Tag Archive "bhai-harcharanjeet-singh-dhami"

ਸੌਧਾ ਅਸਾਧ ਦੀ ਮਾਫੀ ਦਾ ਫੈਂਸਲਾ ਵਾਪਿਸ ਲੈਣਾ ਸਿੱਖ ਪੰਥ ਦੀ ਜਿੱਤ; ਜਥੇਦਾਰਾਂ ਦੀ ਨਿਯੁਕਤੀ ਦੇ ਵਿਧੀ ਵਿਧਾਨ ਲਈ ਪੰਥ ਇਕਮੁੱਠ ਹੋਵੇ

ਹੁਸ਼ਿਆਰਪੁਰ: ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਫੈਸਲੇ ਨੂੰ ਵਾਪਿਸ ਲੈਣ ਦੀ ਕਾਰਵਾਈ ਨੂੰ ਸਿੱਖੀ ਸੋਚ ਦੀ ਜਿੱਤ ਦੱਸਦਿਆਂ ਦਲ ਖਾਲਸਾ ਦੇ ਪ੍ਰਧਾਨ ...

ਸਿੱਖ ਸੰਗਤਾਂ ਉਤੇ ਲਾਠੀਚਾਰਜ ਡੇਰਾ ਸਿਰਸਾ ਦੀ ਮਾਫੀ ਦੇ ਮੁੱਦੇ ਤੋਂ ਧਿਆਨ ਲਾਂਭੇ ਕਰਨ ਦੀ ਚਾਲ: ਦਲ ਖ਼ਾਲਸਾ,ਪੰਚ ਪ੍ਰਧਾਨੀ

ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਮਗਰੋਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਿਖ ਸੰਗਤਾਂ ਉਤੇ ਕੀਤੇ ਗਏ ਲਾਠੀਚਾਰਜ ਲਈ ਬਾਦਲ ਸਰਕਾਰ ਉਤੇ ਵਰ੍ਹਦਿਆਂ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਹੈ ਕਿ ਇਹ ਕਾਂਡ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿਵਾਉਣ ਮਗਰੋਂ ਜਥੇਦਾਰਾਂ ਤੇ ਬਾਦਲ ਦਲ ਦੀ ਹੋ ਰਹੀ ਸਖਤ ਅਲੋਚਨਾ ਤੋਂ ਧਿਆਨ ਲਾਂਭੇ ਕਰਨ ਲਈ ਕਰਵਾਇਆ ਗਿਆ ਹੈ।

ਨੇਲਸਨ ਮੰਡੇਲਾ ਲੋਕਾਂ ਦੀ ਆਜ਼ਾਦੀ ਲਈ ਲੜੇ, ਬਾਦਲ ਨੇ ਆਜ਼ਾਦੀ ਦੀ ਆਵਾਜ਼ ਨੂੰ ਦਬਾਉਣ ਵਿੱਚ ਭੂਮਿਕਾ ਨਿਭਾਈ: ਦਲ ਖ਼ਾਲਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਦਾ ਮੰਡੇਲਾ ਆਖੇ ਜਾਣ 'ਤੇ ਦਲ ਖ਼ਾਲਸਾ ਪ੍ਰਧਾਨ ਨੇ ਟਿਪਣੀ ਕਰਦਿਆਂ ਕਿਹਾ ਕਿ ਨੇਲਸਨ ਮੰਡੇਲਾ ਆਪਣੇ ਲੋਕਾਂ ਦੀ ਆਜ਼ਾਦੀ ਲਈ ਲੜੇ, ਜਦ ਕਿ ਬਾਦਲ ਨੇ ਆਜ਼ਾਦੀ ਪਸੰਦ ਲੋਕਾਂ ਦੀ ਆਵਾਜ਼ ਨੂੰ ਦਬਾਉਣ ਅਤੇ ਕੁਚਲਣ ਵਿੱਚ ਭੂਮਿਕਾ ਨਿਭਾਈ ਹੈ।

ਮੁਆਫੀਨਾਮੇ ਉਤੇ ਨਜ਼ਰਸਾਨੀ ਕਰਨ ਲਈ ਕਮੇਟੀ ਬਨਾਉਣ ਦੀ ਤਜ਼ਵੀਜ ਮਹਿਜ਼ ਇੱਕ ਛਲਾਵਾ: ਦਲ ਖਾਲਸਾ, ਪੰਚ ਪ੍ਰਧਾਨੀ

ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਜਥੇਦਾਰਾਂ ਵਲੋਂ ਮੁਆਫੀ ਡਰਾਮੇ ਉਤੇ ਨਜ਼ਰਸਾਨੀ ਕਰਨ ਲਈ ਕਮੇਟੀ ਬਨਾਉਣ ਦੀ ਤਜ਼ਵੀਜ ਨੂੰ ਮਹਿਜ਼ ਇੱਕ ਛਲਾਵਾ ਦਸਦਿਆਂ ਕਿਹਾ ਕਿ ਇਸ ਦਾ ਮੰਤਵ ਸ਼ਰਧਾਵਾਨ ਅਤੇ ਚੇਤੰਨ ਸਿੱਖਾਂ ਦਾ ਗੁੱਸਾ ਸ਼ਾਂਤ ਕਰਨ ਅਤੇ ਉਹਨਾਂ ਦੀ "ਜਥੇਦਾਰਾਂ ਦੇ ਮਨਮਤੀ ਫੈਸਲਿਆਂ" ਵਿਰੁੱਧ ਸਿਧਾਂਤਕ ਲੜਾਈ ਨੂੰ ਪੇਤਲਾ ਕਰਨ ਹੈ।

ਤਸਵੀਰਾਂ: ਪੰਚ ਪ੍ਰਧਾਨੀ ਅਤੇ ਦਲ ਖਾਲਸਾ ਨੇ ਡੇਰਾ ਮੁਖੀ ਬਾਰੇ ਜਥੇਦਾਰਾਂ ਦੇ ਫੈਸਲੇ ਵਿਰੁੱਧ ਪਰਦਰਸ਼ਨ ਕੀਤਾ

ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਨੂੰ ਰੱਦ ਕਰਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਇਹ ਡਰਾਮਾ ਬਾਦਲਕਿਆਂ ਵਲੋਂ ਰਚਿਆ ਗਿਆ ਅਤੇ ਇਸਨੂੰ ਪੰਜ ਜਥੇਦਾਰਾਂ ਨੇ ਤਖਤਾਂ ਦੇ ਨਿਯਮ ਅਤੇ ਮਰਯਾਦਾ ਨੂੰ ਛਿੱਕੇ ਟੰਗਕੇ ਅਤੇ ਕੌਮ ਦੀ ਸਮੂਹਿਕ ਭਾਵਨਾਵਾਂ ਦੇ ਉਲਟ ਜਾਕੇ ਪ੍ਰਵਾਨ ਚੜਾਇਆ, ਜਿਸ ਲਈ ਉਹ ਪੰਥ ਦੇ ਦੋਸ਼ੀ ਹਨ।

ਸੌਦਾ ਸਾਧ ਨੂੰ ਮਾਫ ਕਰਨ ਦਾ ਡਰਾਮਾ: ਪੰਚ ਪ੍ਰਧਾਨੀ ਅਤੇ ਦਲ ਖਾਲਸਾ ਨੇ ਜੱਥੇਦਾਰਾਂ ਦੇ ਫੈਸਲੇ ਦਾ ਕਾਗਜ਼ ਪਾੜ ਕੇ ਰੋਸ ਪ੍ਰਗਟ ਕੀਤਾ

ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਨੂੰ ਰੱਦ ਕਰਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਇਹ ਡਰਾਮਾ ਬਾਦਲਕਿਆਂ ਵਲੋਂ ਰਚਿਆ ਗਿਆ ਅਤੇ ਇਸਨੂੰ ਪੰਜ ਜਥੇਦਾਰਾਂ ਨੇ ਤਖਤਾਂ ਦੇ ਨਿਯਮ ਅਤੇ ਮਰਯਾਦਾ ਨੂੰ ਛਿੱਕੇ ਟੰਗਕੇ ਅਤੇ ਕੌਮ ਦੀ ਸਮੂਹਿਕ ਭਾਵਨਾਵਾਂ ਦੇ ਉਲਟ ਜਾਕੇ ਪ੍ਰਵਾਨ ਚੜਾਇਆ, ਜਿਸ ਲਈ ਉਹ ਪੰਥ ਦੇ ਦੋਸ਼ੀ ਹਨ।

ਕੋਈ ਵੀ ਅਦਾਲਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਨੂੰ ਸੰਮਨ ਨਹੀਂ ਭੇਜ ਸਕਦੀ: ਦਲ ਖਾਲਸਾ, ਪੰਚ ਪ੍ਰਧਾਨੀ

ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀਦਲ ਪੰਚ ਪ੍ਰਧਾਨੀ ਨੇ ਪਟਿਆਲਾ ਦੀ ਇੱਕ ਅਦਾਲਤ ਵੱਲੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਨੂੰ ਜ਼ਮੀਨੀ ਝਗੜੇ ਦੇ ਇੱਕ ਕੇਸ ਵਿੱਚ ਸੰਮਨ ਜਾਰੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵਿੱਚ ਮੁਕੰਮਲ ਏਕਤਾ, ਖ਼ਾਲਿਸਤਾਨ ਨੂੰ ਦਸਿਆ ਆਪਣਾ ਮੁੱਖ ਨਿਸ਼ਾਨਾ

ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਬਾਨੀ ਆਗੂਆਂ ਭਾਈ ਦਲਜੀਤ ਸਿੰਘ ਅਤੇ ਭਾਈ ਗਜਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਦੋਨਾਂ ਜਥੇਬੰਦੀਆਂ ਨੇ ਇੱਕ ਮੀਲ ਪੱਥਰ ਸਰ ਕਰਦਿਆਂ ਆਪਸ ਵਿੱਚ ਮੁਕੰਮਲ ਏਕਤਾ ਦਾ ਅਹਿਮ ਫੈਸਲਾ ਲਿਆ ਹੈ। ਇਹ ਫੈਸਲਾ ਲੰਮੇ ਸਮੇ ਤੋਂ ਪਰਦੇ ਪਿਛੇ ਚੱਲ ਰਹੇ ਵਿਚਾਰ ਵਟਾਂਦਰੇ ਤੋਂ ਬਾਅਦ ਅੱਜ ਰਸਮੀ ਤੌਰ ਉਤੇ ਦਲ ਖਾਲਸਾ ਦੇ ਦਫਤਰ ਹੋਈ ਦੋਨਾਂ ਜਥੇਬੰਦੀਆਂ ਦੇ ਅੰਤਰਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਵਿੱਚ ਲਿਆ ਗਿਆ।

ਗਾਂ ਦੇ ਮਾਸ ‘ਤੇ ਪਾਬੰਦੀ, ਸ਼ਰਾਬ ਅਤੇ ਬੀੜੀ, ਸਿਗਰਟ ‘ਤੇ ਕਿਉਂ ਨਹੀਂ: ਦਲ ਖਾਲਸਾ

ਸਿੱਖ ਜੱਥੇਬੰਦੀ ਦਲ ਖਾਲਸਾ ਨੇ ਆਰ.ਐੱਸ.ਐੱਸ ਅਤੇ ਬੀਜੀਪੀ ਵੱਲੋਂ ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਵਿੱਚ ਗਾਂ ਦੇ ਮਾਸ ‘ਤੇ ਲਾਈ ਪਾਬੰਦੀ ਦੀ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਸਾਰੇ ਭਾਰਤ ਵਿੱਚ ਸ਼ਰਾਬ ਅਤੇ ਬੀੜੀ, ਸਿਗਰਟ ‘ਤੇ ਪਾਬੰਦੀ ਕਿਉਂ ਨਹੀਂ ਜਾਂਦੀ।

ਦਲ ਖਾਲਸਾ ਨੇ ਭਾਰਤੀ ਅਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਿੲਆ

ਭਾਰਤ ਦੀ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ ਦਲ ਖਾਲਸਾ ਨੇ ਸਿਖ ਕੌਮ ਦੀ ਆਜ਼ਾਦੀ ਹਾਸਿਲ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਹੈ।ਭਾਰਤ ਦੀ ਆਜ਼ਾਦੀ ਦੇ 69ਵੇਂ ਵਰ੍ਹੇ ਮੌਕੇ ਮੋਗੇ ਦੇ ਗੁਰਦੁਵਾਰਾ ਬੀਬੀ ਕਾਹਨ ਕੌਰ ਵਿਖੇ ਆਪਣੀ ਬਾਗੀ ਆਵਾਜ਼ ਬੁਲੰਦ ਕਰਦਿਆ ਦਲ ਖਾਲਸਾ ਨੇ ਸਿਖ ਕੌਮ ਦੀ ਸਮੱਸਿਆ ਦੇ ਹੱਲ ਲਈ ਸ਼ਾਂਤਮਈ ਸੰਘਰਸ਼ ਪ੍ਰਤੀ ਵਚਨਵੱਧਤਾ ਪ੍ਰਗਟ ਕੀਤੀ।

« Previous PageNext Page »