Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲਾਂ ਦੀ ਰਿਹਾਇਸ਼ ‘ਤੇ ‘ਸੁਰੱਖਿਆ’ ਲਈ ਲੱਗੀ ‘ਘੋੜਾ ਬ੍ਰਿਗੇਡ’ ਹੁਣ ਬਠਿੰਡਾ ਤਬਦੀਲ

ਬਾਦਲਾਂ ਦੀ ਰਿਹਾਇਸ਼ ‘ਤੇ ‘ਸੁਰੱਖਿਆ’ ਲਈ ਲੱਗੀ ‘ਘੋੜਾ ਬ੍ਰਿਗੇਡ’ ਹੁਣ ਬਠਿੰਡਾ ਤਬਦੀਲ

ਬਠਿੰਡਾ: ਪੰਜਾਬ ਦੀ ਕਾਂਗਰਸ ਸਰਕਾਰ ਨੇ ਬਾਦਲਾਂ ਦੀ ਸੁਰੱਖਿਆ ’ਤੇ ਲਾਈ ‘ਘੋੜਾ ਬ੍ਰਿਗੇਡ’ ਵਾਪਸ ਲੈ ਲਈ ਹੈ। ਪਹਿਲਾਂ ਪਿੰਡ ਬਾਦਲ ’ਚੋਂ ਸੁਰੱਖਿਆ ਮੁਲਾਜ਼ਮ ਵਾਪਸ ਬੁਲਾਏ ਗਏ ਸਨ। ਹੁਣ ‘ਘੋੜਾ ਬ੍ਰਿਗੇਡ’ ਨੂੰ ਬਠਿੰਡਾ ਸ਼ਿਫਟ ਕੀਤਾ ਜਾਣਾ ਹੈ। ਬਠਿੰਡਾ ਪੁਲਿਸ ਨੇ ‘ਘੋੜਾ ਬ੍ਰਿਗੇਡ’ ਲਈ ਨਵਾਂ ਤਬੇਲਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਬਾਦਲ ਦਲ ਦੀ ਸਰਕਾਰ ਸਮੇਂ 15 ਜਨਵਰੀ 2011 ਨੂੰ ਪੀਏਪੀ 7 ਬਟਾਲੀਅਨ, ਜਲੰਧਰ ਦੇ ਛੇ ਘੋੜੇ ਪਿੰਡ ਬਾਦਲ ਲਈ ਤਾਇਨਾਤ ਕੀਤੇ ਗਏ ਸਨ। ਪਿੰਡ ਮਹਿਣਾ ਦੇ ਨਹਿਰੀ ਆਰਾਮ ਘਰ ਵਿੱਚ ਇਨ੍ਹਾਂ ਘੋੜਿਆਂ ਦਾ ਤਬੇਲਾ ਬਣਿਆ ਹੋਇਆ ਹੈ, ਜਿਥੇ ਘੋੜ ਸਵਾਰ ਪੁਲਿਸ ਦੇ ਛੇ ਮੁਲਾਜ਼ਮ ਵੀ ਤਾਇਨਾਤ ਹਨ। ਪਿੰਡ ਬਾਦਲ ਵਿੱਚ ਬਾਦਲ ਪਰਿਵਾਰ ਦੀ ਕਿਲ੍ਹਾਨੁਮਾ ਰਿਹਾਇਸ਼ ਦੇ ਚਾਰ-ਚੁਫੇਰੇ ਇਹ ਘੋੜ ਸਵਾਰ ਪੁਲਿਸ ਗਸ਼ਤ ਕਰਦੀ ਰਹੀ ਹੈ।

ਰਾਤ ਦੇ ਸਮੇਂ ਘੋੜਿਆਂ ਦੀ ਡਿਊਟੀ ਸ਼ੁਰੂ ਹੁੰਦੀ ਸੀ। ਸੱਤਾ ਤਬਦੀਲੀ ਨਾਲ ਹੁਣ ਪਿੰਡ ਬਾਦਲ ਵਿੱਚ ਹੋਣ ਵਾਲੀ ਗਸ਼ਤ ਬੰਦ ਕਰ ਦਿੱਤੀ ਗਈ ਹੈ। ਉਂਜ, ਇਨ੍ਹਾਂ ਘੋੜਿਆਂ ਨੂੰ ਮੇਲਿਆਂ ਵਿੱਚ ਡਿਊਟੀ ਖਾਤਰ ਵੀ ਵਰਤਿਆ ਜਾਂਦਾ ਰਿਹਾ ਸੀ। ਹੁਣ ਬਠਿੰਡਾ ਸ਼ਹਿਰ ਵਿੱਚ ਇਸ ‘ਘੋੜ ਸਵਾਰ’ ਪੁਲਿਸ ਨੂੰ ਹੰਗਾਮੀ ਹਾਲਾਤ ਵਿਚ ਵਰਤਿਆ ਜਾਵੇਗਾ। ਪੰਜਾਬ ਪੁਲਿਸ ਇਨ੍ਹਾਂ ਘੋੜਿਆਂ ਨੂੰ ਸਕੂਲੀ ਬੱਚਿਆਂ ਨੂੰ ਘੋੜ ਸਵਾਰੀ ਸਿਖਾਉਣ ਲਈ ਵੀ ਵਰਤੇਗੀ। ਇਨ੍ਹਾਂ ਘੋੜਿਆਂ ਦੀ ਖੁਰਾਕ ਦਾ ਸਾਲਾਨਾ ਖ਼ਰਚਾ ਕਰੀਬ ਪੰਜ ਲੱਖ ਰੁਪਏ ਹੈ ਅਤੇ ਮੁਲਾਜ਼ਮਾਂ ਦੀ ਤਨਖਾਹ ਇਸ ਤੋਂ ਵੱਖਰੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਘੋੜਿਆਂ ਲਈ ਬਠਿੰਡਾ ਦੀ ਲਾਲ ਸਿੰਘ ਬਸਤੀ ਵਿਚ ਤਬੇਲਾ ਤਿਆਰ ਹੋ ਰਿਹਾ ਹੈ, ਜਿਥੇ ਮੁਲਾਜ਼ਮਾਂ ਦੀ ਰਿਹਾਇਸ਼ ਦਾ ਇੰਤਜ਼ਾਮ ਵੀ ਹੋਵੇਗਾ। ਸੂਤਰ ਦੱਸਦੇ ਹਨ ਕਿ ਹੁਣ ਖੁਰਾਕ ਦਾ ਖਰਚਾ ਬਠਿੰਡਾ ਪੁਲਿਸ ਚੁੱਕੇਗੀ।

ਪਿੰਡ ਬਾਦਲ ਨੇੜੇ ਨਹਿਰੀ ਆਰਾਮ ਘਰ ’ਚ ਘੁੰਮਦੇ ਪੁਲੀਸ ਦੇ ਘੋੜੇ
ਪਿੰਡ ਬਾਦਲ ਨੇੜੇ ਨਹਿਰੀ ਆਰਾਮ ਘਰ ’ਚ ਘੁੰਮਦੇ ਪੁਲੀਸ ਦੇ ਘੋੜੇ

ਬਠਿੰਡਾ ਜ਼ੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਹੈ ਕਿ ਘੋੜ ਸਵਾਰ ਪੁਲਿਸ ਦੀ ਤਾਇਨਾਤੀ ਪਹਿਲਾਂ ਪਿੰਡ ਬਾਦਲ ਵਿੱਚ ਸੀ ਅਤੇ ਇਹ ਪੁਲਿਸ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਆਸ-ਪਾਸ ਗਸ਼ਤ ਕਰਦੀ ਸੀ। ਹੁਣ ਇਹ ਘੋੜ ਸਵਾਰ ਪੁਲਿਸ ਵਾਪਸ ਬੁਲਾ ਲਈ ਗਈ ਹੈ ਅਤੇ ਇਸ ਨੂੰ ਲਾਅ ਐਂਡ ਆਰਡਰ ਵਾਸਤੇ ਵਰਤਿਆ ਜਾਵੇਗਾ। ਪੁਲਿਸ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਿਖਲਾਈ ਵਾਸਤੇ ਵੀ ਇਹ ਘੋੜੇ ਵਰਤੇ ਜਾਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਕਾ ਬਹਿਬਲ ਕਲਾਂ 2015 ਨਾਲ ਜੁੜੇ ਫੌਜਦਾਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੋਗੇ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਬੀਤੇ ਕੱਲ੍ਹ ਫਰੀਦਕੋਟ ਵਿਖੇ ਜਸਟਿਸ ਚੇਤਨ ਸ਼ਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: