Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Akal Takhat Sahib

Akal Takhat Sahib

ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਸਾਲ ਮਨਾਏ ਜਾਂਦੇ ਤੀਜੇ ਘੱਲੂਘਾਰੇ ਦੀ ਯਾਦ 'ਚ ਕਰਵਾਏ ਜਾਂਦੇ ਸਮਾਗਮ ਦੌਰਾਨ ਪੁਲਿਸ ਦਾ ਨੰਗੇ-ਚਿੱਟੇ ਰੂਪ ਚ ਦਖਲ ਹਰ ਸਾਲ ਵੱਧ ਰਿਹਾ ਹੈ ਜੋ ਸਿੱਖ ਸੰਗਤਾਂ ਦੇ ਮਨਾਂ 'ਚ ਭੈਅ ਪੈਦਾ ਕਰ ਰਿਹਾ ਹੈ। ਇਸ ਤੇ ਵੱਖ-ਵੱਖ ਸਿੱਖ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਖੇਧੀ ਕੀਤੀ ਹੈ।
ਚਾਰ ਸੰਘਰਸ਼ਮਈ ਜਥੇਬੰਦੀਆਂ ਵੱਲੋਂ 29 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ ਉਪਰੰਤ ਸੰਘਰਸ਼ ਦੀ ਭਵਿੱਖ ਦੀ ਰਣਨੀਤੀ ਨੂੰ ਦਰਸਾਉਂਦਾ ਨੀਤੀਗਤ ਦਸਤਾਵੇਜ਼ ਸਕੱਤਰੇਤ ਦੇ ਬਾਹਰ ਜਾਰੀ ਕੀਤਾ ਜਾਵੇਗਾ।
ਹਾਲ ਹੀ ਵਿੱਚ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ 'ਤੇ ਗੰਭੀਰ ਪ੍ਰਬੰਧਕੀ ਊਣਤਾਈਆਂ (ਮਿਸਮੈਨੇਜਮੈਂਟ) ਅਤੇ ਵੱਡੀਖੋਰੀ ਦੇ ਦੋਸ਼ ਲਾਏ। ਉਨ੍ਹਾਂ ਨੇ ਖਾਲਸਾ ਪੰਥ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਹੱਲ ਲੱਭਣ ਲਈ 'ਸਰਬੱਤ ਖਾਲਸਾ' ਬੁਲਾਇਆ ਜਾਵੇ।
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਅੰਦਰ ਵੱਢੀਖੋਰੀ ਅਤੇ ਸਿਆਸੀ ਦਖ਼ਲ ਦੇ ਗੰਭੀਰ ਦੋਸ਼ ਲਾਏ ਜਾਣ ਮਗਰੋਂ ਵੱਡਾ ਪੰਥਕ ਵਿਵਾਦ ਛਿੜ ਪਿਆ ਹੈ, ਜਿਸਦੇ ਜਵਾਬ ਵਿੱਚ ਕਮੇਟੀ ਨੇ ਉਨ੍ਹਾਂ ਨੂੰ 72 ਘੰਟਿਆਂ ਦੀ ਮੁਹਲਤ ਦਿੱਤੀ ਹੈ।
ਭਾਈ ਨਰੈਣ ਸਿੰਘ ਅਨੁਸਾਰ ਇਹ ਮਾਮਲਾ ਸਿਰਫ਼ ਫੰਡਾਂ ਦੀ ਹੇਰਾ-ਫੇਰੀ ਨਹੀਂ ਲੱਗਦਾ, ਸਗੋਂ ਇਸਦੇ ਪਿੱਛੇ ਕੋਈ ਹੋਰ ਹੀ ਗੰਭੀਰ ਅਤੇ ਲੁਕਿਆ ਹੋਇਆ ਸੱਚ ਦਿਸਦਾ ਹੈ। 267 ਪਾਵਨ ਸਰੂਪਾਂ ਦੀ ਗਿਣਤੀ ਪੂਰੀ ਦਿਖਾਉਣ ਲਈ ਜਾਣਬੁੱਝ ਕੇ ਕਵਾਇਦ ਕੀਤੀ ਗਈ ਤਾਂ ਜੋ ਕਿਸੇ ਨੂੰ ਅਸਲ ਹਕੀਕਤ ਦਾ ਪਤਾ ਨਾ ਲੱਗੇ। ਈਸ਼ਰ ਸਿੰਘ ਦੀ ਰਿਪੋਰਟ ਵਿੱਚ ਅਜੇ ਵੀ 267 ਹੋਰ ਸਰੂਪ ਦਰਜ ਹਨ, ਜਿਨ੍ਹਾਂ ਬਾਰੇ ਪ੍ਰੈਸ ਨੂੰ ਜਾਣਕਾਰੀ ਨਹੀਂ ਦਿੱਤੀ ਗਈ, ਨਹੀਂ ਤਾਂ ਮਾਮਲਾ ਹੋਰ ਵੀ ਵੱਡਾ ਵਿਵਾਦ ਬਣ ਸਕਦਾ ਸੀ।
ਦਸੰਬਰ 2025 ਵਿਚ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ, ਸਿੱਖ ਸ਼ਹੀਦਾਂ ਅਤੇ ਮਹਾਨ ਗੁਰਸਿੱਖਾਂ ਦੇ ਕਿਰਦਾਰਾਂ ਨੂੰ ਵਿਖਾਉਂਦੀਆਂ ਫਿਲਮਾਂ/ਐਨੀਮੇਸ਼ਨਾਂ ਉੱਤੇ ਮੁਕੰਮਲ ਰੋਕ ਲਗਾਈ ਗਈ ਹੈ।
ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉਪਰ ਭਾਰਤੀ ਫੌਜ ਨੂੰ ਹਮਲੇ ਦਾ ਹੁਕਮ ਦੇਣ ਵਾਲੀ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ
ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ "ਸ਼੍ਰੋਮਣੀ ਅਕਾਲੀ ਦਲ" ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਪਰਮਜੀਤ ਸਿੰਘ ਗਾਜੀ ਨੇ ਸੰਗਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਨਿਗਾਰ ਤੱਕ ਜਾਣ ਦੇ ਬਾਰੇ ਆਪਣੇ ਵਿਚਾਰ ਰੱਖੇ।
ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ "ਸ਼੍ਰੋਮਣੀ ਅਕਾਲੀ ਦਲ" ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮੇਂ ਡਾਕਟਰ ਕੰਵਲਜੀਤ ਸਿੰਘ ਨੇ ਆਪਣੇ ਵਿਚਾਰ ਆਏ ਹੋਈ ਸੰਗਤ ਅਤੇ ਬੁਲਾਰਿਆਂ ਨਾਲ ਸਾਂਝੇ ਕੀਤੇ।
ਅਦਾਰਾ ਸਿੱਖ ਸਿਆਸਤ ਵੱਲੋਂ ਇਕ ਖਾਸ ਲੜੀ ਤਹਿਤ ਸਿੱਖ ਜਥੇਬੰਦੀਆਂ ਤੇ ਪੰਥਕ ਜਥਿਆਂ ਦੇ ਨੁਮਾਇੰਦਿਆਂ, ਸਿੱਖ ਵਿਚਾਰਵਾਨਾਂ ਅਤੇ ਪੰਥਕ ਸਖਸ਼ੀਅਤਾਂ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਇਹਨਾ ਮੁਲਾਕਾਤਾਂ ਦਾ ਮਨੋਰਥ ਸਿੱਖ ਸੰਸਥਾਵਾਂ- ਖਾਸ ਕਰਕੇ ਤਖਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧ ਵਿਚਲੇ ਸੰਕਟ ਦੇ ਕਾਰਨਾਂ ਅਤੇ ਇਸਦੇ ਦੇ ਹੱਲ ਬਾਰੇ ਇਹਨਾ ਸਖਸ਼ੀਅਤਾਂ ਦੀ ਸਮਝ ਨੂੰ ਜਾਨਣਾ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।