Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡੈਮਾਂ ਵਿੱਚੋਂ ਪਾਣੀ ਛੱਡਣ ਦੇ ਮਾਮਲੇ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਮੋ-ਸਾਹਮਣੇ ਹੋਏ

ਡੈਮਾਂ ਵਿੱਚੋਂ ਪਾਣੀ ਛੱਡਣ ਦੇ ਮਾਮਲੇ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਮੋ-ਸਾਹਮਣੇ ਹੋਏ

 

ਚੰਡੀਗੜ੍ਹ (11 ਅਗਸਤ, 2015): ਭਾਰੀ ਮੀਂਹ ਕਾਰਨ ਡੈਮਾਂ ’ਚੋਂ ਪਾਣੀ ਛੱਡਣ ਉੱਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਆਹਮੋ ਸਾਹਮਣੇ ਹੋ ਗਏ। ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੀ ਤਕਨੀਕੀ ਕਮੇਟੀ ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਅਧਿਕਾਰੀਆਂ ਨੇ 15 ਅਗਸਤ ਤੱਕ ਮੌਜੂਦਾ ਰਫ਼ਤਾਰ ਨਾਲ ਪਾਣੀ ਛੱਡਣ ਉੱਤੇ ਜ਼ੋਰ ਦਿੱਤਾ, ਜਦ ਕਿ ਹਰਿਆਣਾ ਅਤੇ ਰਾਜਸਥਾਨ ਦੇ ਅਧਿਕਾਰੀਆਂ ਨੇ  ਗਰਮੀ ਦੇ ਸੀਜ਼ਨ ਵਿੱਚ ਪੂਰਾ ਪਾਣੀ ਲੈਣ ਦੇ ਮਕਸਦ ਨਾਲ ੲਿਸ ਤਰ੍ਹਾਂ ਪਾਣੀ ਛੱਡਣ ਦਾ ਵਿਰੋਧ ਕੀਤਾ ਹੈ।

ਬੀਬੀਐਮਬੀ ਦੇ ਮੈਂਬਰ (ਸਿੰਜਾਈ) ਐਸ.ਕੇ. ਸ਼ਰਮਾ ਨੇ ਇਸ ਤਕਰਾਰ ਦੀ ਪੁਸ਼ਟੀ ਕੀਤੀ ਹੈ। ਬੀਬੀਐਮਬੀ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਇੰਜਨੀਅਰਾਂ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਵਿੱਚ ਸਾਰੇ ਰਾਜਾਂ ਨੇ ਆਪੋ ਆਪਣੇ ਹਿੱਤਾਂ ਮੁਤਾਬਕ ਸਟੈਂਡ ਲਿਆ।

ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ
ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ

ਪੰਜਾਬ ਉੱਤੇ ਹੜ੍ਹ ਦੇ ਖਤਰੇ ਕਰਨ ਸੂਬੇ ਦੇ ਅਧਿਕਾਰੀਆਂ ਨੇ ਕਿਹਾ ਕਿ ਥੋੜ੍ਹਾ- ਥੋਡ਼੍ਹਾ ਪਾਣੀ ਛੱਡਣ ਜਾਣ ਨਾਲ ਨੁਕਸਾਨ ਟਾਲਿਆ ਜਾ ਸਕਦਾ ਹੈ। ਹਰਿਆਣਾ ਅਤੇ ਰਾਜਸਥਾਨ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਭਵਿੱਖ ਵਿੱਚ ਬਰਸਾਤ ਨਾ ਹੋਣ ਉੱਤੇ ਜੇਕਰ ਡੈਮਾਂ ਵਿੱਚ ਪੂਰਾ ਪਾਣੀ ਨਾ ਭਰਿਆ ਤਾਂ ਗਰਮੀ ਦੇ ਸੀਜ਼ਨ ਵਿੱਚ ਉਨ੍ਹਾਂ ਨੂੰ ਮਿਲਣ ਵਾਲੇ ਪਾਣੀ ਦੀ ਮਾਤਰਾ ਘੱਟ ਜਾਵੇਗੀ। ਇਸ ਲਈ ਭਾਖੜਾ ਡੈਮ ਵਿੱਚ 1680 ਫੁੱਟ ਅਤੇ ਪੌਂਗ ਡੈਮ ਦਾ 1390 ਫੁੱਟ ਤੱਕ ਪਾਣੀ ਭਰਨ ਤੋਂ ਬਾਅਦ ਹੀ ਛੱਡਿਆ ਜਾਵੇ।

ਮੰਗਲਵਾਰ ਨੂੰ ਸ਼ਾਮ ਛੇ ਵਜੇ ਤੱਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1664.40 ਫੁੱਟ ਸੀ। ਇਸ ਵਿੱਚੋਂ ਪਾਣੀ ਦਾ ਛੱਡੇ ਜਾਣ ਵਾਲੇ ਪਾਣੀ ਦਾ ਵਹਾਅ 50,814 ਕਿਊਸਿਕ ਰਿਹਾ, ਜਦਕਿ ਡੈਮ ਦੀ ਝੀਲ ਵਿੱਚ ਆ ਰਹੇ ਪਾਣੀ ਦਾ ਵਹਾਅ 17167 ਕਿਊਸਿਕ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1380.88  ਫੁੱਟ ਤੱਕ ਪੁੱਜ ਗਿਆ ਹੈ।

ਹਰੀਕੇ ਤੋਂ ਅੱਜ 48699 ਕਿਊਸਿਕ ਪਾਣੀ ਰਿਲੀਜ਼ ਕੀਤਾ ਗਿਆ ਅਤੇ ਅੱਗੋਂ ਹੁਸੈਨੀਵਾਲਾ ਹੈੱਡਵਰਕਸ ਤੋਂ 44623 ਕਿਊਸਿਕ ਪਾਣੀ ਜਾਰੀ ਹੋਇਆ, ਜੋ ਅੱਗੋਂ ਪਾਕਿਸਤਾਨ ਚਲਾ ਜਾਂਦਾ ਹੈ।

ਬੀਬੀਐਮਬੀ ਦੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਫਿਲਹਾਲ ਜ਼ਿਆਦਾ ਪਾਣੀ ਨਹੀਂ ਛੱਡਿਆ ਜਾਵੇਗਾ। ਇੱਕ ਅਨੁਮਾਨ ਮੁਤਾਬਕ ਅੱਗੋਂ ਕੈਚਮੈਂਟ ਖੇਤਰ ਵਿੱਚ ਬਰਸਾਤ ਜ਼ਿਆਦਾ ਹੋਣ ਦੀ ਸੰਭਾਵਨਾ ਨਹੀਂ ਹੈ। ਪੰਜਾਬ ਅੰਦਰ ਸਵਾਂ, ਮੁੱਦਕੀ, ਸੀਸਵਾਂ ਤੇ ਸਰਸਾ ਨਦੀਆਂ ਵਿੱਚ ਪਾਣੀ ਵਧਣ ਨਾਲ ਸਮੱਸਿਆ ਆ ਸਕਦੀ ਹੈ। ਬੋਰਡ ਦਾ ਕਹਿਣਾ ਹੈ ਕਿ ਜੇ ਜ਼ਿਆਦਾ ਪਾਣੀ ਛੱਡਣ ਦੀ ਲੋੜ ਹੋਈ ਤਾਂ ਪੰਜਾਬ ਨੂੰ ਪਹਿਲਾਂ ਭਰੋਸੇ ਵਿੱਚ ਲਿਆ ਜਾਵੇਗਾ।

ਬੀਬੀਐਮਬੀ ਤੇ ਮੈਂਬਰ (ਸਿੰਜਾਈ) ਐਸਕੇ ਸ਼ਰਮਾ ਨੇ ਦੱਸਿਆ ਕਿ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਡੈਮ ਨੂੰ ਖਤਰੇ ਵਿੱਚ ਨਹੀਂ ਪਾੲਿਅਾ ਜਾਵੇਗਾ ਅਤੇ ਬਗ਼ੈਰ ਮਤਲਬ ਵੀ ਪਾਣੀ ਨਹੀਂ ਛੱਡਿਆ ਜਾਵੇਗਾ। 15 ਅਗਸਤ ਤੱਕ ਭਾਖੜਾ ਬੰਨ੍ਹ ਵਿੱਚ ਪਾਣੀ 1668 ਫੁੱਟ ਤੱਕ ਅਤੇ 31 ਅਗਸਤ ਤੱਕ 1678 ਫੁੱਟ ਤੱਕ ਭਰੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪਾਣੀ ਦਾ ਪੱਧਰ ਦੋ ਫੁੱਟ ਫਿਰ ਵੀ ਹੇਠਾਂ ਰੱਖਿਆ ਜਾਵੇਗਾ । ਪੌਂਗ ਡੈਮ ਦੇ ਖੇਤਰ ਵਿੱਚ ਤਾਂ ਬੱਦਲ ਫਟਣ ਦੀ ਸਥਿਤੀ ਵਿੱਚ ਖਤਰਾ ਪੈਦਾ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਅਤੇ ਰਾਜਸਥਾਨ ਉਪਰੋਕਤ ਪੰਜਾਬ ਨਾਲ ਸਬੰਧਿਤ ਡੈਮਾਂ ਵਿੱਚੋਂ ਪੰਜਾਬ ਨੂੰ ਬਿਨਾਂ ਕਿਸੇ ਤਰਾਂ ਦਾ ਮਾਮਲਾ ਤਾਰਿਆਂ ਮੁਫਤ ਵਿੱਚ ਪਾਣੀ ਲੈ ਰਹੇ ਹਨ। ਇਨ੍ਹਾਂ ਡੈਮਾਂ ਵਿੱਚ ਜਦ ਕਦੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਹੜਾਂ ਦੀ ਮਾਰ ਨਾਲ ਜਾਨੀ ਅਤੇ ਮਾਲੀ ਨੁਕਸਾਨ ਪੰਜਾਬ ਨੂੰ ਝੱਲਣਾ ਪੈਦਾ ਹੈ।ਪਰ ਔੜ ਦੇ ਸਮੇਂ ਵਿੱਚ ਫਸਲਾਂ ਦੀ ਸਿੰਚਾਈ ਲਈ ਪੰਜਾਬ ਦੇ ਕਿਸਾਨ ਨੂੰ ਪਾਣੀ ਨਹੀਂ ਮਿਲਦਾ, ਜਦਕਿ ਹਰਿਆਣਾ ਅਤੇ ਰਾਜਸਥਾਨ ਬਿਨਾਂ ਕਿਸੇ ਤਰਾਂ ਦਾ ਮੁੱਲ ਤਰਿਆਂ ਪੰਜਾਬ ਦਾ ਪਾਣੀ ਮੂਫਤ ਵਰਤ ਰਹੇ ਹੁੰਦੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗੁਰੂ ਨਾਨਕ ਪਾਤਸ਼ਾਹ ਦੇ ੫੫੦ ਸਾਲਾ ਗੁਰਪੁਰਬ ਮੌਕੇ ਤਹਿਸੀਲ ਸੁਲਤਾਨਪੁਰ ਲੋਧੀ ਦੇ ਕਰੀਬ ੮ ਪਿੰਡਾਂ ਲਈ ਬਿਆਸ ਦਰਿਆ ਤੇ ਪੁਲ ਬਣਾ ਕੇ ਉਹਨਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਗਈ ਸੀ
ਗੁਰੂ ਨਾਨਕ ਪਾਤਸ਼ਾਹ ਦੇ ੫੫੦ ਸਾਲਾ ਗੁਰਪੁਰਬ ਮੌਕੇ ਤਹਿਸੀਲ ਸੁਲਤਾਨਪੁਰ ਲੋਧੀ ਦੇ ਕਰੀਬ ੮ ਪਿੰਡਾਂ ਲਈ ਬਿਆਸ ਦਰਿਆ ਤੇ ਪੁਲ ਬਣਾ ਕੇ ਉਹਨਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਗਈ ਸੀ
ਪੰਜਾਬ ਅਤੇ ਹਿਮਾਚਲ ਪਰਦੇਸ਼ ਵਿੱਚ ਪੈ ਰਹੇ ਲਗਾਤਾਰ ਮੀਹ ਕਾਰਨ ਦਰਿਆਵਾਂ ਤੇ ਬਰਸਾਤੀ ਨਾਲਿਆਂ ਵਿੱਚ ਵੱਧ ਪਾਣੀ ਆਉਣ ਕਾਰਨ ਡੈਮਾਂ ਵਿੱਚ ਵੀ ਪਾਣੀ ਦਾ ਪੱਧਰ ਤੇਜੀ ਨਾਲ ਵਧ ਰਿਹਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: