
ਨਵੀਂ ਦਿੱਲੀ (9 ਅਕਤੂਬਰ, 2015): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਤਾਵਰਨ ਤੇ ਖੁਰਾਕ ਅਤੇ ਸਪਲਾੲੀ ਮੰਤਰੀ ਅਸੀਮ ਅਹਿਮਦ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ੳੁਨ੍ਹਾਂ ੲਿਹ ਕੇਸ ਸੀਬੀਅਾੲੀ ਹਵਾਲੇ ਕਰਨ ਦੀ ਵੀ ਸਿਫ਼ਾਰਿਸ਼ ਕੀਤੀ ਹੈ।
ਖੁਰਾਕ ਮੰਤਰੀ ਦੀ ਅਾਡੀਓ ਟੇਪ ਸਾਹਮਣੇ ਅਾੳੁਣ ਤੋਂ ਬਾਅਦ ੳੁਸ ਨੂੰ ਹਟਾੳੁਣ ਦਾ ਫ਼ੈਸਲਾ ਲਿਅਾ ਗਿਅਾ ਜਿਸ ’ਚ ੳੁਹ ੲਿਕ ਬਿਲਡਰ ਤੋਂ 6 ਲੱਖ ਰੁਪੲੇ ਦੀ ਰਿਸ਼ਵਤ ਦੀ ਮੰਗ ਕਰਦਾ ਸੁਣਾੲੀ ਦੇ ਰਿਹਾ ਹੈ। ੳੁਨ੍ਹਾਂ ਦੀ ਥਾਂ ’ਤੇ ਬੱਲੀਮਾਰਨ ਤੋਂ ਵਿਧਾੲਿਕ ੲਿਮਰਾਨ ਹੁਸੈਨ ਨੂੰ ਮੰਤਰੀ ਬਣਾੲਿਅਾ ਜਾੲੇਗਾ।
ਕੇਜਰੀਵਾਲ ਨੇ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਅਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ੳੁਹ ਅਹੁਦਿਅਾਂ ਤੋਂ ਲਾਂਭੇ ਕਰਨ।
ਪਿਛਲੇ ਅੱਠ ਮਹੀਨਿਅਾਂ ਦੌਰਾਨ ਅਸੀਮ ਅਹਿਮਦ ਖ਼ਾਨ ਦੂਜੇ ਮੰਤਰੀ ਹਨ ਜਿਨ੍ਹਾਂ ਨੂੰ ਕੇਜਰੀਵਾਲ ਮੰਤਰੀ ਮੰਡਲ ’ਚੋਂ ਬਾਹਰ ਦਾ ਰਾਹ ਦਿਖਾੲਿਅਾ ਗਿਅਾ ਹੈ। ਜੂਨ ’ਚ ਤਤਕਾਲੀ ਕਾਨੂੰਨ ਮੰਤਰੀ ਜੀਤੇਂਦਰ ਸਿੰਘ ਤੋਮਰ ਨੇ ਫਰਜ਼ੀ ਡਿਗਰੀ ਵਿਵਾਦ ’ਚ ਅਸਤੀਫ਼ਾ ਦੇ ਦਿੱਤਾ ਸੀ।