ਆਮ ਖਬਰਾਂ

ਨਵੰਬਰ 1984 ਦੇ ਘਟਨਾਕ੍ਰਮ ਨੂੰ ਨਸਲਕੁਸ਼ੀ ਐਲਾਨਣਾ ਸਵਾਗਤਯੋਗ: ਫੈਡਰੇਸ਼ਨ

July 16, 2010 | By

ਜਲੰਧਰ (15 ਜੁਲਾਈ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ  ਵੱਲੋਂ ਲਏ ਗਏ ਉਸ ਫੈਸਲੇ  ਦਾ ਹਾਰਦਿਕ ਸਵਾਗਤ ਕੀਤਾ ਹੈ ਜਿਸ ਰਾਹੀਂ  ਨਵੰਬਰ 1984 ਦੇ ਘਟਨਾਕ੍ਰਮ ਨੂੰ ਸਿੱਖ ਨਸਲਕੁਸ਼ੀ ਤਸਲੀਮ ਕਰਦਿਆਂ ਅਤੇ ਇਸ ਸੰਬੰਧੀ ਨਸਲਕੁਸ਼ੀ ਲਫਜ਼ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਫੈਡਰੇਸ਼ਨ ਦੇ ਸਕੱਤਰ ਸ. ਬਲਜੀਤ ਸਿੰਘ ਵੱਲੋਂ ਜਾਰੀ ਇੱਕ ਬਿਆਨ ਵਿੱਚ ਫੈਡਰੇਸ਼ਨ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹ ਫੈਸਲਾ ਜਿੱਥੇ ਨਵੰਬਰ 1984 ਦੇ ਕਤਲੇਆਮ ਨੂੰ ਵੇਖਣ ਲਈ ਸੰਸਾਰ ਨੂੰ ਸਹੀ ਦ੍ਰਿਸ਼ਟੀਕੋਨ ਮੁਹੱਈਆ ਕਰਵਾਏਗਾ, ਓਥੇ ਇਸ ਫੈਸਲੇ ਨਾਲ ਕੈਨੇਡਾ ਵੱਸਦੇ ਸਿੱਖਾਂ ਦੇ ਯਤਨਾਂ ਨੂੰ ਭਰਵਾਂ ਹੁੰਗਾਰਾ ਮਿਲੇਗਾ ਜੋ ਕੌਮਾਂਤਰੀ ਪੱਧਰ ਉੱਤੇ ਇਸ ਘਟਨਾਕ੍ਰਮ ਨੂੰ ਨਸਲਕੁਸ਼ੀ ਦਾ ਦਰਜ਼ਾ ਦਿਵਾਉਣ ਲਈ ਯਤਨ ਕਰ ਰਹੇ ਹਨ।
ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਭਾਰਤ ਦੇ 18 ਰਾਜਾਂ ਵਿੱਚ ਕੀਤੀ ਗਈ ਸਿੱਖ ਨਸ਼ਲਕੁਸ਼ੀ ਨੂੰ ਬੜੀ ਚਲਾਕੀ ਨਾਲ ਪਹਿਲਾਂ ‘ਦੰਗਿਆਂ’ ਤੇ ਫਿਰ ‘ਦਿੱਲੀ ਦੰਗਿਆਂ’ ਤੱਕ ਸੀਮਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਦੀ ਅਲੋਚਨਾ ਕੀਤੀ, ਜੋ ਸਿੱਖ ਨਸਲਕੁਸ਼ੀ ਲਈ ‘ਦਿੱਲੀ ਦੰਗੇ’ ਜਾਂ ‘ਸਿੱਖ ਵਿਰੋਧੀ ਦੰਗੇ’ ਆਦਿ ਲਫਜ਼ਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਸਿੱਖਸ ਫਾਰ ਜਸਟਿਸ ਸੰਸਥਾ, ਜੋ ਨਵੰਬਰ 1984 ਦੀ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ, ਦੇ ਯਤਨਾ ਦੀ ਭਰਪੂਰ ਸ਼ਲਾਘਾ ਕੀਤੀ।

Directive of Sri Akal Takhat Sahib on Sikh Genocideਜਲੰਧਰ (15 ਜੁਲਾਈ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ  ਵੱਲੋਂ ਲਏ ਗਏ ਉਸ ਫੈਸਲੇ  ਦਾ ਹਾਰਦਿਕ ਸਵਾਗਤ ਕੀਤਾ ਹੈ ਜਿਸ ਰਾਹੀਂ  ਨਵੰਬਰ 1984 ਦੇ ਘਟਨਾਕ੍ਰਮ ਨੂੰ ਸਿੱਖ ਨਸਲਕੁਸ਼ੀ ਤਸਲੀਮ ਕਰਦਿਆਂ ਅਤੇ ਇਸ ਸੰਬੰਧੀ ਨਸਲਕੁਸ਼ੀ ਲਫਜ਼ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਫੈਡਰੇਸ਼ਨ ਦੇ ਸਕੱਤਰ ਸ. ਬਲਜੀਤ ਸਿੰਘ ਵੱਲੋਂ ਜਾਰੀ ਇੱਕ ਬਿਆਨ ਵਿੱਚ ਫੈਡਰੇਸ਼ਨ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹ ਫੈਸਲਾ ਜਿੱਥੇ ਨਵੰਬਰ 1984 ਦੇ ਕਤਲੇਆਮ ਨੂੰ ਵੇਖਣ ਲਈ ਸੰਸਾਰ ਨੂੰ ਸਹੀ ਦ੍ਰਿਸ਼ਟੀਕੋਨ ਮੁਹੱਈਆ ਕਰਵਾਏਗਾ, ਓਥੇ ਇਸ ਫੈਸਲੇ ਨਾਲ ਕੈਨੇਡਾ ਵੱਸਦੇ ਸਿੱਖਾਂ ਦੇ ਯਤਨਾਂ ਨੂੰ ਭਰਵਾਂ ਹੁੰਗਾਰਾ ਮਿਲੇਗਾ ਜੋ ਕੌਮਾਂਤਰੀ ਪੱਧਰ ਉੱਤੇ ਇਸ ਘਟਨਾਕ੍ਰਮ ਨੂੰ ਨਸਲਕੁਸ਼ੀ ਦਾ ਦਰਜ਼ਾ ਦਿਵਾਉਣ ਲਈ ਯਤਨ ਕਰ ਰਹੇ ਹਨ।

ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਭਾਰਤ ਦੇ 18 ਰਾਜਾਂ ਵਿੱਚ ਕੀਤੀ ਗਈ ਸਿੱਖ ਨਸ਼ਲਕੁਸ਼ੀ ਨੂੰ ਬੜੀ ਚਲਾਕੀ ਨਾਲ ਪਹਿਲਾਂ ‘ਦੰਗਿਆਂ’ ਤੇ ਫਿਰ ‘ਦਿੱਲੀ ਦੰਗਿਆਂ’ ਤੱਕ ਸੀਮਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਦੀ ਅਲੋਚਨਾ ਕੀਤੀ, ਜੋ ਸਿੱਖ ਨਸਲਕੁਸ਼ੀ ਲਈ ‘ਦਿੱਲੀ ਦੰਗੇ’ ਜਾਂ ‘ਸਿੱਖ ਵਿਰੋਧੀ ਦੰਗੇ’ ਆਦਿ ਲਫਜ਼ਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਸਿੱਖਸ ਫਾਰ ਜਸਟਿਸ ਸੰਸਥਾ, ਜੋ ਨਵੰਬਰ 1984 ਦੀ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ, ਦੇ ਯਤਨਾ ਦੀ ਭਰਪੂਰ ਸ਼ਲਾਘਾ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,