Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਸ ਨੇ ਭਾਰਤੀ ਫੌਜ ਦੀ ਕਾਰਵਾਈ ਨੂੰ ਦੱਸਿਆ’ਜ਼ਾਲਮਾਨਾ ਅਤੇ ਬੁਜ਼ਦਿਲੀ ਵਾਲੀ’

ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਸ ਨੇ ਭਾਰਤੀ ਫੌਜ ਦੀ ਕਾਰਵਾਈ ਨੂੰ ਦੱਸਿਆ’ਜ਼ਾਲਮਾਨਾ ਅਤੇ ਬੁਜ਼ਦਿਲੀ ਵਾਲੀ’

ਨਿਊਯਾਰਕ: ਨਿਊਯਾਰਕ ਟਾਈਮਸ ਨੇ ਆਪਣੇ ਸੰਪਾਦਕੀ ‘ਚ ਸਖਤ ਪ੍ਰਤੀਕਿਆ ਕਰਦੇ ਹੋਏ ਕਸ਼ਮੀਰ ‘ਚ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਜ਼ਾਲਮਾਨਾ ਦੱਸਦੇ ਹੋਏ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਨਾਲ ਜਵਾਬੀ ਹਿੰਸਾ ਨੂੰ ਵਧਾਵਾ ਮਿਲੇਗਾ। ਸ਼ਨੀਵਾਰ ਨੂੰ ਪ੍ਰਕਾਸ਼ਤ ਇਸ ਸੰਪਾਦਕੀ ‘ਚ ਕਿਹਾ ਗਿਆ ਕਿ ਭਾਰਤ ਦੀ ਸਰਕਾਰ ਨੂੰ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਪੱਕੀ ਕਰਨੀ ਚਾਹੀਦੀ ਹੈ।

ਨਿਊਯਾਰਕ ਟਾਈਮਸ ਦੇ ਸੰਪਾਦਕੀ ਬੋਰਡ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਹਨ ਜਦੋਂ ਕੁਝ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਦਿਖ ਰਿਹਾ ਸੀ ਕਿ ਇਕ ਕਸ਼ਮੀਰੀ ਨਾਗਰਿਕ ਨੂੰ ਮਨੁੱਖੀ ਢਾਲ ਬਣਾ ਕੇ ਫੌਜੀ ਗੱਡੀ ਨਾਲ ਬੰਨ੍ਹਿਆ ਗਿਆ ਸੀ।

ਭਾਰਤੀ ਫੌਜ ਵਲੋਂ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਸਾਹਮਣੇ ਬੰਨ੍ਹਿਆ ਗਿਆ
ਭਾਰਤੀ ਫੌਜ ਵਲੋਂ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਸਾਹਮਣੇ ਬੰਨ੍ਹਿਆ ਗਿਆ

ਸੰਪਾਦਕੀ ‘ਚ ਕਿਹਾ ਗਿਆ ਕਿ ਪਥਰਾਅ ਕਰਨ ਵਾਲੀ ਭੀੜ ਤੋਂ ਬਚਣ ਲਈ ਸ਼ਾਲ ਬੁਣਨ ਵਾਲੇ 24 ਸਾਲਾ ਫਾਰੂਕ ਅਹਿਮਦ ਡਾਰ ਨੂੰ ਮਨੁੱਖੀ ਢਾਲ ਵਾਂਗ ਇਸਤੇਮਾਲ ਕਰਦੇ ਹੋਏ ਜੀਪ ਅੱਗੇ ਬੰਨ੍ਹ ਕੇ ਅਤੇ ਉਸਦੀ ਕੁੱਟਮਾਰ ਕਰਕੇ ਭਾਰਤੀ ਫੌਜੀ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਲੰਬੇ ਇਤਿਹਾਸ ‘ਚ ਬਹੁਤ ਹੇਠਾਂ ਡਿਗ ਗਈ ਹੈ। ‘ਕਸ਼ਮੀਰ ‘ਚ ਜ਼ੁਲਮ ਅਤੇ ਬੁਜ਼ਦਿਲੀ’ ਸਿਰਲੇਖ ਨਾਲ ਇਸ ਸੰਪਾਦਕੀ ‘ਚ ਕਿਹਾ ਗਿਆ, “ਸੋਸ਼ਲ ਮੀਡੀਆ ‘ਤੇ ਚੱਲੇ ਇਸ ਵੀਡੀਓ ਨਾਲ ਦੁਨੀਆ ਸਾਹਮਣੇ ਆਈ ਇਸ ਘਟਨਾ ਨਾਲ ਕਸ਼ਮੀਰ ਸੰਕਟ ਦੀ ਡੁੰਘਾਈ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।”

ਸਬੰਧਤ ਖ਼ਬਰ:

ਭਾਰਤੀ ਫੌਜ ਨੇ ਪੱਥਰਬਾਜ਼ੀ ਤੋਂ ਬਚਣ ਲਈ ਕਸ਼ਮੀਰੀ ਨੌਜਵਾਨਾਂ ਨੂੰ ਜੀਪ ਦੇ ਸਾਹਮਣੇ ਬੰਨ੍ਹਿਆ …

ਸੰਪਾਦਕੀ ‘ਚ ਕਿਹਾ ਗਿਆ ਕਿ ਇਸ ਘਟਨਾ ਤੋਂ ਬਾਅਦ ਭਾਰਤ ਦੇ ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਡਾਰ ਨੂੰ ਜੀਪ ਨਾਲ ਬੰਨ੍ਹਣ ਵਾਲਿਆਂ ਖਿਲਾਫ ਕਾਰਵਾਈ ਦਾ ਇਰਾਦਾ ਤਾਂ ਜ਼ਾਹਰ ਕੀਤਾ ਪਰ ਨਾਲ ਹੀ ਇਹ ਵੀ ਧਮਕੀ ਦੇ ਦਿੱਤੀ ਕਿ ਕਸ਼ਮੀਰ ‘ਚ ਪੱਥਰਬਾਜ਼ੀ ਕਰਨ ਵਾਲੇ ਨੌਜਵਾਨ ਭਾਵੇਂ ਅੱਜ ਬਚ ਜਾਣ, ਪਰ ਅਸੀਂ ਉਨ੍ਹਾਂ ਨੂੰ ਫੜ੍ਹ ਹੀ ਲਵਾਂਗੇ ਤੇ ਸਖਤ ਕਾਰਵਾਈ ਕਰਾਂਗੇ।

ਸੰਪਾਦਕੀ ‘ਚ ਕਿਹਾ ਗਿਆ ਕਿ “ਇਸ ਸਖਤ ਰਵੱਈਏ ਨਾਲ ਫਸਿਆ ਕਸ਼ਮੀਰ ਅਜਿਹੇ ਸੰਕਟਪੂਰਨ ਵਾ-ਵਰੋਲੇ ‘ਚ ਫਸ ਜਾਏਗਾ ਜਿਸ ਨਾਲ ਹੋਰ ਨਿਰਾਸ਼ਾ ਅਤੇ ਹੋਰ ਹਿੰਸਾ ਦੇਖਣ ਨੂੰ ਮਿਲ ਸਕਦੀ ਹੈ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਰੋਨਾ ਮਹਾਂਮਾਰੀ ਦੇ ਦੌਰਾਨ ਸੰਸਾਰ ਅਤੇ ਸੰਸਾਰ ਦੀਆਂ ਤਾਕਤਾਂ ਦੇ ਆਪਸੀ ਸੰਬੰਧ ਤੇਜੀ ਨਾਲ ਬਦਲ ਰਹੇ ਹਨ। ਲੰਘੇ ਸਮੇਂ ਦੌਰਾਨ ਅਮਰੀਕਾ ਦੀ ਸਰਦਾਰੀ ਵਾਲੇ ਇਕ ਧਰੁਵੀ ਰਹੇ ਸੰਸਾਰ ਵਿਚ ਅਮਰੀਕਾ
ਲੰਘੇ ਸ਼ੁੱਕਰਵਾਰ (14 ਫਰਵਰੀ ਨੂੰ) ਤੁਰਕੀ ਦੇ ਰਾਸ਼ਟਰਪਤੀ ਵੱਲੋਂ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਕਸ਼ਮੀਰ ਮਸਲੇ ਦਾ ਜਿਕਰ ਕੀਤਾ ਗਿਆ ਅਤੇ ਇਸ ਮਾਮਲੇ ਉੱਤੇ ਪਾਕਿਸਤਾਨ ਦੇ ਪੱਖ ਦੀ ਪੂਰੀ ਹਮਾਇਤ ਕੀਤੀ
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ
ਭਾਰਤ ਸਰਕਾਰ ਵੱਲੋਂ 5 ਅਗਸਤ ਨੂੰ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰ ਦੇਣ ਤੋਂ ਬਾਅਦ ਕਸ਼ਮੀਰ ਮਾਮਲਾ ਕੌਮਾਂਤਰੀ ਮੰਚਾਂ ਉੱਤੇ ਉੱਭਰ ਆਇਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: