Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੈਲਕਮ ਟਰਨਬੁਲ ਨੇ ਆਸਟਰੇਲੀਆ ਦੇ 29ਵੇਂ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ

ਮੈਲਕਮ ਟਰਨਬੁਲ ਨੇ ਆਸਟਰੇਲੀਆ ਦੇ 29ਵੇਂ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ

ਮੈਲਬਰਨ: ਮੈਲਕਮ ਟਰਨਬੁੱਲ ਨੇ ਅੱਜ ਆਸਟਰੇਲੀਆ ਦੇ 29ਵੇਂ ਪ੍ਰਧਾਨ ਮੰਤਰੀ ਵੱਜੋਂ ਕੈਨਬਰਾ ‘ਚ ਸਹੁੰ ਚੁੱਕੀ ਗਵਰਨਰ ਹਾਊਸ ‘ਚ ਹੋਏ ਸਮਾਗਮ ਦੌਰਾਨ ਮੰਤਰੀ ਮੰਡਲ ਨੇ ਵੀ ਅਹਿਦ ਲਿਆ ਜਿਸ ‘ਚ ਜ਼ਿਆਦਾਤਰ ਪੁਰਾਣੇ ਚਿਹਰੇ ਵੀ ਸ਼ਾਮਲ ਸਨ ਜਿੰਨ੍ਹਾਂ ਦੀਆਂ ਜ਼ਿੰਮੇਵਾਰੀਆਂ ‘ਚ ਫੇਰਬਦਲ ਕੀਤਾ ਗਿਆ ਹੈ ਕੁਲ 23 ਮੰਤਰੀ ਪ੍ਰਧਾਨ ਮੰਤਰੀ ਦੀ ਟੀਮ ਦਾ ਹਿੱਸਾ ਹਨ।

ਕੈਨਬਰਾ 'ਚ ਸਹੁੰ ਚੁੱਕਣ ਸਮੇਂ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ
ਕੈਨਬਰਾ ‘ਚ ਸਹੁੰ ਚੁੱਕਣ ਸਮੇਂ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ

2 ਜੁਲਾਈ ਦੀਆਂ ਆਮ ਚੋਣਾਂ ‘ਚ ਮੁੱਢਲੇ ਦੌਰ ਦੇ ਫ਼ਸਵੇਂ ਮੁਕਾਬਲਿਆਂ ਮਗਰੋਂ 150 ਸੀਟਾਂ ਵਾਲੀ ਸੰਸਦ ‘ਚ ਲਿਬਰਲ ਪਾਰਟੀ/ਗੱਠਜੋੜ ਲੋੜੀਂਦੀਆਂ 76 ਸੀਟਾਂ ਨਾਲ ਦੁਬਾਰਾ ਸੱਤਾ ‘ਚ ਆਈ ਹੈ ਅੱਜ ਇਸ ਸਮਾਗਮ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਓਹ ਅਗਲੇ ਤਿੰਨ ਸਾਲਾਂ ਲਈ ਮੁਲਕ ਨੂੰ ਸਥਿਰ ਸਰਕਾਰ ਦੇਣ ਲਈ ਵਚਨਬੱਧ ਹਨ ਜੋ ਆਸਟਰੇਲੀਆ ਦੀ ਆਰਥਿਕ ਤਰੱਕੀ ਅਤੇ ਮਜ਼ਬੂਤ ਸੁਰੱਖਿਆ ਨੂੰ ਪਹਿਲ ਦੇਵੇਗੀ ਦੋ ਮਹੀਨਿਆਂ ਦੇ ਲੰਮੇ ਪ੍ਰਚਾਰ ਦੌਰਾਨ ਇੰਨਾਂ ਚੋਣਾਂ ਮੌਕੇ ਕੀਤੇ ਵਾਅਦਿਆਂ ਦੀ ਪੂਰਤੀ ਨੂੰ ਲੈ ਕੇ ਲੋਕ 2019 ‘ਚ ਆਪਣਾ ਫ਼ੈਸਲਾ ਦੇਣਗੇ ਉਨ੍ਹਾਂ ਕਿਹਾ ਕਿ ਅਹਿਮ ਮਸਲਿਆਂ ‘ਤੇ ਵਿਰੋਧੀ ਧਿਰ ਨਾਲ ਮਿਲ ਕੇ ਕੰਮ ਨੇਪਰੇ ਚਾੜ੍ਹੇ ਜਾਣਗੇ ਇਸ ਟੀਮ ‘ਚ ਕਰਿਸਟੋਫ਼ਰ ਪਾਇਨ ਨੂੰ ਅਹਿਮ ਰੱਖਿਆ ਸਨਅਤ ਫੇਰਬਦਲ ਬਾਅਦ ਦਿੱਤਾ ਗਿਆ ਹੈ ਜਦਕਿ ਬੀਬੀ ਜੂਲੀ ਬਿਸ਼ਪ ਕੋਲ ਪਹਿਲਾਂ ਦੀ ਤਰ੍ਹਾਂ ਵਿਦੇਸ਼ ਮੰਤਰਾਲਾ ਰਹਿ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬੀਤੇ ਕੱਲ੍ਹ (7 ਸਤੰਬਰ) ਨੂੰ ਇੱਥੇ ਰੋਹੀੰਗੀਆ ਭਾਈਚਾਰੇ ਨਾਲ ਮਿਆਂਮਾਰ 'ਚ ਹੋ ਰਹੇ ਨਸਲਘਾਤ ਵਿਰੁੱਧ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਨੇ ਵੀ
ਆਸਟਰੇਲੀਆ ਦੇ ਸਿੱਖਾਂ ਨੇ 25 ਮਾਰਚ ਨੂੰ ਉਸ ਇਤਿਹਾਸਿਕ ਸਥਾਨ ਦਾ ਦੌਰਾ ਕੀਤਾ ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ
ਪੱਛਮੀ ਆਸਟਰੇਲੀਆ ਦੇ ਸਕੂਲਾਂ 'ਚ ਹੁਣ ਸਿੱਖਾਂ ਦਾ ਇਤਿਹਾਸ ਪਾਠਕ੍ਰਮ ਦਾ ਹਿੱਸਾ ਹੋਵੇਗਾ ਸੂਬੇ ਦੇ ਸਕੂਲਾਂ 'ਚ ਹੁਣ ਸਥਾਨਕ ਬੱਚੇ ਸਿੱਖ ਭਾਈਚਾਰੇ ਦੇ ਕੌਮਾਂਤਰੀ ਇਤਿਹਾਸ ਤੋਂ ਜਾਣੂ ਹੋ ਸਕਣਗੇ ਇਸ
1984 ਸਿੱਖ ਨਸਲ਼ਕੁਸ਼ੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਨਸਲ਼ਕੁਸ਼ੀ ਯਾਦਗਾਰੀ ਮਾਰਚ ਮੈਲਬੋਰਨ ਸ਼ਹਿਰ ਦੇ ਵਿੱਚ 6 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: