Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੁਲਿਸ ਨੇ ਸਾਡੇ ਘਰਾਂ ਦੀ ਕੀਤੀ ਬਰਬਾਦੀ

ਪੁਲਿਸ ਨੇ ਸਾਡੇ ਘਰਾਂ ਦੀ ਕੀਤੀ ਬਰਬਾਦੀ

ਨਵਾਂਸ਼ਹਿਰ (ਗੁਰਬਖਸ਼ ਸਿੰਘ ਮਹੇ): ਜ਼ਿਲ੍ਹਾ ਪੁਲਿਸ ਵੱਲੋਂ ਖਾੜਕੂਵਾਦ ਦੇ ਕਥਿਤ ਦੋਸ਼ ‘ਚ ਗਿ੍ਫ਼ਤਾਰ ਕੀਤੇ ਗੁਰਦਿਆਲ ਸਿੰਘ (55 ਸਾਲ) ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਰੋਡ ਮਜਾਰਾ ਤਹਿਸੀਲ ਗੜ੍ਹਸ਼ੰਕਰ, ਜਗਰੂਪ ਸਿੰਘ (28 ਸਾਲ) ਪੁੱਤਰ ਅਵਤਾਰ ਸਿੰਘ ਅਤੇ ਸਤਵਿੰਦਰ ਸਿੰਘ (29 ਸਾਲ) ਪੁੱਤਰ ਗੁਰਮੇਲ ਸਿੰਘ ਦੋਵੇਂ ਵਾਸੀ ਪਿੰਡ ਚਾਂਦਪੁਰ ਰੁੜਕੀ ਦੇ ਵਾਰਿਸਾਂ ਨੇ ਅੱਜ ਜ਼ਿਲ੍ਹਾ ਅਦਾਲਤ ਦੇ ਬਾਹਰ ਭੁੱਬੀਂ ਰੋਂਦਿਆਂ ਕਿਹਾ ਕਿ ਪੁਲਿਸ ਨੇ ਸਾਡੇ ਨਾਲ ਨਾਜਾਇਜ਼ ਕਰਕੇ ਸਾਡੇ ਘਰਾਂ ਦੀ ਬਰਬਾਦੀ ਕਰ ਦਿੱਤੀ ਹੈ|

ਸੰਬੰਧਤ ਖਬਰ: ਦਲਜੀਤ ਸਿੰਘ ਬੌਬੀ ਨੂੰ 4 ਦਿਨਾਂ ਦੀ ਗ਼ੈਰ-ਕਾਨੂੰਨੀ ਹਿਰਾਸਤ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਛੱਡਿਆ

ਗੁਰਦਿਆਲ ਸਿੰਘ ਦੇ ਭਰਾ ਨਿਰਮਲ ਸਿੰਘ ਨੇ ਕਿਹਾ ਕਿ ਪੁਲਿਸ ਦਾ ਉਸ ਦੇ ਭਰਾ ਨਾਲ ਇਹ ਪਹਿਲਾ ਧੱਕਾ ਨਹੀਂ, ਸਗੋਂ ਦੂਸਰਾ ਹੈ | ਪਹਿਲਾਂ 1992 ‘ਚ ਪੁਲਿਸ ਨੇ ਉਸ ਸਮੇਂ ਗੁਰਦਿਆਲ ਸਿੰਘ ਅਤੇ ਹੋਰਾਂ ਖਿਲਾਫ ਇਕ ‘ਥਮਸਨ’ ਗੰਨ ਪਾਈ ਸੀ | ਉਸ ਨੇ ਕਿਹਾ ਕਿ ਇਸ ਦੋਸ਼ ‘ਚ ਗੁਰਦਿਆਲ ਸਿੰਘ 14 ਮਹੀਨੇ ਜੇਲ੍ਹ ‘ਚ ਰਿਹਾਅ, ਜ਼ਮਾਨਤ ਹੋਣ ‘ਤੇ 3 ਕੁ ਤਰੀਕਾਂ ਪਈਆਂ ਤੇ ਹੁਸ਼ਿਆਰਪੁਰ ਦੀ ਅਦਾਲਤ ਵੱਲੋਂ ਦੋਸ਼ ਸਾਬਤ ਨਾ ਹੋਣ ਕਰਕੇ ਗੁਰਦਿਆਲ ਸਿੰਘ ਨੂੰ ਬਰੀ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਵੀ ਕੋਈ ਸੱਚਾਈ ਨਹੀਂ ਹੈ ਸਗੋਂ ਪੁਲਿਸ ਦੇ ਝੂਠ ਦਾ ਪੁਲੰਦਾ ਹੈ | ਜਗਰੂਪ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਨੂੰ 2 ਜੂਨ ਨੂੰ ਪੁਲਿਸ ਨੇ ਘਰੋਂ ਚੁੱਕਿਆ, ਹੋਰ ਕੁਝ ਵੀ ਬਰਾਮਦ ਨਹੀਂ ਹੋਇਆ |

ਗੁਰਦਿਆਲ ਸਿੰਘ ਅਤੇ ਜਗਰੂਪ ਸਿੰਘ ਅਦਾਲਤ ਦੇ ਬਾਹਰ ਆਪਣੇ ਪਰਵਾਰਾਂ ਨੂੰ ਮਿਲਦੇ ਹੋਏ। ਤਸਵੀਰ: ਰੋਜਾਨਾ ਅਜੀਤ
ਗੁਰਦਿਆਲ ਸਿੰਘ ਅਤੇ ਜਗਰੂਪ ਸਿੰਘ ਅਦਾਲਤ ਦੇ ਬਾਹਰ ਆਪਣੇ ਪਰਵਾਰਾਂ ਨੂੰ ਮਿਲਦੇ ਹੋਏ। ਤਸਵੀਰ: ਰੋਜਾਨਾ ਅਜੀਤ

ਸਤਵਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਕਿਹਾ ਕਿ ਉਸ ਦੇ ਵਿਆਹ ਨੂੰ 6 ਸਾਲ ਹੋ ਗਏ ਤੇ ਉਹ ਆਮ ਲੋਕਾਂ ਵਾਂਗ ਜ਼ਿੰਦਗੀ ਜੀਅ ਰਹੇ ਸਨ | ਉਸ ਨੇ ਕਿਹਾ ਕਿ ਸਤਵਿੰਦਰ ਸਿੰਘ ਲੁਧਿਆਣਾ ਵਿਖੇ ਮਕੈਨੀਕਲ ਇੰਜੀਨੀਅਰ ਦੀ ਡਿਊਟੀ ਕਰਦਾ ਸੀ ਅਤੇ ਹੁਣ ਛੁੱਟੀ ‘ਤੇ ਸੀ ਜਿਸ ਦਾ ਦੁਬਈ ਦਾ ਵੀਜ਼ਾ ਵੀ ਲੱਗਿਆ ਹੋਇਆ ਸੀ | ਕੁਝ ਸਮਾਂ ਬਾਅਦ ਉਸ ਨੇ ਦੁਬਈ ਚਲੇ ਜਾਣਾ ਸੀ |

ਪੀੜਤ ਤਿੰਨੋਂ ਪਰਿਵਾਰਾਂ ਦੇ ਮੈਂਬਰਾਂ ਨੇ ਆਖਿਆ ਕਿ ਤਿੰਨਾਂ ਦੇ ਘਰਾਂ ‘ਚੋਂ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਤਾਂ ਦੋ ਪਿਸਤੌਲ ਕਿੱਥੋਂ ਆ ਗਏ ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ | ਦੂਸਰੇ ਪਾਸੇ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ‘ਚ ਚੁੱਪੀ ਧਾਰੀ ਹੋਈ ਹੈ, ਉਹ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹੈ |

ਇਹ ਖਬਰ ਮੂਲ ਰੂਪ ਵਿੱਚ ਰੋਜਾਨਾ ਅਜੀਤ ਦੇ 16 ਜੂਨ, 2017 ਅੰਕ ਵਿਚ ਛਪੀ ਸੀ, ਜਿਸ ਨੂੰ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਮੁੜ ਛਾਪਿਆ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸਮੂਹ ਪੰਜਾਬੀਆਂ ਨੂੰ 2 ਅਕਤੂਬਰ ਦੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮਾਰਚ ਗੁਰਦੁਆਰਾ
ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਉੱਤੇ ਧਾਰਮਿਕ ਘੱਟਗਿਣਤੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਹਨ। ਕਮਿਸ਼ਨ ਨੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ
ਦਿੱਲੀ ਹਾਈ ਕੋਰਟ ਨੇ ਜਗਤਾਰ ਸਿੰਘ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਉਨ੍ਹਾਂ ਦੀ ਸੰਭਾਵੀ ਰਿਹਾਈ, ਜ਼ਮਾਨਤੀ ਮੁਚਲਕਿਆਂ ਅਤੇ ਚੱਲ ਰਹੇ ਮੁਕੱਦਮਿਆਂ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਗਈ ਜ਼ਮਾਨਤ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: