ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਇੱਕ ਸਮਾਗਮ ਦੌਰਾਨ 6 ਜੂਨ, 1984 ਤੋਂ 19 ਜੂਨ 1984 ਤੱਕ ਸ਼੍ਰੀ ਦਰਬਾਰ ਸਾਹਿਬ ਹਰਿਮਮਦਰ ਸਾਹਿਬ ਵਿਖੇ ਫੌਜੀ ਹਮਲੇ ਸਮੇਂ ਵਾਪਰੇ ਖੂਨੀ ਸਾਕੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੇ ਇਤਿਹਾਸ ਨੂੰ ਡੂੰਘੀ ਸਾਜ਼ਿਸ਼ ਅਧੀਨ ਉਥੋਂ ਲਿਜਾਇਆ ਗਿਆ ਹੈ, ਜਿਸ ਨੂੰ ਵਾਪਸ ਕਰਵਾਉਣ ਲਈ ਮਿਲ ਕੇ ਯਤਨ ਕਰਨ ਦੀ ਲੋੜ ਹੈ।