌਰ ਪਿੰਕੀ, ਤਰਵਿੰਦਰ ਕੌਰ ਖਾਲਸਾ, ਅਮਰਜੀਤ ਸਿੰਘ ਤਿਹਾੜ, ਜਸਪ੍ਰੀਤ ਸਿੰਘ ਵਿੱਕੀਮਾਨ, ਸੁਰਿੰਦਰ ਪਾਲ ਸਿੰਘ ਓਬਰਾਏ, ਗਗਨ ਸਿੰਘ ਛਿਆਸੀ, ਆਤਮਾ ਸਿੰਘ ਲੁਬਾਣਾ, ਗੁਰਦੀਪ ਸਿੰਘ ਬਿੰਟੂ ਤੇ ਸੁਖਮਨ ਸਿੰਘ ਸਹਿਤ ਸੈਂਕੜੇ ਕਾਰਕੂਨ ਮੌਜੂਦ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: