Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਹਰਲੇ ਮੁਲਕਾਂ ‘ਚ ਫਿਲਮ ‘ਮਾਸਟਰ ਮਾਈਂਡ ‘ਜਿੰਦਾ ਸੁੱਖਾ ਅੱਜ ਜਾਰੀ ਹੋਵੇਗੀ 

ਬਾਹਰਲੇ ਮੁਲਕਾਂ ‘ਚ ਫਿਲਮ ‘ਮਾਸਟਰ ਮਾਈਂਡ ‘ਜਿੰਦਾ ਸੁੱਖਾ ਅੱਜ ਜਾਰੀ ਹੋਵੇਗੀ 

ਐਡੀਲੇਡ (10 ਸਤੰਬਰ, 2015): ਫ਼ਿਲਮ ਦਾ ਮਾਸਟਰ ਮਾਈਂਡ ‘ਜਿੰਦਾ ਸੁੱਖਾ’ ਸਿੱਖ ਸੰਘਰਸ਼ ਦੇ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ‘ਤੇ ਅਧਾਰਿਤ ਹੈ, ਜਿੰਨਾਂ ਨੇ ਲਗਭਗ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ‘ਤੇ ਕੀਤੇ ਹਮਲੇ ਤੋਂ ਬਾਅਦ 10 ਅਗਸਤ 1986 ਨੂੰ ਜਨਰਲ ਵੈਦਿਆ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਧਿਆਨ ਦੇਣ ਯੋਗ ਹੈ ਕਿ ਜਨਰਲ ਵੈਦਿਆ ਦਰਬਾਰ ਸਾਹਿਬ ‘ਤੇ ਹਮਲੇ ਸਮੇਂ ਭਾਰਤੀ ਫੌਜ ਦਾ ਮੁਖੀ ਸੀ।

ਸਿਮਰਨਜੀਤ ਸਿੰਘ ਮਾਨ ਅਤੇ ਸੁਖਜਿੰਸਰ ਸਿੰਘ ਸ਼ੇਰਾ ਹੋਰਾਂ ਨਾਲ ਪੋਸਟਰ ਜਾਰੀ ਕਰਦੇ ਹੋਏ (ਫਾਈਲ ਫੋਟੋ)
ਸਿਮਰਨਜੀਤ ਸਿੰਘ ਮਾਨ ਅਤੇ ਸੁਖਜਿੰਸਰ ਸਿੰਘ ਸ਼ੇਰਾ ਹੋਰਾਂ ਨਾਲ ਪੋਸਟਰ ਜਾਰੀ ਕਰਦੇ ਹੋਏ (ਫਾਈਲ ਫੋਟੋ)

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ੍ਹ ਤੋਂ ਲਿਖੀਆਂ ਚਿੱਠੀਆਂ ‘ਤੇ ਆਧਾਰਿਤ ਇਤਿਹਾਸਕ ਸੱਚੀ ਕਹਾਣੀ ਜੋ ਨਿਧੜਕ ਜੋਧਿਆਂ ਦੀ ਸ਼ਹਾਦਤ ਨੂੰ ਪਰਦੇ ‘ਤੇ ਪੇਸ਼ ਕਰੇਗੀ ਨੂੰ ਸਿਰਫ਼ ਵਿਦੇਸ਼ਾਂ ‘ਚ ਹੀ ਵੇਖਿਆ ਜਾ ਸਕੇਗ।

ਇਸ ਫ਼ਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਬੜੀ ਤੇ ਰਾਜਵੀਰ ਸਿੰਘ ਨੇ ਐਡੀਲੇਡ ਆਸਟ੍ਰੇਲੀਆ ਤੋਂ ਦੱਸਿਆ ਕਿ ਫ਼ਿਲਮ ‘ਤੇ ਭਾਰਤ ਵਿਚ ਰੋਕ ਲਗਾ ਦਿੱਤੀ ਗਈ ਹੈ, ਪਰ ਵਿਦੇਸ਼ਾਂ ਵਿਚ 11 ਸਤੰਬਰ ਨੂੰ ਮਿਥੇ ਪ੍ਰੋਗਰਾਮ ਅਨੁਸਾਰ ਆਸਟ੍ਰੇਲੀਆ, ਲੰਡਨ, ਕੈਨੇਡਾ, ਇਟਲੀ, ਆਸਟ੍ਰੀਆ, ਡੈਨਮਾਰਕ, ਜਰਮਨੀ ਦੇ ਸਿਨੇਮਾ ਘਰਾਂ ਵਿਚ ਅੱਜ ਸ਼ੁੱਕਰਵਾਰ ਤੋਂ ਦਰਸ਼ਕ ਫ਼ਿਲਮ ਵੇਖ ਸਕਣਗੇ।

ਐਡੀਲੇਡ ਆਸਟ੍ਰੇਲੀਆ ਵਿਖੇ ਮੈਰੀਅਨ ਤੇ ਮਰਕਰੀ ਦੋ ਜਗ੍ਹਾ ਦਰਸ਼ਕਾਂ ਦੀ ਮੰਗ ਅਨੁਸਾਰ ਸਿਨੇਮਾ ਘਰਾਂ ‘ਚ ਫ਼ਿਲਮ ਵਿਖਾਉਣ ਦੇ ਪ੍ਰਬੰਧ ਹੋਣਗੇ। ਫ਼ਿਲਮ ਦੇ ਨਿਰਮਾਤਾ ਨੇ ਸੈਂਸਰ ਬੋਰਡ ਦੀ ਨੀਤੀ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ।

 ਜਿੰਦੇ-ਸੁੱਖੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮੀ ਸ਼ਹੀਦ ਦਾ ਦਰਜਾ ਦੇਣ, ਅਜਾਇਬ ਘਰ ‘ਚ ਉਨ੍ਹਾਂ ਦੀਆਂ ਫੋਟੋਜ਼ ਲਾਉਣ ਤੇ ਉਥੋਂ ਹਰ ਸਾਲ ਬਰਸੀ ਮਨਾਉਣ ਤੇ ਉਨ੍ਹਾਂ ਨਿਧੜਕ ਜੋਧਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ।

ਨਿਰਮਾਤਾ ਨੇ ਵਿਦੇਸ਼ਾਂ ‘ਚ ਵਸਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੈਂਸਰ ਬੋਰਡ ਵੱਲੋਂ ਭਾਰਤ ਵਿਚ ਫ਼ਿਲਮ ‘ਤੇ ਰੋਕ ਲਾਉਣ ਨਾਲ ਉਨ੍ਹਾਂ ਦਾ ਆਰਥਿਕ  ਤੌਰ ‘ਤੇ ਵੱਡਾ ਨੁਕਸਾਨ ਹੋਇਆ ਹੈ। ਵਿਦੇਸ਼ਾਂ ‘ਚ ਸੰਗਤਾਂ ਵੱਡੇ ਪੱਧਰ ‘ਤੇ ਫ਼ਿਲਮ ਨੂੰ ਵੇਖਣ ਤੇ ਸਹਿਯੋਗ ਦਿੰਦੇ ਹੋਏ ਸਰਕਾਰ ਵੱਲੋਂ ਪੰਜਾਬੀਆਂ ਵਿਰੁੱਧ ਅਪਣਾਈਆਂ ਜਾਂਦੀਆਂ ਗ਼ਲਤ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਤਾਂ ਕਿ ਭਵਿੱਖ ‘ਚ ਸੱਚ ਦੀ ਆਵਾਜ਼ ਨੂੰ ਦਬਾਇਆ ਨਾ ਜਾ ਸਕੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: