Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੇਜਰੀਵਾਲ ਤਾਨਾਸ਼ਾਹ ਬਣੇ : ਡਾ. ਗਾਂਧੀ

ਕੇਜਰੀਵਾਲ ਤਾਨਾਸ਼ਾਹ ਬਣੇ : ਡਾ. ਗਾਂਧੀ

ਚੰਡੀਗੜ੍ਹ(18 ਜੁਲਾਈ, 2015): ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਿੱਚ ਪਈ ਫੁੱਟ ਅਤੇ ਬਗਾਵਤ ਤੋਂ ਬਾਅਦ ਪਾਰਟੀ ਦੀ ਪੰਜਾਬ ਇਕਾਈ ਵਿੱਚ ਉੱਠੀਆਂ ਬਗਾਵਤੀ ਸੁਰਾਂ ਹੋਰ ਉੱਚੀਆਂ ਹੁੰਦੀਆਂ ਜਾ ਰਹੀਆਂ ਹਨ। ਪਾਰਟੀ ਦੀ ਪੰਜਾਬੀ ਇਕਾਈ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਅਤੇ ਪੰਜਾਬ ਇਕਾਈ ਦੇ ਮਾਮਲਿਆਂ ਦੇ ਇਨਚਾਰਜ਼ ਸੰਜ਼ੇ ਸਿੰਘ ਦੀ ਕਾਰਜ਼ਸ਼ੈਲੀ ‘ਤੇ ਕਿੰਤੂ ਕਰਨ ਵਾਲੇ ਡਾ. ਦਲਜੀਤ ਸਿੰਘ ਨੂੰ ਪਾਰਟੀ ਨੇ ਬਾਅਦ ਦਾ ਰਾਹ ਵਿਖਾ ਦਿੱਤਾ ਹੈ।

 ਧਰਮਵੀਰ ਗਾਂਧੀ
ਧਰਮਵੀਰ ਗਾਂਧੀ

ਪਾਰਟੀ ਦੇ ਇਸ ਫੈਸਲੇ ਦਾ ਫਤਿਹਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਮੈਭਰ ਲੋਕ ਸਭਾ ਸ੍ਰ. ਹਰਿੰਦਰ ਸਿੰਘ ਖਾਲਸਾ ਤੋਂ ਬਾਅਦ ਪਟਿਆਲਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਆਪਣੀ ਹੀ ਪਾਰਟੀ ਦੇ ਕੌਮੀ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਗੰਭੀਰ ਦੋਸ਼ ਲਾਇਆ ਹੈ ਕਿ ਉਹ ਤਾਨਾਸ਼ਾਹ ਬਣ ਬੈਠੇ ਹਨ ।

ਉਨ੍ਹਾਂ ਦੇ ਪੀ.ਏ. ਸ੍ਰੀ ਅਟਿਲ ਬਹਾਦਰ ਰਾਹੀਂ ਟੈਲੀਫੋਨ ‘ਤੇ ਕਰਵਾਈ ਗਈ ਗੱਲਬਾਤ ਦੌਰਾਨ ਡਾਕਟਰ ਗਾਂਧੀ ਨੇ ਵਿਚਾਰ ਪ੍ਰਗਟ ਕੀਤਾ ਕਿ ਕੇਜਰੀਵਾਲ ‘ਆਪ’ ‘ਚੋਂ ਲੋਕ ਰਾਜ ਦੀ ਆਵਾਜ਼ ਨੂੰ ਕੁਚਲਣ ਵਾਲੇ ਪਾਸੇ ਤੁਰ ਪਏ ਹਨ।

ਉਨ੍ਹਾਂ ਕਿਹਾ ਕਿ ਡਾਕਟਰ ਦਲਜੀਤ ਸਿੰਘ ਨੂੰ ‘ਆਪ’ ਪੰਜਾਬ ਦੀ ਡਸਿਪਲਨਰੀ ਐਕਸ਼ਨ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਕੇ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ ਕੇ ਜੋ ਅਪਮਾਨਿਤ ਕੀਤਾ ਗਿਆ ਉਹ ਨਿੰਦਣਯੋਗ ਹੀ ਨਹੀਂ, ਬਲਕਿ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ।

ਡਾਕਟਰ ਗਾਂਧੀ ਨੇ ਮੰਗ ਕੀਤੀ ਕਿ ਕੇਜਰੀਵਾਲ ਡਾ: ਦਲਜੀਤ ਸਿੰਘ ਬਾਰੇ ਕੀਤੇ ਫ਼ੈਸਲੇ ‘ਤੇ ਨਜ਼ਰਸਾਨੀ ਕਰਨ ।

ਉਨ੍ਹਾਂ ਦਾਅਵਾ ਕੀਤਾ ਕਿ ਡਾਕਟਰ ਦਲਜੀਤ ਸਿੰਘ ਨੇ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਕਿਹਾ ਕਿ ਸ: ਸੁੱਚਾ ਸਿੰਘ ਛੋਟੇਪੁਰ ਸਿਆਸੀ ਤੌਰ ‘ਤੇ ਮੌਕਾ ਪ੍ਰਸਤ ਹਨ ਤੇ ਉਨ੍ਹਾਂ ‘ਚ ਪਾਰਟੀ ਦੀ ਕਮਾਂਡ ਸੰਭਾਲਣ ਦੀ ਸਮਰੱਥਾ ਨਹੀ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿਸ ਪਾਸੇ ਵੱਲ ਤੁਰ ਪਏ ਹਨ ਉਹ ਰਸਤਾ ‘ਆਪ’ ਨੂੰ ਬਰਬਾਦੀ ਵੱਲ ਲੈ ਜਾਏਗਾ ।ਉਨ੍ਹਾਂ ਦਾਅਵਾ ਕੀਤਾ ਕਿ ਮੈਂ ਹੁਣ ਵੀ ‘ਆਪ’ ਦੇ ਵਿਚਾਰਾਂ ਨਾਲ ਖੜ੍ਹਾ ਹਾਂ ਤੇ ਆਖਰੀ ਦਮ ਤੱਕ ਪਾਰਟੀ ਦਾ ਸਾਥ ਨਿਭਾਵਾਂਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਹੋਈ ਉਪ ਚੋਣ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ
ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਹੋਈ ਉਪ ਚੋਣ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: