ਗੁਰੂਹਰਸਹਾਏ / ਫ਼ਿਰੋਜ਼ਪੁਰ: ਦੁਸਹਿਰੇ ਉੱਪਰ ਲੰਕਾਪਤੀ ਰਾਵਣ ਦਾ ਬੁੱਤ ਸਾੜਣ ਦੀ ਕਾਰਵਾਈ ਦਾ ਰਾਵਣ ਸੈਨਾ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਚਲੀ ਆ ਰਹੀ ਰੀਤ ਬੰਦ ਕੀਤੀ ਜਾਵੇ। ਇਸ ਸਬੰਧੀ ਦਰਜਨ ਦੇ ਕਰੀਬ ਸੰਸਥਾਵਾਂ ‘ਤੇ ਅਧਾਰਿਤ ਵਫਦ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ।

ਪੱਤਰ ਵਿੱਚ ਸਪੱਸ਼ਟ ਲਿਿਖਆ ਗਿਆ ਹੈ ਕਿ ਸਨਿਮਰ ਬੇਨਤੀ ਹੈ ਕਿ ਹਰ ਸਾਲ ਦੁਸਹਿਰੇ ਦੇ ਨਾਂਅ ‘ਤੇ ਮਹਾਤਮਾ ਲੰਕਾਪਤੀ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਹੈ, ਜਿਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਕਿਉਂਕਿ ਮਹਾਤਮਾ ਲੰਕਾਪਤੀ ਰਾਵਣ ਸਾਡੇ ਮੂਲ ਨਿਵਾਸੀ ਰਾਜਾ ਹੋਏ ਹਨ ਤੇ ਉਨ੍ਹਾਂ ਪਾਖੰਡਵਾਦ ਵਿਰੁੱਧ ਸੰਘਰਸ਼ ਕਰਦਿਆਂ ਹਵਨ ਵਿੱਚ ਆਹੁਤੀ ਦੇ ਨਾਂਅ ‘ਤੇ ਦਿੱਤੀਆਂ ਜਾਂਦੀਆਂ ਪਸ਼ੂਆਂ ਦੀਆਂ ਬਲੀਆਂ, ਅਨਾਜ ਦੀ ਬਰਬਾਦੀ ਰੂੜੀਵਾਦ ਵਿਰੁੱਧ ਸੰਘਰਸ਼ ਕੀਤਾ ਸੀ। ਕਿਹਾ ਗਿਆ ਹੈ ਕਿ ਕੁੱਝ ਮਨੂੰਵਾਦੀ ਲੋਕ ਦੁਸਿਹਰੇ ਦੇ ਨਾਂਅ ‘ਤੇ ਸਾਡੇ ਮਹਾਂਪੁਰਸ਼ ਦਾ ਅਪਮਾਨ ਕਰ ਰਹੇ ਹਨ ।
ਉਨ੍ਹਾਂ ਕਿਹਾ, “ਇਸੇ ਤਰ੍ਹਾਂ ਮਨੂੰਵਾਦੀ ਲੋਕਾਂ ਦਾ ਕਹਿਣਾ ਹੈ ਕਿ ਮਹਾਤਮਾ ਰਾਵਣ ਨੂੰ ਸੀਤਾ ਹਰਨ ਕਰਕੇ ਸਾੜਿਆ ਜਾਂਦਾ ਹੈ ਪਰ ਅਸੀਂ ਉਨ੍ਹਾਂ ਲੋਕਾਂ ਤੋਂ ਪੁਛਣਾ ਚਾਹੁੰਦੇ ਹਾਂ ਕਿ ਜਦੋਂ ਮਾਤਾ ਸੀਤਾ ਅਗਨੀ ਪ੍ਰੀਖਿਆ ਵਿੱਚ ਪਵਿੱਤਰ ਸਾਬਤ ਹੋਏ ਸਨ, ਫਿਰ ਮਹਾਤਮਾ ਰਾਵਣ ਦਾ ਪੁਤਲਾ ਸਾੜਿਆ ਜਾਣਾ ਕਿੰਨਾ ਕੁ ਵਾਜਿਬ ਹੈ।”
ਜਥੇਬੰਦੀਆਂ ਨੇ ਕਿਹਾ ਕਿ ਜੇਕਰ ਦੁਸਹਿਰੇ ਦਾ ਤਿਓਹਾਰ ਮਹਾਤਮਾ ਰਾਵਣ ਦੀ ਹਾਰ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਤਾਂ ਫਿਰ ਰਾਮ ਵੀ ਲਵ-ਕੁਸ਼ ਤੋਂ ਹਾਰਿਆ ਸੀ। ਜਥੇਬੰਦੀਆਂ ਨੇ ਕਿਹਾ ਹੈ ਕਿ ਚਾਹੀਦਾ ਹੈ ਕਿ ਸਮਾਜਿਕ ਤਨਾਅ ਪੈਦਾ ਨਾ ਕਰੀਏ। ਅੰਤ ਵਿੱਚ ਫਿਰ ਕਿਹਾ ਗਿਆ ਕਿ ਪੁਤਲੇ ਸਾੜਣ ਦੀ ਕਾਰਵਾਈ ਫੌਰੀ ਰੋਕੀ ਜਾਵੇ ।
ਆਗੂਆਂ ਵਿੱਚ ਗੁਰਚਰਨ ਸਿੰਘ ਭੁੱਲਰ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਤਿਸਰ , ਮਨਮੀਤ ਸਿੰਘ ਪ੍ਰਧਾਨ ਸ਼ਹਿਰੀ ਯੂਥ ਵਿੰਗ , ਪ੍ਰਤਾਪ ਸਿੰਘ ਪ੍ਰਧਾਨ ਸ਼ਹਿਰੀ ,ਪ੍ਰੀਤਮ ਸਿੰਘ ਸਦਰ , ਕੁਲਦੀਪ ਸਿੰਘ ਮਿਸ਼ਰੀ ਵਾਲਾ ਪ੍ਰਧਾਨ ਘੱਲ ਖੁੱਰਦ , ਕਰਤਾਰ ਸਿੰਘ ਸਰਕਲ ਪ੍ਰਧਾਨ ਆਰਿਫ਼ ਕੇ , ਤੇਜਿੰਦਰ ਸਿੰਘ ਦਿਓਲ ਜਿਲ੍ਹਾ ਯੂਥ ਪ੍ਰਧਾਨ ,ਪ੍ਰਮਜੀਤ ਸਿੰਘ ਸਰਕਲ ਪ੍ਰਧਾਨ ਕੁੱਲਗੱੜੀ , ਜਤਿੰਦਰ ਸਿੰਘ , ਸੁੱਚਾ ਸਿੰਘ , ਕਸ਼ਮੀਰ ਸਿੰਘ , ਕਮਲਜੀਤ ਸਿੰਘ ਲਹਿਰੀ , ਗੁਰਮੇਲ ਸਿੰਘ ਸ਼ਕੂਰ , ਮਹਾਤਮਾ ਰਾਵਣ ਸੈਨਾ ਦੇ ਪੰਜਾਬ ਪ੍ਰਧਾਨ ( ਦਿਹਾਤੀ ) ਅਠਵਾਲ ਰਾਵਣ , ਸੰਜੂ ਚੰਡਾਲ ਉੱਪ ਪ੍ਰਧਾਨ ਪੰਜਾਬ , ਸੋਨੂੰ ਲੰਕੇਸ਼ ਜਿਲ੍ਹਾ ਪ੍ਰਧਾਨ , ਲਵ ਲੰਕੇਸ਼ , ਅੰਕੁਸ਼ ਸਭਰਵਾਲ , ਅਮਿਤ ਲਾਵਿੜ , ਕੁਲਦੀਪ ਸਿੰਘ , ਮਲਕੀਤ ਲਾਡੀ , ਵਿਕਰਮ ਦ੍ਰਾਵਿੜ , ਰਾਹੁਲ ਅਟਵਾਲ ਮੱਲਾਂ ਵਾਲਾ , ਦੀਪਕ ਕਾਲਾ , ਟੀਨੂੰ ਘਾਰੂ , ਲਾਜਰ ਅਟਵਾਲ , ਦੀਪਕ ਕਲਿਆਣ , ਰਵੀ ਖਾਂਡੀਆ , ਸਾਰਜ ਸਿੰਘ , ਅਮਨਦੀਪ , ਰਜਿੰਦਰ ਰਕਸ਼ਕ , ਕੁਲਦੀਪ ਸਿੰਘ ਸ਼ੇਰ ਖਾਂ , ਅਨੂਪ ਨਾਹਰ ਇਕਲਯ ਯੂਥ , ਗੁਰਮੇਜ ਸਿੰਘ , ਗੁਰਮੇਜ ਸਿੰਘ , ਆਲ ਇੰਡੀਆ ਵਾਲਮੀਕਿ ਯੂਥ ਫਰੰਟ ਤੋਂ ਨਰੇਸ਼ ਵੈਦ , ਵਿਕਾਸ ਵਿਰਾਟ , ਕਮਲ ਸੋਨੂੰ ਗਿਲ , ਰਾਵਣ ਸੈਨਾ ਤੋਂ ਮਹਿੰਦਰ ਸਿੰਘ ,ਮੇਜਰ ਸਿੰਘ , ਪ੍ਰਮਿੰਦਰ , ਡਾ. ਗੁਰਤਾਰ , ਪ੍ਰਗਟ ਸਿੰਘ ਤੋਂ ਇਲਾਵਾ ਹੋਰ ਵੀ ਅਹਿਮ ਆਗੂ ਮੌਜੂਦ ਸਨ ।