Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੁਲਿਸ ਨੇ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਤੋੜਨ ਦੀ ਕੀਤੀ ਕੋਸ਼ਿਸ਼, ਵੱਖ-ਵੱਖ ਸ਼ਖਸ਼ੀਅਤਾਂ ਨੇ ਸੰਘਰਸ਼ ਦੀ ਕੀਤੀ ਹਮਾਇਤ  

ਪੁਲਿਸ ਨੇ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਤੋੜਨ ਦੀ ਕੀਤੀ ਕੋਸ਼ਿਸ਼, ਵੱਖ-ਵੱਖ ਸ਼ਖਸ਼ੀਅਤਾਂ ਨੇ ਸੰਘਰਸ਼ ਦੀ ਕੀਤੀ ਹਮਾਇਤ  

ਲੁਧਿਆਣਾ (26  ਫਰਵਰੀ, 2015): ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 42ਵੇ ਦਿਨ ਵਿੱਚ ਦਾਖਲ ਹੋ ਚੁੱਕੀ ਹੈ।

ਦੇਰ ਸਾਮ ਭੁਪਿੰਦਰ ਸਿੰਘ ਏ ਡੀ ਸੀ ਪੀ ਕ੍ਰਾਈਮ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਏ ਸੀ ਪੀ ਕ੍ਰਾਈਮ, ਜੋਗਿੰਦਰ ਸਿੰਘ ਏ ਡੀ ਸੀ ਪੀ ਵੰਨ, ਸਤੀਸ ਕੁਮਾਰ ਮਲਹੋਤਰਾ ਏ ਸੀ ਪੀ ਸੈਟਰਲ, ਮੈਡਮ ਰਿਚਾ ਅਗਨੀਹੋਤਰੀ ਏ ਸੀ ਪੀ ਟ੍ਰੈਫਿਕ ਆਪਣੇ ਪੂਰੇ ਲਾਮ ਲਸਕਰ ਨਾਲ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਜਬਰੀ ਸਮਾਪਤ ਕਰਾਉਣ ਲਈ ਆਏ।

ਬਾਪੂ ਸੂਰਤ ਸਿੰਘ ਅਤੇ ਪੰਥਕ ਆਗੂ ਲੁਧਿਆਣਾ ਹਸਪਤਾਲ ਵਿੱਚ
ਬਾਪੂ ਸੂਰਤ ਸਿੰਘ ਲੁਧਿਆਣਾ ਹਸਪਤਾਲ ਵਿੱਚ

ਪੁਲਸ ਨੇ ਬਾਪੂ ਸੂਰਤ ਸਿੰਘ ਦੇ ਐਨ ਆਰ ਆਈ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ, ਸੁਰਿੰਦਰ ਸਿੰਘ ਐਡੀਟਰ ਜੱਸ ਬਰੋਡ ਕਾਸਟਿੰਗ ਚੰਡੀਗੜ੍ਹ ਨੂੰ ਗ੍ਰਿਫਤਾਰ ਕਰਕੇ ਅਤੇ ਬਾਪੂ ਨੂੰ ਮਿਲਣ ਆ ਰਹੇ ਹਰ ਵਿਅਕਤੀ ਨੂੰ ਵੀ ਗ੍ਰਿਫਤਾਰ ਕਰਕੇ ਬਾਪੂ ਤੇ ਦਬਾਅ ਬਣਾਉਣ ਦੀ ਕੋਸਿਸ ਕੀਤੀ।

ਬਾਪੂ ਦੇ ਸਪੁੱਤਰ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਪੁਲਿਸ
ਬਾਪੂ ਦੇ ਸਪੁੱਤਰ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਪੁਲਿਸ

ਇੱਥੋ ਤੱਕ ਕਿ ਬਾਪੂ ਨੂੰ ਮਿਲਣ ਆਂਏ ਨਿਹੰਗ ਸਿੰਘਾਂ ਨੂੰ ਵੀ ਪੁਲਸ ਨੇ ਹਸਪਤਾਲ ਦੇ ਮੂਹਰਲੇ ਗੇਟ ਤੋ ਗ੍ਰਿਫਤਾਰ ਕੀਤਾ ਅਤੇ ਪੈਦਲ ਹੀ ਨਜਦੀਕ ਪੈਦੇ ਥਾਣੇ ਵਿੱਚ ਲੈ ਗਈ।

ਪੁਲਸ ਨੇ ਸਿਵਲ ਹਸਪਤਾਲ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਬਾਪੂ ਸੂਰਤ ਸਿੰਘ ਖਾਲਸਾ ਦੀ ਐਨ ਆਰ ਆਈ ਪੁੱਤਰੀ ਸਰਵਰਿੰਦਰ ਕੌਰ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆਂ ਕਿ ਪੁਲਸ ਵੱਲੋ ਬਾਪੂ ਜੀ ਭੁੱਖ ਹੜਤਾਲ ਨੂੰ ਖਤਮ ਕਰਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।

2607
ਬਾਪੂ ਦੀ ਸਪੁੱਤਰੀ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਦਿੰਦੀ ਹੋਈ

ਖਬਰ ਲਿਖੇ ਜਾਣ ਤੱਕ ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਤੇ ਹੋਰ ਸਿੰਘਾਂ ਨੂੰ ਨਹੀ ਛੱਡਿਆ ਗਿਆ ।

 ਅੱਜ ਬਾਪੂ ਸਿੰਘ ਖਾਲਸਾ ਨੂੰ ਸਿਵਲ ਹਸਪਤਾਲ ਲੁਧਿਆਣਾ ਵਿੱਚ  ਸੰਤ ਬਾਬਾ ਚਮਕੌਰ ਸਿੰਘ ਭਾਈ ਰੂਪਾ , ਭਾਈ ਮੋਹਕਮ ਸਿੰਘ, ਕਰਨੈਲ ਸਿੰਘ ਪੰਜੋਲੀ ਐਗਜੈਕਟਿਵ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,  ਗੁਰਦੀਪ ਸਿੰਘ ਬਠਿੰਡਾ ਕੋਆਰਡੀਨੇਟਰ ਸੰਘਰਸ ਕਮੇਟੀ, ਜਸਵੀਰ ਸਿੰਘ ਖੰਡੂਰ ਪੰਚ ਪ੍ਰਧਾਨੀ, ਕੰਵਰਪਾਲ ਸਿੰਘ ਦਲ ਖਾਲਸਾ, ਭਾਈ ਮੋਹਕਮ ਸਿੰਘ ਜੀ ਪ੍ਰਧਾਨ ਯੂਨਾਂਈਟਡ ਅਕਾਲੀ ਦਲ, ਬਾਬਾ ਚਮਕੌਰ ਸਿੰਘ ਭਾਈ ਰੂਪਾ ਬਠਿੰਡਾ ਵਾਲੇ, ਕਮਿੱਕਰ ਸਿੰਘ ਮੁਕੰਦਪੁਰ, ਸੁਖਜਿੰਦਰ ਸਿੰਘ ਜੋੜਾ ਪ੍ਰਧਾਨ ਇੰਟਰਨੈਸਨਲ ਸਿੱਖ ਆਰਗੇਨਾਈਜੇਸਨ, ਜਸਵੀਰ ਸਿੰਘ ਅੰਮ੍ਰਿਤਸਰ, ਸਰਬਜੀਤ ਸਿੰਘ, ਅੰਗਰੇਜ ਸਿੰਘ, ਪ੍ਰਦੀਪ ਸਿੰਘ, ਭੁਪਿੰਦਰ ਸਿੰਘ ਨਾਗੋਕੇ, ਹਰਵਿੰਦਰ ਸਿੰਘ ਲੱਖਾ, ਸੁਖਵਿੰਦਰ ਸਿੰਘ ਖਾਲਸਾ ਮੀਤ ਪ੍ਰਧਾਂਨ ਇੰਟਰਨੈਸਨਲ ਸਿੱਖ ਆਰਗੇਨਾਈਜੇਸਨ, ਗੁਰਮੇਲ ਸਿੰਘ ਤੂਰਾਂ ਜ¦ਧਰ, ਸੁਖਦੇਵ ਸਿੰਘ ਫਿਲੌਰ, ਸੁਖਵਿੰਦਰ ਸਿੰਘ ਸਕਤੀ ਸੂਬਾ ਪ੍ਰਧਾਨ ਵੋਟਰਸ ਪਾਰਟੀ ਇੰਟਰਨੈਸਨਲ ਜਨ ਸੰਚਾਰ ਸੈਲ ਪੰਜਾਬ, ਗੋਬਿੰਦਰ ਸਿੰਘ ਸਿੱਧੂ ਬਰਨਾਲਾ, ਜੋਗਾ ਸਿੰਘ, ਮਨਪ੍ਰੀਤ ਸਿੰਘ, ਸਮਿੰਦਰਜੀਤ ਸਿੰਘ, ਸੁਖਮਿੰਦਰ ਸਿੰਘ ਨਾਰੰਗਵਾਲ, ਗੁਰਚਰਨ ਸਿੰਘ, ਗੁਰਭੇਜ ਸਿੰਘ, ਗੁਰਵਰਿੰਦਰ ਸਿੰਘ, ਆਦਿ ਮਿਲਣ ਆਏ ਅਤੇ ਉਹਨਾਂ ਦੇ ਸੰਘਰਸ ਦੀ ਹਮਾਇਤ ਵੀ ਕੀਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸਮੂਹ ਪੰਜਾਬੀਆਂ ਨੂੰ 2 ਅਕਤੂਬਰ ਦੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮਾਰਚ ਗੁਰਦੁਆਰਾ
ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਉੱਤੇ ਧਾਰਮਿਕ ਘੱਟਗਿਣਤੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਹਨ। ਕਮਿਸ਼ਨ ਨੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ
ਦਿੱਲੀ ਹਾਈ ਕੋਰਟ ਨੇ ਜਗਤਾਰ ਸਿੰਘ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਉਨ੍ਹਾਂ ਦੀ ਸੰਭਾਵੀ ਰਿਹਾਈ, ਜ਼ਮਾਨਤੀ ਮੁਚਲਕਿਆਂ ਅਤੇ ਚੱਲ ਰਹੇ ਮੁਕੱਦਮਿਆਂ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਗਈ ਜ਼ਮਾਨਤ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: