Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੌਟਾਲਿਆਂ ਦੀ ‘ਧਮਕੀ’ ਤੋਂ ਬਾਅਦ ਇਕੱਲੇ ਬਠਿੰਡਾ ਡਿਪੋ ‘ਚ ਪੀਆਰਟੀਸੀ ਨੂੰ ਹੋਵੇਗਾ 25 ਲੱਖ ਦਾ ਨੁਕਸਾਨ

ਚੌਟਾਲਿਆਂ ਦੀ ‘ਧਮਕੀ’ ਤੋਂ ਬਾਅਦ ਇਕੱਲੇ ਬਠਿੰਡਾ ਡਿਪੋ ‘ਚ ਪੀਆਰਟੀਸੀ ਨੂੰ ਹੋਵੇਗਾ 25 ਲੱਖ ਦਾ ਨੁਕਸਾਨ

ਬਠਿੰਡਾ: ਇਨੈਲੋ ਵੱਲੋਂ ਅੱਜ 10 ਜੁਲਾਈ ਨੂੰ ਪੰਜਾਬ ਦੀਆਂ ਗੱਡੀਆਂ ਹਰਿਆਣਾ ’ਚ ਦਾਖ਼ਲ ਨਾ ਹੋਣ ਦੇ ਦਿੱਤੇ ਸੱਦੇ ਕਰ ਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਪੰਜਾਹ ਰੂਟਾਂ ’ਤੇ ਬੱਸਾਂ ਨਹੀਂ ਚਲਾਏਗਾ। ਇਸ ਨਾਲ ਕਾਰਪੋਰੇਸ਼ਨ ਨੂੰ ਕਰੀਬ 25 ਲੱਖ ਰੁਪਏ ਦਾ ਮਾਲੀ ਘਾਟਾ ਪਏਗਾ। ਪੀਆਰਟੀਸੀ ਨੇ ਇਸ ਦੇ ਨਾਲ ਹੀ ਰਾਜਸਥਾਨ ਜਾਂਦੀਆਂ ਬੱਸਾਂ ਨੂੰ ਵੀ ਇੱਕ ਦਿਨ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਾਰਪੋਰੇਸ਼ਨ ਦੀ ਪੰਜਾਬ ਤੋਂ ਦਿੱਲੀ ਵਾਲੀ ਬੱਸ ਸਰਵਿਸ ਵੀ ਬੰਦ ਰਹੇਗੀ। ਇਸ ਦੇ ਨਾਲ ਬਠਿੰਡਾ ਖ਼ਾਦ ਕਾਰਖਾਨੇ ਤੋਂ ਹਰਿਆਣਾ ਨੂੰ ਸਪਲਾਈ ਵੀ ਪ੍ਰਭਾਵਿਤ ਹੋਵੇਗੀ।

ਪੰਜਾਬ ਰੋਡਵੇਜ਼ ਦੀ ਬੱਸ: ਪ੍ਰਤੀਕਾਤਮਕ ਤਸਵੀਰ
ਪੰਜਾਬ ਰੋਡਵੇਜ਼ ਦੀ ਬੱਸ: ਪ੍ਰਤੀਕਾਤਮਕ ਤਸਵੀਰ

ਜ਼ਿਕਰਯੋਗ ਹੈ ਕਿ ਬਠਿੰਡਾ ਡੱਬਵਾਲੀ ਰੂਟ ’ਤੇ ਪੀ.ਆਰ.ਟੀ.ਸੀ. ਦੀ ਸਰਦਾਰੀ ਕਾਇਮ ਹੈ। ਇਸ ਰੂਟ ’ਤੇ ਕੋਈ ਵੀ ਪ੍ਰਾਈਵੇਟ ਸਰਵਿਸ ਨਹੀਂ ਹੈ। ਇਸੇ ਤਰ੍ਹਾਂ ਬਠਿੰਡਾ ਡਿਪੂ ਦੀ ਇੱਕ ਬੱਸ ਸੂਰਤਗੜ੍ਹ (ਰਾਜਸਥਾਨ) ਵਾਇਆ ਹਰਿਆਣਾ ਚੱਲਦੀ ਹੈ, ਉਹ ਵੀ 10 ਜੁਲਾਈ ਨੂੰ ਬੰਦ ਰਹੇਗੀ। ਲਿਹਾਜ਼ਾ ਬਠਿੰਡਾ-ਡਬਵਾਲੀ ਰੂਟ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਤੇ ਰੋਡਵੇਜ਼ ਮੁਲਾਜ਼ਮਾਂ ਨੂੰ ਭਲਕੇ ਵੱਡੀ ਮੁਸ਼ਕਲ ਦਰਪੇਸ਼ ਰਹੇਗੀ। ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਠਿੰਡਾ-ਡਬਵਾਲੀ ਰੂਟ ’ਤੇ ਪੰਜਾਬ ਦੀ ਹੱਦ ਤੱਕ ਬੱਸਾਂ ਚਲਾਈਆਂ ਜਾਣਗੀਆਂ। ਮੌਕੇ ’ਤੇ ਮਾਹੌਲ ਠੀਕ ਰਿਹਾ ਤਾਂ ਬੱਸਾਂ ਅੱਗੇ ਡਬਵਾਲੀ ਤੱਕ ਚਲਾ ਦਿੱਤੀਆਂ ਜਾਣਗੀਆਂ। ਪੀਆਰਟੀਸੀ ਦੀਆਂ ਬੱਸਾਂ ਦੇ ਕਰੀਬ 100 ਗੇੜੇ ਭਲਕੇ ਵਾਇਆ ਹਰਿਆਣਾ ਨਹੀਂ ਲੱਗਣਗੇ। ਬਠਿੰਡਾ ਸਿਰਸਾ ਬੱਸ ਸਰਵਿਸ ਵੀ ਬੰਦ ਰਹੇਗੀ। ਕਾਂਲਾਵਾਲੀ ਤੱਕ ਜੋ ਪ੍ਰਾਈਵੇਟ ਬੱਸ ਸੇਵਾ ਹੈ, ਉਸ ਦੇ ਵੀ ਬੰਦ ਰਹਿਣ ਦੀ ਸੰਭਾਵਨਾ ਹੈ। ਸਰਦੂਲਗੜ੍ਹ ਤੇ ਬੁਢਲਾਡਾ ਤੋਂ ਵੀ ਹਰਿਆਣਾ ਲਈ ਬੱਸ ਸੇਵਾ ਹੈ।

ਬਠਿੰਡਾ ਵਿੱਚ ਕੌਮੀ ਖਾਦ ਕਾਰਖਾਨਾ ਹੈ ਜਿੱਥੋਂ ਹਰਿਆਣਾ ਵਿੱਚ ਟਰੱਕਾਂ ਰਾਹੀਂ ਖਾਦ ਸਪਲਾਈ ਹੁੰਦੀ ਹੈ। ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਜਨਰਲ ਸਕੱਤਰ ਟਹਿਲ ਸਿੰਘ ਬੁੱਟਰ ਨੇ ਦੱਸਿਆ ਕਿ ਉਹ ਭਲਕੇ ਹਰਿਆਣਾ ਨੂੰ ਸਪਲਾਈ ਹੋਣ ਵਾਲੀ ਖਾਦ ਵਾਸਤੇ ਟਰੱਕ ਨਹੀਂ ਭੇਜਣਗੇ।

ਸਬੰਧਤ ਖ਼ਬਰ:

ਪਾਣੀਆਂ ਦੇ ਮੁੱਦੇ ‘ਤੇ ਇਤਿਹਾਸ ਦਾ ਕੌੜਾ ਸੱਚ: ਬਾਦਲ ਦੀ ਬਿਆਨਬਾਜ਼ੀ ਤੇ ਅਮਲ ‘ਚ ਜ਼ਮੀਨ-ਅਸਮਾਨ ਫ਼ਰਕ ਰਿਹਾ ਹੈ …

ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਭਲਕੇ ਵਾਇਆ ਹਰਿਆਣਾ ਜਾਣ ਵਾਲੀ ਬੱਸ ਸੇਵਾ ਵਾਲੇ ਕਰੀਬ 50 ਰੂਟਾਂ ’ਤੇ ਬੱਸਾਂ ਨਹੀਂ ਚੱਲਣਗੀਆਂ ਤੇ ਇਸ ਨਾਲ 25 ਲੱਖ ਰੁਪਏ ਦੀ ਆਮਦਨ ਘਟੇਗੀ। ਤਿੰਨ ਵਜੇ ਮਗਰੋਂ ਮਾਹੌਲ ਠੀਕ ਰਿਹਾ ਤਾਂ ਫੌਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ।

ਸਬੰਧਤ ਖ਼ਬਰ:

ਐਸਵਾਈਐਲ:ਚੌਟਾਲਾ ਵਲੋਂ 10 ਨੂੰ ਪੰਜਾਬ ਦੀਆਂ ਗੱਡੀਆਂ ਰੋਕਣ ਦਾ ਐਲਾਨ, ਪੁਲਿਸ ਮੁਖੀਆਂ ਦੀ ਸਾਂਝੀ ਮੀਟਿੰਗ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀ.ਟੀ.ਸੀ. ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਬਾਰੇ ਕੀਤੇ ਦਾਅਵਿਆਂ ਕਾਰਨ ਸਿੱਖ ਜਗਤ ਵਿੱਚ ਰੋਹ ਬਰਕਰਾਰ
ਵੀਰਵਾਰ ਨੂੰ (24 ਮਈ) ਸ਼ਾਹਕੋਟ ਪਹੁੰਚ ਕੇ ਲੱਖਾ ਸਿੱਧਾਣਾ ਨੇ ਤਿੰਨੋਂ ਰਾਜਨੀਤਕ ਪਾਰਟੀਆਂ ਨੂੰ ਇਹ ਚੈਲੰਜ ਦੇਣਾ ਸੀ ਕਿ ਉਨ੍ਹਾਂ ਦੇ ਸ਼ਾਹਕੋਟ ਜਿਮਨੀ ਚੋਣਾਂ ਲੜ ਰਹੇ ਉਮੀਦਵਾਰ ਪੰਜਾਬ ਦੇ ਵੱਖ
ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਕੱਲ੍ਹ (20 ਨਵੰਬਰ, 2017) ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: