ਸਿੱਖ ਖਬਰਾਂ

ਤਸਵੀਰਾਂ: ਪੰਚ ਪ੍ਰਧਾਨੀ ਅਤੇ ਦਲ ਖਾਲਸਾ ਨੇ ਡੇਰਾ ਮੁਖੀ ਬਾਰੇ ਜਥੇਦਾਰਾਂ ਦੇ ਫੈਸਲੇ ਵਿਰੁੱਧ ਪਰਦਰਸ਼ਨ ਕੀਤਾ

September 29, 2015 | By

ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਨੂੰ ਰੱਦ ਕਰਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਇਹ ਡਰਾਮਾ ਬਾਦਲਕਿਆਂ ਵਲੋਂ ਰਚਿਆ ਗਿਆ ਅਤੇ ਇਸਨੂੰ ਪੰਜ ਜਥੇਦਾਰਾਂ ਨੇ ਤਖਤਾਂ ਦੇ ਨਿਯਮ ਅਤੇ ਮਰਯਾਦਾ ਨੂੰ ਛਿੱਕੇ ਟੰਗਕੇ ਅਤੇ ਕੌਮ ਦੀ ਸਮੂਹਿਕ ਭਾਵਨਾਵਾਂ ਦੇ ਉਲਟ ਜਾਕੇ ਪ੍ਰਵਾਨ ਚੜਾਇਆ, ਜਿਸ ਲਈ ਉਹ ਪੰਥ ਦੇ ਦੋਸ਼ੀ ਹਨ।

ਦੋਨਾਂ ਜਥੇਬੰਦੀਆਂ ਇਸ ਫੈਸਲੇ ਵਿਰੁੱਧ ਆਪਣਾ ਸ਼ਾਂਤਮਈ ਰੋਸ ਅਤੇ ਰੋਹ ਜਿਤਾਉਣ ਲਈ ਅੱਜ ਅਕਾਲ ਤਖਤ ਸਾਹਿਬ ਵਿਖੇ ਇੱਕਤਰ ਹੋਈਆਂ। ਉਹਨਾਂ ਦੇ ਮੈਂਬਰ ਅਰਦਾਸ ਉਪਰੰਤ ਅਕਾਲ ਤਖਤ ਦੇ ਸਕਤਰੇਤ ਦੇ ਬਾਹਰ ਆਕੇ ਹੱਥੀਆਂ ਵਿੱਚ ਤਖਤੀਆਂ ਫੜ ਕੇ ਕੁਝ ਸਮਾਂ ਖੜੇ ਰਹੇ। ਤਖਤੀਆਂ ਉਤੇ ਲਿਖੀਆਂ ਈਬਾਰਤਾਂ ਰਾਂਹੀ ਉਹਨਾਂ ਆਪਣਾ ਸੰਦੇਸ਼ ਦਿੱਤਾ।

ਵੇਖੋ ਤਸਵੀਰਾਂ:

Dal 2

ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਰਗਟ ਕਰਦਾ ਸਿੱਖ ਨੌਜਵਾਨ

 

Dal 9

ਜੱਥੇਦਾਰਾਂ ਵੱਲੋਂ ਸੋਦਾ ਸਾਧ ਨੂੰ ਦਿੱਤੀ ਮਾਫੀ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਸਾਹਵੇਂ ਰੋਸ ਜ਼ਾਹਿਰ ਕਰਨ ਬੈਠੇ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਕਾਰਕੂਨ

 

Dal 8

ਰੋਸ ਧਰਨੇ ਦਾ ਦ੍ਰਿਸ਼

 

Dal 6

ਰੋਸ ਧਰਨੇ ਦਾ ਦ੍ਰਿਸ਼

ਜੱਥੇਦਾਰਾਂ ਵੱਲੋਂ ਸੋਦਾ ਸਾਧ ਨੂੰ ਦਿੱਤੀ ਮਾਫੀ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਵੇਂ ਰੋਸ ਜ਼ਾਹਿਰ ਕਰਨ ਬੈਠੇ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਕਾਰਕੂਨ

ਜੱਥੇਦਾਰਾਂ ਵੱਲੋਂ ਸੋਦਾ ਸਾਧ ਨੂੰ ਦਿੱਤੀ ਮਾਫੀ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਵੇਂ ਰੋਸ ਜ਼ਾਹਿਰ ਕਰਨ ਬੈਠੇ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਕਾਰਕੂਨ

 

ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਵਿਰੁੱਧ ਰੋਸ ਵਜੋਂ ਬੈਠੀ ਸਿੱਖ ਸੰਗਤ

ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਵਿਰੁੱਧ ਰੋਸ ਵਜੋਂ ਬੈਠੀ ਸਿੱਖ ਸੰਗਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,