ਲੁਧਿਆਣਾ: ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਵਕੀਲ ਗੁਰਵਿੰਦਰ ਸਿੰਘ ਸਰਾਉਂ ਵਲੋਂ ਧੂਰੀ ਦੀ ਇਕ ਅਦਾਲਤ ‘ਚ ਲਾਈ ਅਰਜ਼ੀ ਦੇ ਜਵਾਬ ‘ਚ ਥਾਣਾ ਸਦਰ, ਧੂਰੀ ਦੀ ਪੁਲਿਸ ਨੇ ਅੱਜ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਥਾਣਾ ਸਦਰ, ਧੂਰੀ ਦੇ ਕੇਸ ਵਿਚ ਲੁੜੀਂਦਾ ਨਹੀਂ ਹੈ। ਵਕੀਲਾਂ ਨੇ ਇਸ ਕੇਸ ਦੇ ਸਬੰਧ ‘ਚ 14 ਫਰਵਰੀ 2017 ਨੂੰ ਅਰਜ਼ੀ ਲਾਈ ਸੀ।
ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN ) ਨੂੰ ਫੋਨ ‘ਤੇ ਦੱਸਿਆ ਕਿ ਇਹ ਕੇਸ ਪੰਜਾਬ ਪੁਲਿਸ ਵਲੋਂ ਐਫ.ਆਈ.ਆਰ. 103/2005 ਤਹਿਤ ਥਾਣਾ ਸਦਰ, ਧੂਰੀ ਵਿਖੇ ਦਰਜ਼ ਕੀਤਾ ਗਿਆ ਸੀ। ਇਸ ਕੇਸ ਵਿਚ ਭਾਈ ਹਵਾਰਾ ਤੋਂ ਅਲਾਵਾ ਦੂਜਿਆਂ ਨੂੰ ਸਜ਼ਾ ਹੋ ਗਈ ਸੀ ਅਤੇ ਇਹ ਕੇਸ ਹੁਣ ਹਾਈਕੋਰਟ ਵਿਚ ਵਿਚਾਰ ਅਧੀਨ ਹੈ। ਵਕੀਲ ਮੰਝਪੁਰ ਨੇ ਦੱਸਿਆ, “ਧੂਰੀ ਪੁਲਿਸ ਨੇ ਅਦਾਲਤ ‘ਚ ਦਾਖਲ ਆਪਣੇ ਜਵਾਬ ‘ਚ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਐਫ.ਆਈ.ਆਰ. ਨੰ: 103/2005 ਵਿਚ ਲੁੜੀਂਦਾ ਨਹੀਂ ਹੈ।”

ਭਾਈ ਹਵਾਰਾ ਦੇ ਵਕੀਲਾਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਐਡਵੋਕੇਟ ਸਰਾਓ ਮੁਤਾਬਕ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਭਾਈ ਹਵਾਰਾ ਨੂੰ ਉਨ੍ਹਾਂ ਦੇ ਕਾਗਜ਼ਾਂ ‘ਚ ‘ਪੈਂਡਿੰਗ” ਕੇਸਾਂ ਬਾਰੇ ਦੱਸਿਆ। ਜਿਸ ਦੇ ਆਧਾਰ ‘ਤੇ ਹੀ ਵਕੀਲਾਂ ਨੇ ਧੂਰੀ ਅਦਾਲਤ ‘ਚ 14 ਫਰਵਰੀ 2017 ਨੂੰ ਅਰਜ਼ੀ ਦਾਖਲ ਕੀਤੀ ਸੀ।
ਸਬੰਧਤ ਖ਼ਬਰ:
ਰੋਪੜ ਅਦਾਲਤ ਵਲੋਂ 25 ਸਾਲ ਪੁਰਾਣੇ ਟਾਡਾ ਕੇਸ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ …
ਜੱਜ ਜਗਵਿੰਦਰ ਸਿੰਘ ਦੀ ਅਦਾਲਤ ਵਲੋਂ ਅੱਜ ਇਸ ਕੇਸ ਦੇ ਸਬੰਧ ‘ਚ ਸੁਣਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਈ ਹਵਾਰਾ ਨੂੰ ਸਮਰਾਲਾ ਦੇ 7 ਕੇਸਾਂ, ਮੋਹਾਲੀ ਅਤੇ ਖਰੜ ਦੇ ਅਸਲਾ ਐਕਟ ਦੇ ਇਕ-ਇਕ ਕੇਸ ਵਿਚੋਂ ਪੁਲਿਸ ਵਲੋਂ ਕਲੀਨ ਚਿੱਟ ਮਿਲ ਚੁਕੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
After 11 Years, Dhuri Police Says Does Not Want To Pursue Case Against Bhai Jagtar Singh Hawara …