Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦੋ ਦਿਨਾਂ ਵਿੱਚ ਦੋ ਹਮਲੇ: ਨਿਊਯਾਰਕ ਸ਼ਹਿਰ ਦਾ ਇੱਕ ਹੋਰ ਸਿੱਖ ਨਸਲੀ ਹਮਲੇ ਵਿੱਚ ਜ਼ਖਮੀ

ਦੋ ਦਿਨਾਂ ਵਿੱਚ ਦੋ ਹਮਲੇ: ਨਿਊਯਾਰਕ ਸ਼ਹਿਰ ਦਾ ਇੱਕ ਹੋਰ ਸਿੱਖ ਨਸਲੀ ਹਮਲੇ ਵਿੱਚ ਜ਼ਖਮੀ

flagਅਮਰੀਕਾ ( 9 ਅਗਸਤ 2014): ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਨਫਰਤੀ ਹਮਲੇ ਜਾਰੀ ਹਨ।ਕੁਝ ਦਿਨ ਪਹਿਲਾਂ ਸਿੱਖ ਨੌਜਵਾਨ ਸੰਦੀਪ ਸਿੰਘ ਇੱਕ ਟਰੱਕ ਡਰਾਈਵਰ ਵੱਲੋ ਨਸਲੀ ਗਾਲ੍ਹਾਂ ਦੇਣ ਅਤੇ ਅੱਤਵਾਦੀ ਕਹਿਣ ਤੋਂ ਬਾਅਦ ਉਸ ਉੱਪਰ ਆਪਣਾ ਟਰੱਕ ਚੜ੍ਹਾ ਦਿੱਤਾ ਸੀ। ਹੁਣ ਫਿਰ ਨਸਲ਼ੀ ਨਫਰਤ ਨਾਲ਼ ਭਰੇ ਅਤੇ ਸਿੱਖੀ ਪਛਾਣ ਪ੍ਰਤੀ ਅਣਜਾਣ ਲੋਕਾਂ ਵੱਲੋਂ ਇੱਕ ਹੋਰ ਮੰਦਭਾਗੀ ਘਟਨਾ ‘ਚ ਇੱਕ ਸਿੱਖ ਵਿਅਕਤੀ ਅਤੇ ਉਸ ਦੀ ਮਾਤਾ ‘ਤੇ ਨਾਬਾਲਗਾਂ ਦੇ ਸਮੂਹ ਵੱਲੋਂ ਹਮਲਾ ਕੀਤਾ ਗਿਆ ਹੈ।

ਇਹ ਸਮੂਹ ਉਨ੍ਹਾਂ ਨੂੰ ਓਸਾਮਾ ਬਿਨ ਲਾਦੇਨ ਕਹਿ ਰਿਹਾ ਸੀ। ਇਹ ਸਿੱਖ ਵਿਅਕਤੀ ਫਿਜ਼ੀਸ਼ੀਅਨ ਵਿਗਿਆਨੀ ਹੈ ਅਤੇ ਸਿੱਖ ਧਰਮ ‘ਚ ਮਾਨਤਾ ਹੋਣ ਕਾਰਨ ਦੋਵੇਂ ਮਾਂ-ਪੁੱਤ ਦਸਤਾਰ ਸਜਾਉਂਦੇ ਹਨ ਅਤੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ।
ਇਨ੍ਹਾਂ ਦਾ ਕਹਿਣਾ ਸੀ ਕਿ ਕਰੀਬ 10 ਨਾਬਾਲਗਾਂ ਨੇ ਉਨ੍ਹਾਂ ਦੀ ਗ਼ਲਤ ਪਹਿਚਾਣ ਕਰਦਿਆਂ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਓਸਾਮਾ ਬਿਨ ਲਾਦੇਨ ਕਹਿ ਕੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣ ਲਈ ਕਿਹਾ।

ਇਨ੍ਹਾਂ ਨਾਬਾਲਗਾਂ ਨੇ ਪੀੜਤ ਦੀ ਮਾਂ ਪ੍ਰਤੀ ਗ਼ਲਤ ਅਲਫਾਜ਼ਾ ਦੀ ਵਰਤੋਂ ਵੀ ਕੀਤੀ। ਪੀੜਤ ਸਿੱਖ ਵਿਅਕਤੀ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੀੜਤ ਨੂੰ ਆਸੇ ਪਾਸੇ ਤੋਂ ਘੇਰ ਕੇ ਉਸ ਨਾਲ ਕੁੱਟ ਮਾਰ ਕੀਤੀ।

ਪੀੜਤਾਂ ਨੇ ਆਪਣੀ ਪਹਿਚਾਣ ਦੱਸਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਨਿਊਯਾਰਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਤਾਂ ਜੋ ਦੋਸ਼ੀ ਸਮੂਹ ਇਹ ਨਫ਼ਰਤ ਭਰੀ ਖੇਡ ਕਿਸੇ ਹੋਰ ਨਾਲ ਨਾ ਖੇਡਣ।

ਸਿੱਖ ਕੁਲੀਸ਼ਨ ਸੰਸਥਾ ਨੇ ਗਵਾਹਾਂ ਨੂੰ ਪੁਲਸ ਨੂੰ ਫੌਨ ਕਰਨ ਲਈ ਬੇਨਤੀ ਕੀਤੀ।ਇਹ ਹਮਲਾ ਲੱਗਭਗ ਵੀਰਵਾਰ ਸ਼ਾਮੀ 8:15 ‘ਤੇ ਰੋਜ਼ਵੇਲਟ ਦੇ ਖੇਡ ਮੈਦਾਨ ਕੋਲ ਹੋਇਆ।

ਇਸ ਪੂਰੀ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਵਾਲੀ ਖ਼ਬਰਾਂ ਦੀ ੜੈੱਬਸਾਈਟ ‘ਤੇ ਜਾਓੁ, ਵੇਖੋ:

2nd attack in 2 Weeks: Another New York City Sikh injured in Hate Attack

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਕੁਲੀਸ਼ਨ (Sikh Coalition) ਨੇ ਦੇਸ਼ ਭਰ ਵਿੱਚ ਅਪੀਲ ਜਾਰੀ ਕਰਦਿਆਂ ਭਾਈਚਾਰੇ ਅਤੇ ਸਹਿਯੋਗੀਆਂ ਨੂੰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਅਤੇ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਵੱਲੋਂ ਤਜਵੀਜ਼ਤ ਇੱਕ
ਅਮਰੀਕਾ ਦੇ ਆਇਓਵਾ ਸੂਬੇ ਨੇ ਆਪਣੇ ਸਕੂਲੀ ਢਾਂਚੇ ਵਿੱਚ ਸਿੱਖ ਇਤਿਹਾਸ ਨੂੰ ਸ਼ਾਮਲ ਕਰ ਲਿਆ ਹੈ। ਇਸ ਇਤਿਹਾਸਕ ਫੈਸਲੇ ਨਾਲ ਆਇਓਵਾ ਪਾਠਕ੍ਰਮ ਵਿੱਚ ਸਿੱਖੀ ਨੂੰ ਪੜ੍ਹਾਉਣ ਵਾਲਾ ਇਹ ਦੇਸ਼ ਦਾ
ਸਿੱਖ ਕੋਲੀਸ਼ਨ ਅਤੇ ਪਾਠ ਪੁਸਤਕ ਪ੍ਰਕਾਸ਼ਕ 'ਪਰਫੈਕਸ਼ਨ ਲਰਨਿੰਗ' ਨੇ ਐਲਾਨ ਕੀਤਾ ਹੈ ਕਿ ਐਮਸਕੋ ਐਡਵਾਂਸਡ ਪਲੇਸਮੈਂਟ (ਏ.ਪੀ.) ਵਰਲਡ ਹਿਸਟਰੀ ਦੀ ਕਿਤਾਬ ਵਿੱਚ ਸਿੱਖ ਧਰਮ ਬਾਰੇ ਦਰਜ ਗਲਤ ਜਾਣਕਾਰੀ ਨੂੰ ਸੋਧਿਆ
22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: