Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਸ਼ਮੀਰ ਅਤੇ ਤੇਲਗਾਨਾਂ ਬਾਰੇ ਬਿਆਨ ਬਦਲੇ ਸੰਸਦ ਮੈਂਬਰ ਕਵਿਤਾ ‘ਤੇ ਦੇਸ਼ ਧਰੋਹ ਦਾ ਮੁਕੱਦਮਾਂ ਦਰਜ਼

ਕਸ਼ਮੀਰ ਅਤੇ ਤੇਲਗਾਨਾਂ ਬਾਰੇ ਬਿਆਨ ਬਦਲੇ ਸੰਸਦ ਮੈਂਬਰ ਕਵਿਤਾ ‘ਤੇ ਦੇਸ਼ ਧਰੋਹ ਦਾ ਮੁਕੱਦਮਾਂ ਦਰਜ਼

kavitaਨਵੀਂ ਦਿੱਲੀ (11 ਅਗਸਤ 2014 ): ਅੱਜ ਭਾਜਪਾ ਦੇ ਹੈਦਰਾਬਾਦ ਨਾਲ ਸਬੰਧਤਿ ਕਾਰਕੂਨ ਦੀ ਸ਼ਿਕਾਇਤ ‘ਤੇ ਤੇਲੰਗਾਨਾ ਰਾਸ਼ਟਰੀ ਸਮਿਤੀ ਦੀ ਸੰਸਦ ਮੈਂਬਰ ਕੇ ਕਵਿਤਾ ਖਿਲਾਫ ਇਹ ਕਹਿਣ ਬਦਲੇ ਦੇਸ਼ ਧ੍ਰੋਹ ਦੇ ਦੋਸ਼ ਲਾਏ ਗਏ ਹਨ ਕਿ ਹੈਦਰਬਾਦ ਤੇ ਕਸ਼ਮੀਰ ਨੂੰ ਜ਼ਬਰੀ ਭਾਰਤ ‘ਚ ਸ਼ਾਮਿਲ ਕੀਤਾ ਗਿਆ ਸੀ।

ਮਦਨਾਪੇਟ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 124-ਏ, 153-ਬੀ ਤੇ 505 ਤਹਿਤ ਕੇਸ ਦਰਜ ਕੀਤਾ ਹੈ। ਇੰਡੀਅਨ ਐਕਸਪ੍ਰੈਸ ਦੇ ਵਿਚਾਰ ਵਟਾਂਦਰਾ(ਆਈਡੀਆ ਐਕਸਚੇਂਜ) ਪ੍ਰੋਗਰਾਮ ਵਿਖੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਵਿਤਾ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਅਤੇ ਤੇਲੰਗਾਨਾ ਜ਼ਬਰੀ ਇਕੋ ਸਮੇਂ ਭਾਰਤ ‘ਚ ਸ਼ਾਮਿਲ ਕੀਤੇ ਗਏ ਸਨ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਸੀ ਕਿ ਅਸਲ ਵਿੱਚ ਸਾਡੀਆਂ ਮੁਸ਼ਕਲਾਂ ਉਦੋਂ ਹੀ ਸ਼ੁਰੂ ਹੋਈਆਂ ਜਦੋਂ ਅਸੀਂ 1947 ਤੋਂ ਬਾਅਦ ਭਾਰਤ ਦਾ ਹਿੱਸਾ ਬਣ ਗਏ।ਉਸਨੇ ਕਿਹਾ ਕਿ ਕਸ਼ਮੀਰ ਅਤੇ ਤੇਲਗਾਨਾ ਦੋਵੇਂ ਵੱਖਰੇ ਦੇਸ਼ ਸੀ।ਉਨ੍ਹਾਂ ਕਿਹਾ ਕਿ ਜਦੋਂ ਉਹ ਇਹ ਕਹਿ ਰਹੀ ਹੈ ਤਾਂ ਉਹ ਸ਼ਿਦਤ ਨਾਲ ਇਹ ਮਹਿਸੂਸ ਕਰਦੀ ਹੈ ਕਿ ਅਜਿਹਾ ਕੀਤਾ ਗਿਆ ਸੀ।

ਉਸਨੇ ਸਾਨੂੰ ਜੰਮੂ ਤੇ ਕਸ਼ਮੀਰ ਬਾਰੇ ਸਪਸ਼ਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਹਿੱਸੇ ਸਾਡੇ ਨਹੀਂ ਹਨ, ਸਾਨੂੰ ਇਸ ਨਾਲ ਸਹਿਮਤ ਹੋਣਾ ਚਾਹੀਦਾ ਹੈ ਅਤੇ ਸਾਨੂੰ ਅੰਤਰਰਾਸ਼ਟਰੀ ਹੱਦਾਂ ਮੁੜ ਮਿਥਣੀਆਂ ਚਾਹੀਦੀਆਂ ਹਨ। ਕਵਿਤਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਪੁੱਤਰੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਗਤ ਰਵਿਦਾਸ ਜੀ ਦੇ ੬੪੬ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ੨੫ ਅਤੇ ੨੬ ਫਰਵਰੀ ਨੂੰ ਤੇਲੰਗਾਨਾ ਰਾਜ ਦੇ ਨਿਰਮਲ ਜਿਲ੍ਹੇ ਦੇ ਕਸਬਾ ਮੂਧਲ (ਵਿਧਾਨ ਸਭਾ ਹਲਕਾ) ਵਿਖੇ ਭਗਤ ਰਵਿਦਾਸ
ਭਗਤ ਰਵਿਦਾਸ ਜੀ ਦੇ ੬੪੬ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ੨੫ ਅਤੇ ੨੬ ਫਰਵਰੀ ਨੂੰ ਤੇਲੰਗਾਨਾ ਰਾਜ ਦੇ ਨਿਰਮਲ ਜਿਲ੍ਹੇ ਦੇ ਕਸਬਾ ਮੂਧਲ (ਵਿਧਾਨ ਸਭਾ ਹਲਕਾ) ਵਿਖੇ ਭਗਤ ਰਵਿਦਾਸ
• ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਕੱਢਣ 'ਤੇ ਉੱਤਰ ਪ੍ਰਦੇਸ਼ ਪੁਲਿਸ ਨੇ 55 ਸਿੱਖਾਂ ਉਪਰ ਕੇਸ ਦਰਜ ਕੀਤਾ • ਠਾਣੇਦਾਰ ਸੰਜੀਵ ਕੁਮਾਰ ਉਪਾਧਿਆਏ ਨੇ
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਬੀਤੇ ਕੱਲ੍ਹ ਨਾਗਪੁਰ (ਮਹਾਂਰਾਸ਼ਟਰਾ) ਤੋਂ ਤੇਲੰਗਾਨਾ ਦੇ ਨਿਜ਼ਾਮਾਬਾਦ ਤੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: