ਸਿਰਸਾ (20 ਅਪਰੈਲ ,2015): ਸਿਰਸਾ ਸਥਿਤ ਵਿਵਾਦਤ ਡੇਰਾ ਸੌਦਾ ਦੇ ਗੁਰਮੀਤ ਰਾਮ ਰਹੀਮ ਨੇ ਅੱਜ ਆਪਣੇ ਹੀ ਡੇਰੇ ਦੀ ਸਾਧਵੀ ਕਾਲ ਬਲਾਤਕਾਰ ਕਰਨ ਦੇ ਕੇਸ ਵਿੱਚ ਸੀਬੀਆਈ ਅਦਲਾਤ ਪੰਚਕੂਲਾ ਵਿੱਚ ਵੀਡੀਓੁ ਕਾਨਫਰੰਸ ਦੇ ਜਰੀਏ ਪੇਸ਼ੀ ਭੁਗਤੀ।
ਪੇਸ਼ੀ ਭੁਗਤਣ ਲਈ ਸੌਦਾ ਸਾਧ ਆਪਣੇ ਲਾਮ ਲਸ਼ਕਰ ਅਤੇ ਆਪਣੇ ਚੇਲਿਆਂ, ਲੱਠਮਾਰਾ ਨਾਲ ਸਿਰਸਾ ਦੀ ਅਦਾਲਤ ਵਿੱਚ ਪੇਸ਼ ਹੋਇਆਂ , ਜਿੱਥੋਂ ਉਸਨੇ ਸੀਬੀਆਈ ਅਦਾਲਤ ਪੰਚਕੁਲ਼ਾ ਵਿੱਚ ਚੱਲ ਰਹੀ ਕਾਰਵਾਈ ਵਿੱਚ ਵੀਡੀਓੁ ਕਾਨਫਰੰਸ ਰਾਹੀਂ ਆਪਣੀ ਹਾਜ਼ਰੀ ਲੁਆਈ।

ਪੇਸ਼ੀ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਡੇਰਾ ਪ੍ਰੇਮੀ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਅਤੇ ਅਦਾਲਤ ਨੂੰ ਜਾਣ ਵਾਲੀ ਸੜਕ ’ਤੇ ਪੇਸ਼ੀ ਭੁਗਤਣ ਤੱਕ ਤਾਇਨਾਤ ਰਹੇ।
ਸੌਦਾ ਸਾਧ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਪੇਸ਼ੀਆਂ ਸਿਰਸਾ ਦੀ ਅਦਾਲਤ ਵਿੱਚ ਬਣੇ ਇੱਕ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਰੂਮ ਜ਼ਰੀਏ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਭੁਗਤੀਆਂ ਜਾ ਰਹੀਆਂ ਹਨ। ਪੇਸ਼ੀ ਦੌਰਾਨ ਜਿੱਥੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਉੱਥੇ ਹੀ ਡੇਰਾ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਬਰਨਾਲਾ ਰੋਡ ਤੇ ਅਦਾਲਤ ਨੂੰ ਜਾਣ ਵਾਲੇ ਰਾਹ ’ਤੇ ਤਾਇਨਾਤ ਰਹੇ।
ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੌਦਾ ਸਾਧ ਦੇ ਵਕੀਲਾਂ ਨੇ ਅੱਜ ਅਰਜ਼ੀ ਦਾਇਰ ਕਰਕੇ ਜਬਰ ਜਨਾਹ ਦੀ ਕਥਿਤ ਪੀੜਤ ਸਾਧਵੀ ਨੂੰ ਮੁੜ ਅਦਾਲਤ ਵਿਚ ਪੇਸ਼ ਕਰਨ ਦੀ ਗੁਹਾਰ ਲਗਾਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਲਡ ਸਿੱਖ ਮਿਸ਼ਨ ਦੇ ਸਕੱਤਰ ਜਨਰਲ ਤੀਰਥ ਸਿੰਘ ਭਟੋਆ ਨੇ ਦੱਸਿਆ ਕਿ ਸੀ. ਬੀ. ਆਈ. ਦੇ ਐਡਵੋਕਟ ਐਚ. ਪੀ. ਐਸ. ਵਰਮਾ ਵੱਲੋਂ ਦਿੱਤੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਪਹਿਲਾਂ ਬਚਾਅ ਪੱਖ ਦੇ ਵਕੀਲਾਂ ਨੇ ਪੀੜਤ ਸਾਧਵੀ ਦੇ ਇਕ ਪੱਤਰ ਦੀ ਹੱਥ ਲਿਖਤ ਅਤੇ ਦਸਤਖਤਾਂ ਨੂੰ ਮਿਲਾਉਣ ਲਈ ਮੰਗ ਕੀਤੀ ਗਈ ਸੀ ਉਸ ਦੀ ਰਿਪੋਰਟ ਅਦਾਲਤ ਵਿਚ ਪਹੰਚ ਚੁੱਕੀ ਹੈ ਫਿਰ ਦੁਬਾਰਾ ਬਚਾਅ ਪੱਖ ਵੱਲੋਂ ਮਾਮਲੇ ਨੂੰ ਹੋਰ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਦੀ ਸੁਣਵਾਈ ਅਦਾਲਤ ਵੱਲੋਂ 27 ਅਪ੍ਰੈਲ 2015 ਨੂੰ ਰੱਖੀ ਗਈ ਹੈ ।