ਨਵੀਂ ਦਿੱਲੀ (5 ਅਗਸਤ 2014): ਈਦ ਮੁਸਲਮਾਨਾਂ ਦਾ ਪਵਿੱਤਰ ਦਿਹਾੜਾ ਹੈ ਅਤੇ ਮੁਸਲਿਮ ਧਰਮ ਵਿੱਚ ਅਤਿ ਮਹੱਤਵਪੂਰਣ ਸਥਾਨ ਰੱਖਦਾ ਹੈ।ਇਸ ਦਿਨ ਮੁਸਲਮਾਨ ਅਤੇ ਗੈਰ ਮੁਸਲਮਾਨ ਲੋਕ ਮੁਸਲਮਾਨਾਂ ਨੂੰ ਈਦ ਦੀ ਵਧਾਈ ਦਿੰਦੇ ਹਨ।
ਭਾਰਤੀ ਲੋਕ ਸਭਾ ਵਿੱਚ ਵੀ ਇਸਦੇ ਹੋਂਦ ਵਿੱਚ ਆਉਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਇਸ ਦਿਨ ‘ਤੇ ਮੁਸਲਮਾਨਾਂ ਨੂੰ ਵਿਧਾਈ ਦੇਣ ਦੀ ਰਿਵਾਇਤ ਚੱਲੀ ਆਉਦੀ ਹੈ।ਪਰ ਭਗਵਾ ਪਾਰਟੀ ਭਾਜਪਾ ਆਗੂ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰਿਵਾਇਤ ਨੂੰ ਤੋੜਦਿਆਂ ਆਪਣੇ ਦਿਲ ਵਿੱਚ ਘੱਟ ਗਿਣਤੀਆਂ ਨਾਲ ਸਬੰਧਿਤ ਨਫਰਤ ਨੂੰ ਜੱਗ ਜ਼ਾਹਿਰ ਕਰਦਿਆਂ ਮੁਸਲਮਾਨਾਂ ਨੂੰ ਈਦ ਦੀ ਵਧਾਈ ਨਹੀਂ ਦਿੱਤੀ।
ਅੱਜ ਲੋਕ ਸਭਾ ਮੋਦੀ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਉਨ੍ਹਾਂ ਦੇ ਪਵਿੱਤਰ ਤਿਉਹਾਰ ਈਦ ਦੀ ਮੁਬਾਰਕਵਾਦ ਨਾ ਦੇਣ ‘ਤੇ ਵਿਰੋਧ ਦਾ ਨਿਸ਼ਾਨਾਂ ਬਣਾਇਆ। ਲੋਕ ਸਭਾ ਵਿਚ ਵਿਰੋਧੀ ਧਿਰ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਮੌਕੇ ਮੁਸਲਮਾਨ ਭਾਈਚਾਰੇ ਨੂੰ ਵਧਾਈ ਨਹੀਂ ਦਿੱਤੀ ਤੇ ਨਾ ਹੀ ਉਨ੍ਹਾਂ ਨੇ ਇਫਤਾਰ ਪਾਰਟੀ ਦਿੱਤੀ ਹੈ।
ਕਾਂਗਰਸ ਸਾਂਸਦ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪਸ਼ੂਪਤੀਨਾਥ ਮੰਦਿਰ ਵਿਚ ਜਾਣ ‘ਤੇ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੈ ਪਰੰਤੂ ਅਜਾਦੀ ਤੋਂ ਬਾਅਦ ਪਵਿੱਤਰ ਰਮਜ਼ਾਨ ਦੇ ਮਹੀਨੇ ਪ੍ਰਧਾਨ ਮੰਤਰੀ ਵੱਲੋਂ ਇਫਤਾਰ ਪਾਰਟੀ ਦੇਣ ਦੀ ਰਵਾਇਤ ਚਲੀ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨੇ ਵੀ ਇਹ ਰਵਾਇਤ ਜਾਰੀ ਰਖੀ ਸੀ ਪਰੰਤੂ ਹੁਣ ਕੀ ਹੋ ਗਿਆ ਹੈ ਙ ਭਾਜਪਾ ਮੈਂਬਰਾਂ ਨੇ ਇਸ ਦਾ ਜੋਰਦਾਰ ਵਿਰੋਧ ਕੀਤਾ ਜਦ ਕਿ ਸੀ.ਪੀ.ਆਈ (ਐਮ) ਦੇ ਸੰਸਦ ਮੈਂਬਰਾਂ ਨੇ ਕਾਂਗਰਸ ਮੈਂਬਰ ਦਾ ਸਮਰਥਨ ਕੀਤਾ।
ਸਰਕਾਰ ਨੇ ਵਿਰੋਧੀ ਧਿਰ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਙ ਸਿਫਰ ਕਾਲ ਦੌਰਾਨ ਇਹ ਮੁੱਦਾ ਤਿ੍ਣਮੂਲ ਕਾਂਗਰਸ ਦੇ ਸੁਦੀਪ ਬੰਦੀਓਪਾਧੀਆ ਨੇ ਵੀ ਉਠਾਇਆ ਙ ਤਾਂ ਇਹ ਵੀ ਆਸ ਕੀਤੀ ਜਾਂਦੀ ਸੀ ਕਿ ਉਹ ਦੇਸ਼ ਦੇ ਲੋਕਾਂ ਦੇ ਇਕ ਵੱਡੇ ਹਿੱਸੇ ਦੇ ਜਜਬਾਤਾਂ ਨੂੰ ਧਿਆਨ ਵਿਚ ਰਖਦਿਆਂ ਈਦ ਮੁਬਾਰਕ ਵੀ ਕਹਿਣਗੇ।
ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਤੋਂ ਪਹਿਲਾਂ ਵੀ ਮੁਸਲਮਾਨਾਂ ਦੇ ਧਾਰਮਕਿ ਜ਼ਜਬਾਤਾਂ ਨੂੰ ਠੇਸ ਪਹੁੰਚਾਉਣ ਕਾਰਣ ਚਰਚਾ ਵਿੱਚ ਰਹੇ ਸਨ, ਜਦ ਉਸਨੇ ਅਨਾ ਹਜ਼ਾਰੇ ਦੀ ਮੁਹਿੰਮ ਤੋਂ ਬਾਅਦ ਆਤਮਾਂ ਸ਼ੁੱਧੀਕਰਨ ਦੇ ਨਾਮ ‘ਤੇ ਵਰਤ ਰੱਖੇ ਸਨ। ਉਸ ਸਮੇਂ ਮੰਚ ‘ਤੇ ਇੱਕ ਮੁਸਲਮਾਨ ਵਿਅਕਤੀ ਨੇ ਨਰਿੰਦਰ ਮੋਦੀ ਨੂੰ ਮੁਸਲਮਾਨ ਟੋਪੀ ਪਹਿਨਣਾਉਣੀ ਚਾਹੀ ਤਾਂ ਮੋਦੀ ਨੇ ਟੋਪੀ ਪਹਿਨਣ ਤੋਂ ਜਨਤਕ ਤੌਰ ਤੇ ਇਨਕਾਰ ਕਰ ਦਿੱਤਾ ਸੀ।