Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੇ ਰਾਮਦੇਵ ‘ਮਰਨ ਵਰਤ’ ਤੇ ਬੈਠ ਹੀ ਗਿਆ ਤਾਂ ਫਿਰ ਜਾਨ ਦੀ ਪ੍ਰਵਾਹ ਕਿਉਂ ਕਰ ਰਿਹੈ : ਪੰਚ ਪ੍ਰਧਾਨੀ

ਜੇ ਰਾਮਦੇਵ ‘ਮਰਨ ਵਰਤ’ ਤੇ ਬੈਠ ਹੀ ਗਿਆ ਤਾਂ ਫਿਰ ਜਾਨ ਦੀ ਪ੍ਰਵਾਹ ਕਿਉਂ ਕਰ ਰਿਹੈ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, (10 ਜੂਨ, 2011) : ਸ਼ਹਿਦ ਖਾ ਕੇ ਅਤੇ ਨਿੰਬੂ ਪਾਣੀ ਪੀ ਕੇ ‘ਮਰਨ-ਵਰਤ’ ਨਹੀਂ ਰੱਖੇ ਜਾਂਦੇ। ਇਸ ਤਰ੍ਹਾਂ ਕਰਕੇ ਰਾਮਦੇਵ ਲੋਕਾਂ ਨੂੰ ਤੀਜੀ ਵਾਰ ਧੋਖਾ ਦੇ ਰਿਹੈ। ਪਹਿਲਾ ਧੋਖਾ ਸਰਕਾਰ ਨਾਲ ਹੋਏ ਸਮਝੌਤੇ ਬਾਰੇ ਲੋਕਾਂ ਨੂੰ ਬੇਖਬਰ ਰੱਖ ਕੇ ਦਿੱਤਾ। ਦੂਜਾ ਧੋਖਾ ਰਾਮ ਲੀਲਾ ਗਰਾਊਂਡ ਵਿੱਚ ਅਪਣੇ ਸਮਰੱਥਕਾਂ ਨੂੰ ਪਿੱਠ ਵਿਖਾ ਕੇ ਕਾਇਰਤਾ ਪੂਰਨ ਤਰੀਕੇ ਨਾਲ ਭੱਜ ਕੇ ਦਿੱਤਾ ਅਤੇ ਤੀਜਾ ਧੋਖਾ ਰਾਮਦੇਵ ਅਪਣੇ ਸਮੱਰਥਕਾਂ ਨੂੰ ਹੁਣ ‘ਮਰਨ-ਵਰਤ’ ਦੇ ਨਾਂ ਹੇਠ ਦੇ ਰਿਹੈ। ਇਹ ਵਿਚਾਰ ਪੇਸ਼ ਕਰਦਿਆਂ ਸ੍ਰੌਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ “ਸੰਘਰਸ਼ ਕਰਨੇ ਕਾਇਰ ਲੋਕਾਂ ਦੇ ਵਸ ਦੀ ਗੱਲ ਨਹੀਂ ਅਜਿਹੇ ਲੋਕ  ‘ਸੰਘਰਸ਼’  ਸ਼ਬਦ ਨੂੰ ਮਜ਼ਾਕ ਹੀ ਬਣਾ ਸਕਦੇ ਹਨ। ਇਨ੍ਹਾਂ ਡਰਾਮਿਆਂ ਨਾਲ ਲੋਕਾਂ ਨੂੰ ਬਹੁਤੀ ਦੇਰ ਹਨੇਰੇ ਵਿੱਚ ਨਹੀਂ ਰੱਖਿਆ ਜਾ ਸਕਦਾ।

ਉਕਤ ਆਗੂਆਂ ਨੇ ਕਿਹਾ ਕਿ ਇਕ ਮਰਨ ਵਰਤ ਪੰਜਾਬ ਦੀ ਧਰਤੀ ’ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਰੱਖਿਆ ਸੀ। ਮੰਗਾਂ ਨਾ ਮੰਨੇ ਜਾਣ ’ਤੇ ਮਰਨ ਵਰਤ ਦੌਰਾਨ ਹੀ 74ਵੇਂ ਦਿਨ ਉਨ੍ਹਾਂ ਸ਼ਹੀਦੀ ਤਾਂ ਪ੍ਰਾਪਤ ਕਰ ਲਈ ਪਰ ਰਾਮਦੇਵ ਵਾਂਗ ਸੰਘਰਸ਼ ਅਤੇ  ਲੋਕਾਂ ਨੂੰ ਪਿੱਠ ਨਹੀਂ ਵਿਖਾਈ। ਉਕਤ ਆਗੂਆ ਨੇ ਕਿਹਾ ਕਿ ਜੇਕਰ ਰਾਮਦੇਵ ‘ਮਰਨ ਵਰਤ’ ਲਈ ਹੀ ਦਿੱਲੀ ਵਿੱਚ ਬੈਠਾ ਸੀ ਤਾਂ ਫਿਰ ‘ਜਾਨ ਨੂੰ ਖ਼ਤਰਾ’ ਦੱਸ ਕੇ ਕਾਇਰਾਂ ਵਾਂਗ ਜ਼ਨਾਨੀਆ ਦੇ ਕੱਪੜੇ ਪਾ ਕੇ ਉੱਥੋਂ ਭੱਜਣ ਦੀ ਲੋੜ ਕੀ ਸੀ? ਉਕਤ ਆਗੂਆਂ ਨੇ ਕਿਹਾ ਕਿ ਕਹਿਣੀ ਤੇ ਕਰਨੀ ਦਾ ਪੱਕਾ ਵਿਅਕਤੀ ਹੀ ਕਿਸੇ ਸੰਘਰਸ਼ ਨੂੰ ਅਗਵਾਈ ਦੇ ਸਕਦਾ ਹੈ। ਇਸ ਲਈ ਮੰਗਾਂ ਨਾ ਮੰਨੇ ਜਾਣ ਤੱਕ ਹਰ ਹਾਲਤ ਵਿਚ ਰਾਮਦੇਵ ਨੂੰ ‘ਮਰਨ ਵਰਤ’ ’ਤੇ ਕਾਇਮ ਰਹਿਣਾ ਚਾਹੀਦਾ ਸੀ। ਜਦੋਂ ਉਹ ਮਰਨ ਵਰਤ ਤੇ ਬੈਠ ਹੀ ਗਿਆ ਤਾਂ ਫਿਰ ਜਾਨ ਦੀ ਪ੍ਰਵਾਹ ਕਿਉਂ ਕਰ ਰਿਹੈ। ਉਨ੍ਹਾ ਕਿਹਾ ਕਿ ਮਰਨ ਵਰਤ ਵਿੱਚ ਤਾਂ ਸਿਰਫ਼ ਪਾਣੀ ਤੋਂ ਬਿਨਾਂ ਦੂਜੀ ਕੋਈ ਤਰਲ ਜਾਂ ਠੋਸ ਵਸਤੂ ਦਾ ਸੇਵਨ ਕੀਤਾ ਹੀ ਨਹੀਂ ਜਾ ਸਕਦਾ।ਸ਼ਹਿਦ ਤੇ ਨਿੰਬੂ ਪਾਣੀ ਪੀਣ ਨਾਲ ਹੁਣ ਮਰਨ ਵਰਤ ਕਿਵੇਂ ਰਹਿ ਗਿਆ?

ਉਕਤ ਆਗੂਆਂ ਨੇ ਕਿਹਾ ਕਿ ਰਾਮਦੇਵ ਦੇ ਢੋਲ ਦੀ ਪੋਲ ਹੁਣ ਖੁੱਲ੍ਹ ਚੁੱਕੀ ਹੈ।ਸਤੰਬਰ 2010 ਵਿੱਚ ਜਦੋਂ ਭਾਰਤ ਸਭਾਵੀਮਾਨ ਯਾਤਰਾ ਤਹਿਤ ਪੰਜਾਬ ਆਏ ਰਾਮਦੇਵ ਨੂੰ ਪੰਜਾਬ ਸਰਕਾਰ ਨੇ ‘ਰਾਜ-ਪ੍ਰਾਹੁਣੇ’ ਦਾ ਦਰਜ਼ਾ ਦਿੱਤਾ ਸੀ ਤਾਂ ਅਸੀਂ ਉਦੋਂ ਵੀ ਕਿਹਾ ਸੀ ਕਿ ਰਾਮਦੇਵ ਅਪਣੇ ਭਗਵੇਂ ਸਿਆਸੀ ਮਨੋਰਥਾ ਦੀ ਪੂਰਤੀ ਲਈ ਇਹ ਯਾਤਰਾ ਕਰ ਰਿਹਾ ਹੈ ਪਰ ‘ਪਥੰਕ’ ਸਰਕਾਰ ਨੇ ਇਸ ਵੱਲ ਧਿਆਨ ਨਾ ਦੇ ਕੇ ਰਾਮਦੇਵ ਦੀ ਪੂਰੀ ਆਓ ਭਗਤ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ  ਲੀਡਰਾਂ ਨੇ ਅਪਣੇ ਮਨੋਰਥਾਂ ਲਈ ਰਾਮਦੇਵ ਨੂੰ ਦੇਸ਼ ਦੇ ਸਿਰ ਚੜ੍ਹਾ ਦਿੱਤਾ ਹੈ। ਹੁਣ ਵੀ ਸਰਕਾਰਾਂ ਤੇ ਦੇਸ਼ ਦੀ ਜਨਤਾ ਉਸਦੇ ‘ਕਾਰਨਾਮਿਆਂ’ ਨੂੰ ਵੇਖ ਕੇ ਉਸ ਤੋਂ ਕਿਨਾਰਾ ਕਰ ਲੈਣ ਇਹੋ ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਹੋਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਭਾਰਤੀ ਹਕੂਮਤ ਵੱਲੋਂ ਸਵੈ-ਨਿਰਣੈ ਦੇ ਅਧਿਕਾਰ ਪ੍ਰਤੀ ਅਪਣਾਏ ਗਏ ਨਾਂਹ ਪੱਖੀ ਰਵੱਈਏ ਨੂੰ ਚੁਣੌਤੀ ਦਿੰਦੇ ਹੋਏ ਦਲ ਖਾਲਸਾ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੋਇਆ ਅੰਤਰਰਾਸ਼ਟਰੀ ਭਾਈਚਾਰੇ ਨੂੰ, ਸੰਯੁਕਤ ਰਾਸ਼ਟਰ ਵੱਲੋਂ
26 ਜਨਵਰੀ ਨੂੰ ਵਿਸਾਹਘਾਤ ਦਿਹਾੜੇ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਦੋਸ਼ ਲਾਇਆ ਕਿ ਜਿਹੜਾ (ਭਾਰਤ) ਲੋਕਤੰਤਰ ਆਪਣੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਇਨਕਾਰੀ ਹੋਵੇ ਅਤੇ ਲੋਕਾਂ ਦੇ ਵੱਖਰੇ
ਭਾਰਤੀ ਗਣਤੰਤਰ ਦਿਵਸ ਨੂੰ ਸੰਵਿਧਾਨਕ ਗ਼ੁਲਾਮੀ ਅਤੇ ਵਿਸ਼ਵਾਸਘਾਤ ਦਿਹਾੜਾ ਵਜੋਂ ਮਨਾਉਣ ਦਾ ਸੱਦਾ ਦੇਦਿੰਆਂ, ਦਲ ਖਾਲਸਾ ਨੇ ਮਾਨਸਾ ਵਿਖੇ 26 ਜਨਵਰੀ ਨੂੰ ਰੋਹ-ਭਰਿਆ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: