ਇਹ ਕਹਾਣੀ ਵੈਨਕੂਵਰ ਦੇ ਡਾਊਨ-ਟਾਊਨ ਇਲਾਕੇ ਦੀ ਹੈ। ਇਕ ਸਿੱਖ ਟੈਕਸੀ ਡਰਾਈਵਰ ਦੀ ਗੱਡੀ ’ਚ ਸਵਾਰ ਦੋ ਕੁਕੇਸ਼ੀਅਨ ਕੈਨੇਡੀਅਨ ਆਪਸ ਵਿਚ ਗੱਲਾਂ ਕਰਦਿਆਂ ਸਿੱਖ ਨੂੰ ਭੰਡਣ ਲੱਗੇ। ਇਕ ਨੇ ਆਖਿਆ ਕਿ ਇਹ ‘ਇੰਡੀਆ’ ਦੇ ਦੁਸ਼ਮਣ ਹਨ, ਦੂਜੇ ਨੇ ਕਿਹਾ ਕਿ ਇਹ ਅੱਤਵਾਦੀ ਨਹੀਂ। ਦੋਵਾਂ ਨੇ ਦੋਸ਼ ਲਾਏ ਕਿ ਇਹ ਕੈਨੇਡਾ ਨੂੰ ਲੁੱਟ ਰਹੇ ਹਨ ਤੇ ਦੇਸ਼ ’ਤੇ ਬੋਝ ਹਨ।