Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਜਸੀ ਆਗੂਆਂ ਨੇ ਸਾਧ ਦੇ ਕਹਿਣ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਾਕੇ ਗੁਰਮਤਿ ਮਰਿਆਦਾ ਦੀ ਕੀਤੀ ਉਲੰਘਣਾ

ਰਾਜਸੀ ਆਗੂਆਂ ਨੇ ਸਾਧ ਦੇ ਕਹਿਣ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਾਕੇ ਗੁਰਮਤਿ ਮਰਿਆਦਾ ਦੀ ਕੀਤੀ ਉਲੰਘਣਾ

ਸ਼੍ਰੀ ਮਾਛੀਵਾੜਾ ਸਾਹਿਬ (4 ਮਈ, 2015): ਸ਼ੋਸ਼ਲ ਮੀਡੀਆ ‘ਤੇ ਚਰਚਿਤ ਹੋਈ ਇੱਕ ਵੀਡੀਓੁ ਵਿੱਚ ਬਾਦਲ ਦਲ ਦੇ ਆਗੂਆਂ ਅਤੇ ਹੋਰ ਪ੍ਰਮੁਖ ਵਿਅਕਤੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾ ਕੇ ਗੁਰਮਰਿਯਾਦਾ ਦੀ ਉਲੰਘਣਾ ਕੀਤੀ ਹੈ ਜਿਸ ਦਾ ਖੁਲਾਸਾ ਅੱਜ ਸੋਸ਼ਲ ਮੀਡੀਆ ‘ਤੇ ਚਰਚਿਤ ਹੋਈ ਵੀਡਿਓ ਰਾਹੀਂ ਹੋਇਆ ਜਿਸ ਵਿਚ ਇਕ ਗੁਰਦੁਆਰਾ ਸਾਹਿਬ ਵਿਖੇ ਇਕ ਸਮਾਰੋਹ ਦੌਰਾਨ ਇਹ ਆਗੂ ਗੁਰਮਤਿ ਦੇ ਉਲਟ ਜਾ ਕੇ ਤਿਲਕ ਲਗਾ ਰਹੇ ਹਨ।

ਸੋਸ਼ਲ ਮੀਡੀਆ ‘ਤੇ ਚਰਚਿਤ ਹੋਈ ਵੀਡਿਓ ਅਨੁਸਾਰ ਸੰਨ 2008 ’ਚ ਪਟਿਆਲਾ ਜਿਲੇ ਦੇ ਪਿੰਡ ਰੋੜੇਵਾਲ ਵਿਖੇ ਸਥਿਤ ਡੇਰਾ ਬਾਬਾ ਬੀਰਮ ਦਾਸ ਵਿਖੇ 300 ਸਾਲਾ ਗੁਰਤਾਗੱਦੀ ਦਿਵਸ ਮਨਾਇਆ ਗਿਆ। ਇਸ ਸਮਾਰੋਹ ’ਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹੁਣ ਲੋਕ ਸਭਾ ਆਨੰਦਪੁਰ ਤੋਂ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ (ਹੁਣ ਕੈਬਨਿਟ ਮੰਤਰੀ), ਸਾਬਕਾ ਕੇਂਦਰੀ ਮੰਤਰੀ ਬੀਬੀ ਪ੍ਰਨੀਤ ਕੌਰ, ਪਟਿਆਲਾ ਸ਼ਾਹੀ ਘਰਾਣੇ ਨਾਲ ਸਬੰਧਿਤ ਰਾਜਾ ਮਲਵਿੰਦਰ ਸਿੰਘ, ਅਕਾਲੀ ਦਲ ਦੇ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਮਾਤਾ ਤੇ ਹੋਰ ਪੁਲਿਸ ਅਧਿਕਾਰੀ ਤੇ ਪਤਵੰਤੇ ਸੱਜਣਾਂ ਨੇ ਇਸ ਸਮਾਰੋਹ ’ਚ ਸ਼ਮੂਲੀਅਤ ਕੀਤੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਾਉਂਦੇ ਹੋਏ ਵੱਖ-ਵੱਖ ਰਾਜਸੀ ਆਗੂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਾਉਂਦੇ ਹੋਏ ਵੱਖ-ਵੱਖ ਰਾਜਸੀ ਆਗੂ

ਗੁਰਦੁਆਰਾ ਸਾਹਿਬ ’ਚ ਚੱਲ ਰਹੇ ਇਸ ਧਾਰਮਿਕ ਸਮਾਰੋਹ ਦੌਰਾਨ ਬਲਵੰਤ ਸਿੰਘ ਸਿਓੜੇ ਵਾਲੇ ਇਨਾਂ ਸਾਰੇ ਹੀ ਪ੍ਰਮੁਖ ਸਖਸ਼ੀਅਤਾਂ ਨੂੰ ਪਾਲਕੀ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾਉਣ ਦੀ ਰਸਮ ਅਦਾ ਕਰਨ ਲਈ ਕਹਿੰਦੇ ਹਨ।

ਸਾਰੀਆਂ ਹੀ ਪ੍ਰਮੁਖ ਸਖਸ਼ੀਅਤਾਂ ਜੋ ਕਿ ਸਿੱਖ ਧਰਮ ਨਾਲ ਸਬੰਧ ਰੱਖਦੀਆਂ ਹਨ ਉਨਾਂ ਵਲੋਂ ਵਾਰੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ’ਤੇ ਗੁਰਮਰਿਯਾਦਾ ਦੇ ਉਲਟ ਜਾ ਕੇ ਤਿਲਕ ਲਗਾਏ ਗਏ ਹਨ। ਹੋਰ ਤਾਂ ਹੋਰ ਇਨਾਂ ’ਚ ਸ਼ਾਮਿਲ ਕਈ ਆਗੂਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ’ਤੇ ਦਰਜ਼ ਬਾਣੀ ਦੇ ਉਪਰ ਹੀ ਆਪਣੇ ਹੱਥਾਂ ਨਾਲ ਉਥੇ ਮੌਜ਼ੂਦ ਸੰਤਾਂ ਦੇ ਕਹਿਣ ’ਤੇ ਏਕ ਓਂਕਾਰ ਵੀ ਲਿਖਿਆ ਗਿਆ ਜੋ ਕੀ ਬਾਣੀ ਦੀ ਵੀ ਨਿਰਾਦਰ ਹੈ।

ਧਾਰਮਿਕ ਸਮਾਰੋਹ ’ਚ ਸ਼ਾਮਿਲ ਸਜਾਏ ਗਏ ਪੰਜ ਪਿਆਰਿਆਂ ਤੋਂ ਗੁਰਮਤਿ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਾਰੀਅਲ ਚੜਾਏ ਜਾਂਦੇ ਹਨ ਤੇ ਹੋਰ ਤਾਂ ਹੋਰ ਇਕ ਵਿਅਕਤੀ ਹਿੰਦੂ ਧਰਮ ਵਿਚ ਜਿਸ ਤਰਾਂ ਦੇਵੀ ਦੇਵਤਿਆਂ ਅੱਗੇ ਜੋਤਾਂ ਜਲਾ ਕੇ ਆਰਤੀ ਕੀਤੀ ਜਾਂਦੀ ਹੈ ਉਸੇ ਤਰਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਆਰਤੀ ਕੀਤੀ ਗਈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਥੇ ਮੌਜ਼ੂਦ ਪੰਥਕ ਪਾਰਟੀਆਂ ਦੇ ਪ੍ਰਮੁਖ ਆਗੂ ਜੋ ਕੀ ਲੋਕਾਂ ਨੂੰ ਗੁਰਮਰਿਯਾਦਾ ਤੇ ਗੁਰਮਤਿ ’ਚ ਰਹਿਣ ਦੀ ਪੇ੍ਰਰਨਾ ਦਿੰਦੇ ਹਨ ਉਹ ਆਪ ਹੀ ਇਸ ਦੀ ਉਲੰਘਣਾ ਕਰਦੇ ਰਹੇ ਤੇ ਨਾਲ ਹੀ ਦੇਖਦੇ ਰਹੇ।

ਸ਼ੋਸ਼ਲ ਮੀਡੀਆ ‘ਤੇ ਚਰਚਿਤ ਹੋਣ ’ਤੇ ਲੋਕਾਂ ਵਲੋਂ ਵੱਖ ਵੱਖ ਤਰਾਂ ਦੇ ਕੁਮੈਂਟ ਕੀਤੇ ਗਏ ਤੇ ਪੰਥਕ ਆਗੂਆਂ ਵਲੋਂ ਗੁਰਮਰਿਯਾਦਾ ਦੀ ਕੀਤੀ ਗਈ ਉਲੰਘਣਾ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਹੈ।

ਚੰਦੂਮਾਜਰਾ ਨੂੰ ਗੁਰਮਤਿ ਮਰਿਆਦਾ ਦਾ ਨਹੀਂ ਪਤਾ:

ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਪਹਿਲਾਂ ਤਾਂ ਉਨਾਂ ਕਿਹਾ ਕਿ ਸੰਨ 2008 ’ਚ ਇਕ ਧਾਰਮਿਕ ਸਮਾਰੋਹ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਣ ਦੀ ਰਸਮ ਹੋੲਂੀ ਸੀ ਪਰ ਉਨਾਂ ਨੇ ਲਗਾਇਆ ਨਹੀ ਪਰ ਜਦੋਂ ਉਨਾਂ ਨੂੰ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਈਰਲ ਹੋਈ ਵੀਡਿਓ ’ਚ ਉਹ ਤਿਲਕ ਲਗਾ ਰਹੇ ਹਨ ਅਤੇ ਇਹ ਕਾਰਜ ਗੁਰਮਰਿਯਾਦਾ ਅਨੁਸਾਰ ਹੋਇਆ ਹੈ ਜਾਂ ਨਹੀ ਤਾਂ ਉਨਾ ਜਵਾਬ ਦਿੱਤਾ ਕਿ ਮੈਨੂੰ ਨਹੀ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਣ ਮੁਰਮਰਯਿਾਦਾ ’ਚ ਹੈ ਜਾਂ ਨਹੀ ਇਸ ਬਾਰੇ ਤਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹੀ ਦੱਸ ਸਕਦੇ ਹਨ। ਜਦਕਿ ਇਸ ਬਾਰੇ ਜਦੋਂ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ, ਕਾਂਗਰਸ ਆਗੂ ਮਹਾਰਾਣੀ ਪ੍ਰਨੀਤ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਨਾਲ ਗੱਲ ਨਾ ਹੋ ਸਕੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾਉਣਾ ਗੁਰਮਤਿ ਅਨੁਸਾਰ ਗਲਤ ਹੈ: ਗਿਆਨੀ ਗੁਰਬਚਨ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਣਾ ਸਿੱਖੀ ਧਰਮ ਤੇ ਗੁਰਮਰਿਯਾਦਾ ਅਨੁਸਾਰ ਹੈ ਤਾਂ ਉਨਾਂ ਜਵਾਬ ਦਿੱਤਾ ਕਿ ਇਹ ਬ੍ਰਾਹਮਣਵਾਦ ਸੋਚ ਹੈ ਤੇ ਪੁਰਾਣੇ ਸਮਿਆਂ ’ਚ ਕੁਝ ਡੇਰਿਆਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਇਆ ਜਾਂਦਾ ਸੀ ਜਦਕਿ ਇਹ ਸਿੱਖ ਰਹਿਤ ਮਰਿਯਾਦਾ ਅਨੁਸਾਰ ਬਿਲਕੁਲ ਗਲਤ ਹੈ। ਜਦੋਂ ਉਨਾਂ ਨੂੰ ਦੱਸਿਆ ਗਿਆ ਕਿ ਬਾਦਲ ਦਲ ਦੇ ਆਗੂਆਂ ਵਲੋਂ ਹੀ ਇਸ ਮਰਿਯਾਦਾ ਦੀ ਉਲੰਘਣਾ ਕੀਤੀ ਗਈ ਹੈ ਕਿ ਉਨਾਂ ਨੂੰ ਇਹ ਉਲੰਘਣਾ ਕਰਨ ’ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾ ਸਕਦਾ ਹੈ ਤਾਂ ਉਨਾਂ ਜਵਾਬ ਦਿੱਤਾ ਕਿ ਇਸ ਗੱਲ ’ਤੇ ਤਲਬ ਨਹੀ ਕੀਤਾ ਜਾ ਸਕਦਾ ਬਲਕਿ ਉਹ ਸਿੱਖ ਆਗੂਆਂ ਤੇ ਸਮੂਹ ਸਿੱਖ ਸੰਗਤ ਨੂੰ ਸੁਚੇਤ ਕਰਦੇ ਹਨ ਕਿ ਉਹ ਅੱਗੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾ ਕੇ ਮਰਿਯਾਦਾ ਦੀ ਉਲੰਘਣਾ ਨਾ ਕਰਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਾਕਿਸਤਾਨ ਵਿਚ ਗੁਰਦੁਆਰਿਆਂ, ਮੰਦਰਾਂ, ਗਿਰਜਿਆਂ ਆਦਿ ਦੀ ਦੇਖਭਾਲ ਕਰਨ ਵਾਲੀ ਸੰਸਥਾ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਚੇਅਰਮੈਨ ਸਿਦੀਕੀ ਫਾਰੂਕ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸ੍ਰੀ
ਪਰਸੋਂ ਮੱਖੁ ਨੇੜੇ ਪਿੰਡ ਫੱਤੂ ਬਹਿਕ ਦੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਟ ਹੋਣ ਤੋਂ ਬਾਅਦ ਇੱਥੋਂ ਨੇੜਲੇ ਪਿੰਡ ਕੁਲਾਣਾ ਦੇ ਗੁਰਦੁਆਰੇ ਵਿੱਚ ਅੱਜ
ਅੱਜ ਸਵੇਰੇ ਮੱਖੂ ਨੇੜੇ ਪੈਂਦੇ ਪਿੰਡ ਬਹਿਕ ਫੱਤੂ (ਘੁਰਕੀ) ਦੇ ਗੁਰਦੁਾਅਰੇ ਬਾਬਾ ਬੀਰ ਸਿੰਘ (ਨੌਰੰਗਾਬਾਦ) ਵਿਖੇ ਗੁਰੂ ਗ੍ਰੰਥ ਸਾਹਿਬ ਦੇ 10 ਸਰੂਪ ਅਗਨ ਭੇਟ ਹੋ ਗਏ ਹਨ। ਇਸ ਘਟਨਾ ਦਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: