Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨੋਟਬੰਦੀ ਦੇ 15 ਮਹੀਨਿਆਂ ਬਾਅਦ ਵੀ 500/1000 ਦੇ ਪੁਰਾਣੇ ਨੋਟਾਂ ਦੀ ਗਿਣਤੀ ਕਰਨੀ ਬਾਕੀ

ਨੋਟਬੰਦੀ ਦੇ 15 ਮਹੀਨਿਆਂ ਬਾਅਦ ਵੀ 500/1000 ਦੇ ਪੁਰਾਣੇ ਨੋਟਾਂ ਦੀ ਗਿਣਤੀ ਕਰਨੀ ਬਾਕੀ

ਨਵੀਂ ਦਿੱਲੀ: ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ 15 ਮਹੀਨਿਆਂ ਬਾਅਦ ਵੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੋੜੇ ਗਏ ਨੋਟਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਅਸਲੀ-ਨਕਲੀ ਹੋਣ ਦੀ ਪਛਾਣ ਕਰਨ ’ਚ ਲਗਿਆ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੀਟੀਆਈ ਦੇ ਪੱਤਰਕਾਰ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਪਾਈ ਗਈ ਅਰਜ਼ੀ ਦੇ ਜਵਾਬ ’ਚ ਆਰਬੀਆਈ ਨੇ ਕਿਹਾ ਕਿ ਨੋਟਾਂ ਦੀ ਗਿਣਤੀ-ਮਿਣਤੀ ਅਤੇ ਉਨ੍ਹਾਂ ਦੇ ਅਸਲੀ ਹੋਣ ਬਾਰੇ ਜਾਂਚ ਦਾ ਅਮਲ ਚਲ ਰਿਹਾ ਹੈ।ਇਹ ਅਮਲ ਮੁਕਣ ਬਾਅਦ ਸੂਚਨਾ ਸਾਂਝੀ ਕੀਤੀ ਜਾਵੇਗੀ।

ਬੰਦ ਕੀਤੇ ਗਏ ਨੋਟਾਂ ਦੀ ਗਿਣਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਰਿਜ਼ਰਵ ਬੈਂਕ ਨੇ ਦੱਸਿਆ ਕਿ ਮਿਲੇ ਪੁਰਾਣੇ ਨੋਟਾਂ ਦੀ ਅੰਦਾਜ਼ਨ ਕੀਮਤ 30 ਜੂਨ 2017 ਤਕ 15.28 ਲੱਖ ਕਰੋੜ ਰੁਪਏ ਰਹੀ। ਉਨ੍ਹਾਂ ਕਿਹਾ ਕਿ ਗਿਣਤੀ ਅਤੇ ਅਸਲੀ-ਨਕਲੀ ਦੀ ਪਛਾਣ ਮਗਰੋਂ ਇਸ ਅੰਕੜੇ ’ਚ ਤਬਦੀਲੀ ਦੀ ਪੂਰੀ ਸੰਭਾਵਨਾ ਹੈ। ਕੰਮ ਮੁਕੰਮਲ ਹੋਣ ਦੀ ਸਮਾਂ ਹੱਦ ਪੁੱਛੇ ਜਾਣ ਬਾਰੇ ਬੈਂਕ ਨੇ ਕਿਹਾ ਕਿ ਉਹ ਬਹੁਤ ਤੇਜ਼ੀ ਨਾਲ ਇਸ ਕੰਮ ਨੂੰ ਕਰ ਰਿਹਾ ਹੈ। ਜਾਂਚ ਅਤੇ ਉਨ੍ਹਾਂ ਦੀ ਪਛਾਣ ਲਈ 59 ਮਸ਼ੀਨਾਂ ਲਾਈਆਂ ਗਈਆਂ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦਰਬਾਰ ਨੇ ਪੱਤਰਕਾਰ ਸੁਰਿੰਦਰ ਸਿੰਘ ‘ਟਾਕਿੰਗ ਪੰਜਾਬ’ ਵੱਲੋਂ ਸ਼ੁਰੂ ਕੀਤੇ ਗਏ ਖਬਰ ਅਦਾਰੇ “ਸਤਲੁਜ ਟੀ ਵੀ” ਦੇ ਮੰਚ ਇੰਡੀਆ ਵਿਚ ਰੋਕ ਦਿੱਤੇ ਹਨ।
ਦਿੱਲੀ ਦਰਬਾਰ ਨੇ ਪੱਤਰਕਾਰ ਸੁਰਿੰਦਰ ਸਿੰਘ ‘ਟਾਕਿੰਗ ਪੰਜਾਬ’ ਵੱਲੋਂ ਸ਼ੁਰੂ ਕੀਤੇ ਗਏ ਖਬਰ ਅਦਾਰੇ “ਸਤਲੁਜ ਟੀ ਵੀ” ਦੇ ਮੰਚ ਇੰਡੀਆ ਵਿਚ ਰੋਕ ਦਿੱਤੇ ਹਨ।
ਉਪ-ਕੁਲਪਤੀ ਡਾ. ਬੀ.ਐਸ ਘੁੰਮਣ ਨੇ ਕਿਹਾ ਕਿ ਜੀਐੱਸਟੀ ਅਤੇ ਨੋਟਬੰਦੀ ਦੋ ਅਜਿਹੇ ਵਿਸ਼ੇ ਹਨ ਜੋ ਸ਼ਾਇਦ ਪਹਿਲੀ ਵਾਰ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜੀਐੱਸਟੀ ਤੇ ਨੋਟਬੰਦੀ ਵਿਿਸ਼ਆਂ ਨੂੰ ਸਿਲੇਬਸ
ਬਨਵਾਰੀਲਾਲ ਪੁਰੋਹਿਤ ਨੂੰ ਤਾਮਿਲ ਨਾਡੂ ਦਾ ਅਤੇ ਸੀਨੀਅਰ ਭਾਜਪਾ ਆਗੂ ਸੱਤਿਆ ਪਾਲ ਮਲਿਕ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਗਿਆ ਹੈ। ਬਨਵਾਰੀਲਾਲ ਪੁਰੋਹਿਤ ਪਹਿਲਾ ਆਸਾਮ ਵਿੱਚ ਰਾਜਪਾਲ ਸਨ ਹੁਣ ਉਨਾਂ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: