Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਡੀ ਗੱਲ ਨਾ ਮੰਨੀ ਤਾਂ ਭਾਰਤ ਨਾਲੋਂ ਵੱਖ ਹੋਵਾਂਗੇ : ਅਸਾਮੀ ਆਗੂ

ਸਾਡੀ ਗੱਲ ਨਾ ਮੰਨੀ ਤਾਂ ਭਾਰਤ ਨਾਲੋਂ ਵੱਖ ਹੋਵਾਂਗੇ : ਅਸਾਮੀ ਆਗੂ

ਚੰਡੀਗੜ੍ਹ/ਗੁਹਾਟੀ: ਕ੍ਰਿਸ਼ਕ ਮੁਕਤੀ ਸੰਗਰਾਮ ਸੰਮਤੀ ਦੇ ਆਗੂ ਅਖਿਲ ਗਗੋਈ ਨੇ ਬੀਤੇ ਐਤਵਾਰ ਇੱਕ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਨਾਗਰਿਕਤਾ ਸੋਧ ਕਨੂੰਨ ਪਾਸ ਕੀਤਾ ਤਾਂ ਅਸਾਮ ਭਾਰਤੀ ਸੰਘ ਨੂੰ ਛੱਡਣ ਲਈ ਮਜਬੂਰ ਹੋਵੇਗਾ।

ਅਸਾਮ ਦੇ ਤਿਨਸੁਕੀਆ ਜਿਲ੍ਹੇ ‘ਚ ਬੋਲਦਿਆਂ ਅਸਾਮੀ ਆਗੂ ਨੇ ਕਿਹਾ ਕਿ ”ਜੇਕਰ ਸਰਕਾਰ ਸਾਨੂੰ ਸਾਡਾ ਬਣਦਾ ਮਾਣ ਦੇਵੇਗੀ ਤਾਂ ਅਸੀਂ ਸਰਕਾਰ ਦੇ ਨਾਲ ਖੜ੍ਹੇ ਹੋਵਾਂਗੇ ਪਰ ਜੇਕਰ ਸਰਕਾਰ ਸਾਡੇ ਮਾਣ ਨੂੰ ਠੇਸ ਪਹੁੰਚਾਉਂਦਿਆਂ ਨਵਾਂ ਕਨੂੰਨ ਬਣਾਵੇਗੀ ਤਾਂ ਅਸੀਂ ਭਾਰਤ ਦਾ ਹਿੱਸਾ ਨਾ ਰਹਿਣਾ ਠੀਕ ਸਮਝਾਂਗੇ।

ਅਸਾਮੀ ਆਗੂ ਅਖਿਲ ਗਗੋਈ ਨਾਗਰਿਕਤਾ ਸੋਧ ਕਨੂੰਨ ਵਿਰੁੱਧ ਰੋਸ ਪ੍ਰਦਰਸ਼ਨ ਕਰਦਾ ਹੋਇਆ।

ਨਾਗਰਿਕਤਾ ਸੋਧ ਕਨੂੰਨ ਇੱਕ ਅਜਿਹਾ ਕਨੂੰਨ ਹੈ ਜਿਸ ਦੇ ਬਣਨ ਤੋਂ ਬਾਅਦ ਬੰਗਲਾਦੇਸ਼,ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਗੈਰ ਮੁਸਲਮਾਨ ਅਸਾਮ ਦੇ ਨਾਗਰਿਕ ਬਣ ਸਕਣਗੇ।

ਅਖਿਲ ਗੋਗੋਈ ਨੇ ਕਿਹਾ ਕਿ ਜੇਕਰ ਇਹ ਨਵਾਂ ਕਨੂੰਨ ਬਣਦਾ ਹੈ ਤਾਂ ਇਹ 1985 ਅਸਾਮ ਅਕਾਰਡ ਦੀ ਉਲੰਘਣਾ ਹੋਵੇਗਾ ਜਿਸ ਤਹਿਤ 1971 ਤੋਂ ਬਾਅਦ ਅਸਾਮ ਦਾਖਲ ਹੋਏ ਬੰਦੇ ਚਾਹੇ ਉਹ ਜਿਹੜੇ ਵੀ ਧਰਮ ਨਾਲ ਸੰਬੰਧਤ ਹੋਣ ਗੈਰ ਕਨੂੰਨੀ ਹੋਣਗੇ।

ਨਾਗਰਿਕਤਾ ਸੋਧ ਕਨੂੰਨ ਦੇ ਖਿਲਾਫ ਪ੍ਰਦਰਸ਼ਨ ਕਰਦੀਆਂ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਇਸ ਕਨੂੰਨ ਬਣਿਆ ਤਾਂ ਅਸੀਂ ਭਾਰਤ ਤੋਂ ਵੱਖ ਹੋਵਾਂਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ। 26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ
• ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਵਿੱਚ ਸੁਣਵਾਈ ਹੋਈ • ਅਦਾਲਤ ਨੂੰ ਮਾਮਲਾ ਬੰਦ ਕਰਨ ਲਈ ਪਹਿਲਾਂ ਹੀ ਕਹਿ ਚੁੱਕੀ ਸੀਬੀਆਈ ਨੇ ਇੱਕ ਹੋਰ
ਨਾਗਰਿਕਤਾ ਕਾਨੂੰਨ ਦੇ ਵਿਰੁੱਧ ਵਿਖਾਵਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸ਼ਹਿਰ ਦੇ ਜਿਨ੍ਹਾਂ ਵਿਅਕਤੀਆਂ ਨੂੰ ਪੁਲਿਸ ਨੇ ਅਮਨ ਭੰਗ ਕਰਨ ਦੇ ਦੋਸ਼ ਹੇਠ ਨੋਟਿਸ ਭੇਜੇ ਹਨ ਉਨ੍ਹਾਂ ਵਿੱਚ ਸ਼ਹਿਰ
• ਨਵੇਂ ਭਾਰਤੀ ਫੌਜ ਐਮ. ਐਮ. ਮੁਖੀ ਨਰਵਾਣੇ ਨੇ ਕਿਹਾ ਕਿ ਚੀਨ ਤੇ ਭਾਰਤੀ ਸਰਹੱਦ ਹਾਲੀ ਤਹਿ ਨਹੀਂ ਹੋਈ • ਚੀਨ ਤੇ ਭਾਰਤ ਦਰਮਿਆਨ ਸਰਹੱਦ ਨਹੀਂ 'ਲਾਈਨ ਆਪ ਐਕਚੁਅਲ ਕੰਟਰੋਲ'

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: