Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲਾਂ ਨੇ ਪੰਜਾਬ ‘ਚ ਵਿਤੀ ਸੰਕਟ ਪੈਦਾ ਕਰਕੇ ਰਾਜ ਨੂੰ ‘ਦਿਵਾਲੀਏਪਣ’ ਵੱਲ ਧੱਕਿਆ: ਖਹਿਰਾ

ਬਾਦਲਾਂ ਨੇ ਪੰਜਾਬ ‘ਚ ਵਿਤੀ ਸੰਕਟ ਪੈਦਾ ਕਰਕੇ ਰਾਜ ਨੂੰ ‘ਦਿਵਾਲੀਏਪਣ’ ਵੱਲ ਧੱਕਿਆ: ਖਹਿਰਾ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਵਿੱਚ ਪੈਦਾ ਹੋਏ ‘ਮਾਲੀ ਸੰਕਟ’ ਲਈ ਪੰਜਾਬ ਸਰਕਾਰ ਸਬੰਧੀ ਕੀਤੀ ਗਈ ਟਿੱਪਣੀ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਪੰਜਾਬ ਨੂੰ ‘ਦਿਵਾਲੀਏਪਣ’ ਵਾਲੀ ਸਥਿਤੀ ਵੱਲ ਧੱਕਣ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ‘ਨਿਕੰਮੀ ਕਾਰਜ ਪ੍ਰਣਾਲੀ’ ਹੀ ਜ਼ਿੰਮੇਵਾਰ ਹੈ।

ਸੁਖਪਾਲ ਸਿੰਘ ਖਹਿਰਾ (ਪੁਰਾਣੀ ਫੋਟੋ)
ਸੁਖਪਾਲ ਸਿੰਘ ਖਹਿਰਾ (ਪੁਰਾਣੀ ਫੋਟੋ)

ਆਪ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਕਿਹਾ ਕਿ ਇਸ ਵੇਲੇ ਦੀ ਮੁੱਖ ਲੋੜ ਰਾਜ ਦੀ ਵਿਤੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਠੋਸ ਉਪਰਾਲੇ ਕਰਨ ਦੀ ਸੀ ਪਰ ਇਸ ਦੇ ਉਲਟ ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਪਰਿਵਾਰ ਪੈਸੇ ਦੇ ‘ਬਲਬੂਤੇ’ ‘ਤੇ ਆਮ ਲੋਕਾਂ ਨੂੰ ਰਿਝਾਉਣ ਵਿੱਚ ਰੁੱਝਾ ਹੋਇਆ ਹੈ ਜਦੋਂ ਕਿ ਲੋਕ 2017 ਦੀਆਂ ਚੋਣਾਂ ਵਿੱਚ ਇਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾਈ ਬੈਠੇ ਹਨ।

ਖਹਿਰਾ ਨੇ ਕਿਹਾ ਕਿ ਵਿਤੀ ਸੰਕਟ ਦੀ ਅਸਲ ਤਸਵੀਰ ਇਹ ਹੈ ਕਿ ਸੂਬਾ ਸਰਕਾਰ ਪੈਨਸ਼ਨਾਂ ਅਤੇ ਮੁਲਾਜ਼ਮਾਂ ਦੇ ਬਕਾਏ ਦੇਣ ਵਿੱਚ ਪੂਰੀ ਤਰ੍ਹਾਂ ਨਾਲ ਨਾਕਾਮ ਹੋ ਚੁੱਕੀ ਹੈ, ਜਿਸ ਪਿਛਲੇ ਕੁੱਝ ਵਰ੍ਹਿਆਂ ਤੋਂ ਮੁਲਾਜ਼ਮਾਂ ਨੂੰ ਅਦਾਲਤਾਂ ਦੇ ਦਰਵਾਜ਼ੇ ਖੜਕਾਉਣੇ ਪਏ ਹਨ। ਉਨਾਂ ਕਿਹਾ ਕਿ ਇੱਥੋਂ ਤਕ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜੀਵ ਰੈਣਾ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਸ ਸਬੰਧੀ ਵਿਸ਼ੇਸ਼ ਕਦਮ ਚੁੱਕੇ ਜਾਣ ਅਤੇ ਉਨਾਂ ਨੇ ਇਸ ਸਬੰਧੀ ਹਾਲ ਹੀ ਵਿੱਚ ਪੰਜਾਬ ਦੀ ਮੁੱਖ ਸਕੱਤਰ ਨੂੰ ਵੀ ਯਾਦ ਕਰਵਾਇਆ ਹੈ ਕਿ ਇਸ ‘ਘਾਤਕ ਬਿਮਾਰੀ’ ਦੇ ਸਦੀਵੀ ‘ਇਲਾਜ’ ਲਈ ਠੋਸ ਉਪਰਾਲੇ ਕੀਤੇ ਜਾਣ।

ਆਪ ਆਗੂ ਨੇ ਕਿਹਾ ਕਿ ਹੁਣ ਅਦਾਲਤ ਨੇ ਮੁੱਖ ਸਕੱਤਰ ਨੂੰ ਰਾਜ ਦੇ ਖ਼ਜ਼ਾਨੇ ਦੀ ਹਾਲਤ ਸੁਧਾਰਨ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ ਤਾਂ ਹੀ ਵਿਤੀ ਸੰਕਟ ਦੀ ‘ਮਹਾਂਮਾਰੀ’ ਨੂੰ ਦੂਰ ਕੀਤਾ ਜਾ ਸਕੇਗਾ। ਉਨਾਂ ਕਿਹਾ ਕਿ ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ਬਾਦਲ ਸਰਕਾਰ ਇਸ ਸਥਿਤੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਬੇਲੋੜੇ ਤੌਰ ‘ਤੇ ਆਪਣੇ ਚਹੇਤਿਆਂ ਨੂੰ ਮੰਤਰੀ ਪਦ ਬਖ਼ਸ਼ ਰਹੀ ਹੈ।

ਖਹਿਰਾ ਨੇ ਕਿਹਾ ਕਿ ਅਦਾਲਤ ਨੇ ਰਾਜ ਦੀ ਵਿਤੀ ਸਥਿਤੀ ਨੂੰ ਚਿੰਤਾਜਨਕ ਕਰਾਰ ਦਿੰਦਿਆਂ ਰਾਜ ਦੇ ਖ਼ਜ਼ਾਨੇ ‘ਤੇ ਬੇਲੋੜਾਂ ਬੋਝ ਪਾਉਣ ਵਾਲੀਆਂ ਰਿਆਇਤੀ ਸਕੀਮਾਂ ਦਾ ਮੁੜ ਵਿਸ਼ਲੇਸ਼ਣ ਕਰਨ ਲਈ ਵੀ ਕਿਹਾ ਹੈ।

ਆਪ ਆਗੂ ਨੇ ਦੋਸ਼ ਲਗਾਇਆ ਕਿ ਬਾਦਲ ਸਰਕਾਰ ਰਾਜ ਦੇ ਕਾਰਜਾਂ ਲਈ ਅੱਜ ਜਲੰਧਰ ਦੇ ਵਿਧਵਾ ਆਸ਼ਰਮ, ਵਿਸ਼ਰਾਮ ਘਰ, ਮਾਨਿਸਕ ਰੋਗੀਆਂ ਦੇ ਅੰਮਿਤਸਰ ਸਥਿਤ ਹਸਪਤਾਲ, ਲੋਕ ਨਿਰਮਾਣ ਵਿਭਾਗ ਦੀਆਂ ਪਟਿਆਲਾ ਸਥਿਤ ਇਮਾਰਤਾਂ, ਜੇਲ੍ਹਾਂ ਦੀਆਂ ਕੀਮਤੀ ਸੰਪਤੀਆਂ ਪੁਰਾਣੇ ਅਦਾਲਤੀ ਕੰਪਲੈਕਸ ਤੇ ਹੋਰਨਾਂ ਅਹਿਮ ਸਰਕਾਰੀ ਸੰਸਥਾਵਾਂ ਨੂੰ ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ ਅਤੇ ਪੰਜਾਬ ਐਂਡ ਸਿੰਧ ਬੈਂਕ ਕੋਲ ਗਹਿਣੇ ਰੱਖ ਕੇ ਡੰਗ ਟਪਾ ਰਹੀ ਹੈ ਜਿਸ ਨਾਲ ਰਾਜ ਦੀ ‘ਦਿਵਾਲੀਆ’ ਸਥਿਤੀ ਦਿਨ-ਬ-ਦਿਨ ਹੋਰ ਨਾਜ਼ਕ ਬਣਦੀ ਜਾ ਰਹੀ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਇਸ ਵੇਲੇ ਪੰਜਾਬ ਸਿਰ ਕਰੋੜਾਂ ਦਾ ਕਰਜ਼ਾ ਹੈ ਤੇ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਕੌਡੀ ਵੀ ਨਹੀਂ ਹੈ।

ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਰਾਜ ਦੀ ਮਾਲੀ ਸਿਹਤ ਖ਼ਰਾਬ ਹੈ ਪਰ ਬਾਦਲ ਸਰਕਾਰ ਨੂੰ ਇਸ ਗੱਲ ਦਾ ਭਲੀ-ਭਾਂਤ ਪਤਾ ਹੈ ਕਿ ਰਾਜ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਹੈ ਤੇ ਇਸੇ ਦੇ ਮੱਦੇਨਜ਼ਰ ਬਾਦਲ ਸਰਕਾਰ ਰਾਜ ਦੇ ਖ਼ਜ਼ਾਨੇ ਨੂੰ ਪੂਰੀ ਤਰ੍ਹਾਂ ਨਾਲ ਕੰਗਾਲ ਕਰਨ ਦੇ ਰਾਹ ਪਈ ਹੋਈ ਹੈ। ਖਹਿਰਾ ਨੇ ਕਿਹਾ ਕਿ ਮਹਿੰਗੇ ਮੁੱਲ ਦੀਆਂ 14 ਲਗਜ਼ਰੀ ਕਾਰਾਂ ਨੂੰ ਖਰੀਦ ਕੇ ਆਪਣੇ ਕਾਫ਼ਲੇ ਵਿਚ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਜਦੋਂ ਕਿ 100 ਇਨੋਵਾ ਕਾਰਾਂ ਨੂੰ ਵਿਧਾਇਕਾਂ ਨੂੰ ਦੇਣ ਲਈ ਸਰਕਾਰੀ ਖਜ਼ਾਨੇ ਨੂੰ ‘ਰਗੜਾ’ ਲਗਾਇਆ ਗਿਆ ਹੈ ਜਿਸ ਦਾ ਹਿਸਾਬ ਪੰਜਾਬ ਦੀਅ ਜਨਤਾ 2017 ਦੀਆਂ ਚੋਣਾਂ ਵਿੱਚ ਲਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।
ਵਕੀਲ ਸਿਮਰਜੀਤ ਸਿੰਘ ਪੰਜਾਬ ਵਿੱਚ ਪੁਲਿਸ ਪ੍ਰਬੰਧ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਇੱਕ ਬੇਬਾਕ ਆਵਾਜ਼ ਹਨ। ਇਸ ਵਿਸਤਾਰਤ ਗੱਲਬਾਤ ਵਿੱਚ, ਪੱਤਰਕਾਰ ਮਨਦੀਪ ਸਿੰਘ ਉਨ੍ਹਾਂ ਨਾਲ ਸੂਬੇ ਦੇ ਮੌਜੂਦਾ ਹਾਲਾਤਾਂ ਬਾਰੇ
ਪੰਜਾਬ ਵਿਚ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਵਿਚ ਪੰਜਾਬ ਸਰਕਾਰ ਵੱਲੋਂ ਢਾਹੀਆਂ ਢੁੱਚਰਾਂ ਦੇ ਪੈ ਰਹੇ ਅਸਰ ਬਾਰੇ ਪੱਤਰਕਾਰ ਮਨਦੀਪ ਸਿੰਘ ਨੇ ਇਹ ਖਾਸ ਗੱਲਬਾਤ ਸ. ਕਿਰਪਾਲ ਸਿੰਘ ਨਾਲ
13 ਜੁਲਾਈ 2025 ਨੂੰ ਤਪਾ ਮੰਡੀ ਵਿਖੈ ਜ਼ਬਰ ਵਿਰੋਧੀ ਰੈਲੀ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਗਈ ਤਕਰੀਰ ਅੱਜ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: