Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

“ਸਿੱਖ ਹਿੰਦੂ ਨਹੀਂ ਹਨ” ਹਨ ਪਟੀਸ਼ਨ ‘ਤੇ ਦਸਤਖਤੀ ਮੁਹਿਮ ਨੂੰ ਭਰਵਾਂ ਹੁੰਗਾਰਾ

“ਸਿੱਖ ਹਿੰਦੂ ਨਹੀਂ ਹਨ” ਹਨ ਪਟੀਸ਼ਨ ‘ਤੇ ਦਸਤਖਤੀ ਮੁਹਿਮ ਨੂੰ ਭਰਵਾਂ ਹੁੰਗਾਰਾ

ਕੈਲੀਫੋਰਨੀਆ (22 ਦਸੰਬਰ, 2014): ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਨੂੰ ਤੁੜਵਾਉਣ ਲਈ ਸਿੱਖਜ਼ ਫਾਰ ਜਸਟਿਸ ਵੱਲੋਂ ਸ਼ੁਰੂ ਕੀਤੀ ਗਈ ‘ਸਿੱਖ ਪਟੀਸ਼ਨ’ ਮੁਹਿੰਮ ਨੂੰ ਇਟਲੀ ਅਤੇ ਅਮਰੀਕਾ ਵਿਚ ਭਾਰੀ ਹੁੰਗਾਰਾ ਮਿਲ ਰਿਹਾ ਹੈ। ਅਮਰੀਕਾ ਸਥਿਤ ਮਨੁੱਖ ਅਧਿਕਾਰ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ‘ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ’ ਜੋ ਪਟੀਸ਼ਨ ਬਰਾਕ ਉਬਾਮਾ ਨੂੰ ਪਾਈ ਜਾ ਰਹੀ ਹੈ ਦੀ ਦਸਤਖ਼ਤੀ ਮੁਹਿੰਮ ਨੂੰ ਸਮੁੱਚੇ ਅਮਰੀਕਾ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਗੁਰਦੁਆਰਾ ਸਾਹਿਬ ਵਿੱਚ ਪਟੀਸ਼ਨ 'ਤੇ ਦਸਤਖਤ ਕਰਦੇ ਸਿੱਖ
ਗੁਰਦੁਆਰਾ ਸਾਹਿਬ ਵਿੱਚ ਪਟੀਸ਼ਨ ‘ਤੇ ਦਸਤਖਤ ਕਰਦੇ ਸਿੱਖ

ਇਸ ਮੁਹਿੰਮ ਤਹਿਤ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਲੋੜੀਂਦੇ ਇਕ ਲੱਖ ਦਸਤਖਤਾਂ ਵਾਲੀ ਪਟੀਸ਼ਨ ਵਾੲ੍ਹੀਟ ਹਾਊਸ ਨੂੰ ਭੇਜਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਤਹਿਤ ਹਰੇਕ ਵਿਅਕਤੀ ਆਪਣੀ ਨਿੱਜੀ ਈਮੇਲ ਤੋਂ ਆਪਣੇ ਨਾਂਅ ਅਤੇ ਪਤੇ ਸਮੇਤ ਦਸਤਖਤ ਕਰਕੇ ਸਿੱਧੇ ਤੌਰ ‘ਤੇ ਵਾਈਟ ਹਾਊਸ ਦੇ ਲਿੰਕ ‘ਤੇ ਮੇਲ ਕਰੇਗਾ।

ਗੁਰਦੁਆਰਾ ਕਮੇਟੀਆਂ ਦੇ ਨੁਮਾਇੰ ਦਿਆਂ ਦੇ ਸਹਿਯੋਗ ਨਾਲ ਦਸਤਖ਼ਤੀ ਮੁਹਿੰਮ ਕੈਲੀਫੋਰਨੀਆ, ਨਿਊਯਾਰਕ, ਨਿਊਜਰਸੀ, ਵਰਜੀਨੀਆ, ਇਲੀਨੋਇਸ, ਵਿਸਕਾਨਸਿਨ, ਮਿਸ਼ੀਗਨ, ਉਹਾਈਓ, ਜਾਰਜੀਆ, ਕੈਰੋਲੀਨਾ, ਕੋਲੋਰਾਡੋ, ਐਰੀਜ਼ੋਨਾ, ਵਾਸ਼ਿੰਗਟਨ, ਨਵੇਦਾ, ਟੈਕਸਾਸ ਮੈਰੀਲੈਂਡ, ਪੈਨਸਿਲਵੇਨੀਆ, ਕਨੈਕਟੀਕਟ, ਮੈਸੇਚੁਸੈਟਸ, ਇੰਡੀਆਨਾ, ਸ਼ਿਕਾਗੋ ਸਮੇਤ ਅਮਰੀਕਾ ਦੇ ਸਾਰੇ ਸੂਬਿਆਂ ਦੇ ਗੁਰਦੁਆਰਾ ਸਾਹਿਬਾਨ ਵਿਚ ਚਲਾਈ ਗਈ । ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤ ਨੇ ਆਨ ਲਾਈਨ ਦਸਤਖ਼ਤ ਕੀਤੇ।

 ਪਟੀਸ਼ਨ ਦਾ ਮਕਸਦ ਹੈ ਕਿ ਉਬਾਮਾ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕਰਨ ਕਿ ‘ਭਾਰਤੀ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਿਉਂ ਦਰਸਾਉਂਦਾ ਹੈ?’ ਅਤੇ ਉਨ੍ਹਾਂ ਨਾਲ ‘ਸਿੱਖ ਨਸਲਕੁਸ਼ੀ’ ਤੇ ‘ਸਿੱਖਾਂ ਦੇ ਖ਼ੁਦਮੁਖਤਿਆਰ ਦੇ ਅਧਿਕਾਰ’ ਬਾਰੇ ਮੁੱਦੇ ਉਠਾਏ ਜਾਣ।

ਪਿਛਲੇ ਦਿਨ ਇਟਲੀ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਇਸ ਪਟੀਸ਼ਨ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਭਾਈ ਨਰਿੰਦਰਜੀਤ ਸਿੰਘ, ਭਾਈ ਗੁਰਮੇਲ ਸਿੰਘ ਜੋਧੇ, ਨੌਜਵਾਨ ਆਗੂ ਸ: ਜਗਜੀਤ ਸਿੰਘ ਈਸ਼ਰਹੇਲ, ਸ: ਗੁਰਪ੍ਰੀਤ ਸਿੰਘ ਵਿਰਕ, ਹਰਪ੍ਰੀਤ ਸਿੰਘ ਸਾਹਨੇਵਾਲ, ਜਸਵੰਤ ਸਿੰਘ ਭੰਗੂ ਆਦਿ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਨੂੰ ਤੁੜਵਾਉਣ ਦੇ ਲਈ ਸਿੱਖਜ਼ ਫਾਰ ਜਸਟਿਸ ਦਾ ਇਹ ਇਕ ਅਤਿ-ਸ਼ਾਲਾਘਾਯੋਗ ਉਪਰਾਲਾ ਹੈ। ਸਿੱਖ ਕੌਮ ਦੇ ਹਰੇਕ ਪ੍ਰਾਣੀ ਨੂੰ ਵਾਈਟ ਹਾਊਸ ਦੇ ਪ੍ਰੋਫਾਰਮੇ ‘ਤੇ ਦਸਤਖਤ ਕਰਕੇ ਆਪਣੇ ਅਧਿਕਾਰਾਂ ਪ੍ਰਤੀ ਇਸ ਪਟੀਸ਼ਨ ਨੂੰ ਸਫਲ ਬਣਾਉਣਾ ਚਾਹੀਦਾ ਹੈ।

ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ, ਡਾ: ਬਖਸ਼ੀਸ਼ ਸਿੰਘ ਸੰਧੂ, ਬਰਜਿੰਦਰ ਸਿੰਘ ਬਰਾੜ, ਅਮਰਦੀਪ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਠਾਣਾ ਅਤੇ ਜਸਬੀਰ ਸਿੰਘ ਦਿੱਲੀ ਨੇ ਕਿਹਾ ਕਿ ਭਾਵੇਂ ਕਿ ਇਸ ਪਟੀਸ਼ਨ ‘ਤੇ 100,000 ਦਸਤਖ਼ਤ ਚਾਹੀਦੇ ਹਨ ਪਰ ਦਸਤਖ਼ਤੀ ਮੁਹਿੰਮ ਆਉਣ ਵਾਲੇ ਐਤਵਾਰ ਨੂੰ 28 ਦਸੰਬਰ ਤੇ 31 ਦਸੰਬਰ ਨਵੇਂ ਸਾਲ ਦੇ ਦੀਵਾਨ ਮੌਕੇ ਪੂਰੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਵਿਚ ਚਲਾਈ ਜਾਵੇਗੀ। ਉਨ੍ਹਾਂ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਦਸਤਖ਼ਤ ਕਰਨ। ਦਸਤਖ਼ਤੀ ਮੁਹਿੰਮ 31 ਦਸੰਬਰ ਤੱਕ ਜਾਰੀ ਰਹੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਭਾਰਤੀ ਸੁਪਰੀਮ ਕੋਰਟ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਉੱਤੇ ਦਿੱਤੇ ਗਏ ਹੁਕਮ ਦਾ ਜਾਇਜ਼ਾ ਲੈਣ, ਅਗਸਤ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਉਸਾਰੂ ਬਦਲਾਅ ਲਿਆਉਣ ਅਤੇ ਨਵੰਬਰ ਵਿੱਚ ਸ੍ਰੀ ਗੁਰੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: