Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੂਗਲ ਨੇ ਜੀ-ਮੇਲ ਨੂੰ ਤਿੰਨ ਰੂਪਾਂ ਵਾਲੀ ਨਵੀਂ ਦਿੱਖ ਦਿੱਤੀ

ਗੂਗਲ ਨੇ ਜੀ-ਮੇਲ ਨੂੰ ਤਿੰਨ ਰੂਪਾਂ ਵਾਲੀ ਨਵੀਂ ਦਿੱਖ ਦਿੱਤੀ

ਚੰਡੀਗੜ੍ਹ: ਗੂਗਲ ਵੱਲੋਂ ਚਲਾਈ ਜਾਂਦੀ ਬਿਜਲ-ਡਾਕ “ਜੀ-ਮੇਲ” ਨੂੰ ਨਵੀਂ ਦਿੱਖ ਮਿਲੀ ਹੈ। ਹਾਲੀਆ ਦਿਨਾਂ ਦੌਰਾਨ ਕੰਪਿਊਟਰ ਉੱਤੇ ਜੀ-ਮੇਲ ਵਰਤਣ ਵਾਲਿਆਂ ਦੇ ਧਿਆਨ ਵਿੱਚ ਆਇਆ ਹੈ ਕਿ ਗੂਗਲ ਨੇ ਜੀ-ਮੇਲ ਦੀ ਦਿੱਖ ਖਾਸੀ ਬਦਲ ਦਿੱਤੀ ਹੈ। ਅਸਲ ਵਿੱਚ ਜੀ-ਮੇਲ ਰਾਹੀਂ ਹੁਣ ਸੁਨੇਹਿਆਂ ਨੂੰ ਤਿੰਨ ਵੱਖ-ਵੱਖ ਰੂਪਾਂ ਵਿੱਚ ਵੇਖਿਆ ਜਾ ਸਕਦਾ ਹੈ।

ਪਹਿਲਾਂ ਤੋਂ ਤੈਅ (ਡੀਫਾਲਟ) ਰੂਪ ਵਿੱਚ ਹਰੇਕ ਸੁਨੇਹੇ ਬਾਰੇ ਜਾਣਕਾਰੀ ਵੱਧ ਥਾਂ ਘੇਰਦੀ ਹੈ ਤੇ ਇਸ ਸੁਨੇਹੇ ਨਾਲ ਨੱਥੀ ਕੀਤੀਆਂ ਚੀਜਾਂ ਬਾਰੇ ਵੀ ਸੁਨੇਹਾ ਖੋਲ੍ਹਣ ਤੋਂ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ। ਇਹ ਹੀ ਨਹੀਂ, ਜੇਕਰ ਵਰਤੋਂਕਾਰ ਚਾਹੇ ਤਾਂ ਉਹ ਨੱਥੀ ਕੀਤੀਆਂ ਚੀਜਾਂ ਬਿਨਾ ਸੁਨੇਹਾ ਖੋਹਲੇ ਵੀ ਵੇਖ ਸਕਦਾ ਹੈ।

ਦੂਜੇ ਰੂਪ ਨੂੰ ਗੂਗਲ ਨੇ ਅਰਾਮਦਾਇਕ (ਕਮਫਰਟਏਬਲ) ਦਾ ਨਾਂ ਦਿੱਤਾ ਹੈ। ਇਸ ਵਿੱਚ ਨੱਥੀ ਕੀਤੀਆਂ ਚੀਜਾਂ ਸੁਨੇਹਾਂ ਖੋਲ੍ਹਣ ਤੋਂ ਪਹਿਲਾਂ ਨਹੀਂ ਦਿਸਦੀਆਂ ਪਰ ਸੁਨੇਹਿਆਂ ਦੀ ਸੂਚੀ ਖੁੱਲ੍ਹੀ-ਡੁੱਲ੍ਹੀ ਦਿਖਦੀ ਹੈ।

ਤੀਜੇ ਰੂਪ ਦਾ ਨਾਂ ਭੀੜੀ ਦਿੱਖ (ਕਮਪੈਕਟ) ਰੱਖਿਆ ਗਿਆ ਹੈ ਜਿਸ ਰਾਹੀਂ ਸੁਨੇਹਿਆਂ ਦੇ ਸਿਰਲੇਖ ਪਹਿਲਾਂ ਨਾਲੋਂ ਭੀੜੇ ਹੋ ਜਾਂਦੇ ਹਨ ਪਰ ਸੀਸ਼ੇ ਉੱਤੇ ਦਿਸਣ ਵਾਲੇ ਸੁਨੇਹਿਆਂ ਦੀ ਗਿਣਤੀ ਵੱਧ ਜਾਂਦੀ ਹੈ।

ਇਹਨਾਂ ਤਿੰਨ ਰੂਪਾਂ ਵਿਚੋਂ ਵਰਤੋਂਕਾਰ ਆਪਣੀ ਮਰਜੀ ਮੁਤਾਬਕ ਕੋਈ ਵੀ ਰੂਪ ਲਾਗੂ ਕਰ ਸਕਦਾ ਹੈ।

ਆਪਣੇ ਲਈ ਸਹੀ ਰੂਪ ਦੀ ਚੋਣ ਕਿਵੇਂ ਕੀਤੀ ਜਾਵੇ?

ਕੰਪਿਊਪਰ ਉੱਤੇ ਜੀ-ਮੇਲ ਖੋਲ੍ਹ ਕੇ ਸੱਜੇ ਪਾਸੇ ਗਰਾਰੀ ਵਾਲਾ ਬੀੜਾ ਦੱਬੋ। ਫਿਰ “ਦਿੱਖ ਦੀ ਸੰਘਣਤਾ” (ਡਿਸਪਲੇਅ ਡੈਨਸਿਟੀ) ਵਾਲਾ ਬੀੜਾ ਦੱਬੋ। ਇਸ ਤੋਂ ਬਾਅਦ ਉੱਪਰ ਦੱਸੇ ਤਿੰਨਾ ਰੂਪਾਂ ਵਿੱਚੋਂ ਆਪਣੀ ਮਰਜੀ ਮੁਤਾਬਕ ਰੂਪ ਚੁਣੋ ਤੇ ਲਾਗੂ ਕਰੋ।

ਜੀ-ਮੇਲ ਦੇ ਨਵੇਂ ਰੂਪਾਂ ਵਿਚੋਂ ਚੋਣ ਕਰਨ ਲਈ ਪਹਿਲਾ ਕਦਮ
ਜੀ-ਮੇਲ ਦੇ ਨਵੇਂ ਰੂਪਾਂ ਵਿਚੋਂ ਚੋਣ ਕਰਨ ਲਈ ਦੂਜਾ ਕਦਮ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: