Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Sri Guru Granth Sahib World University Organises Educational Visit to Ropar Wetland and Fishery Center

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਆਯੋਜਿਤ ਰੋਪੜ ਵੈਟਲੈਂਡ ਅਤੇ ਸਰਕਾਰੀ ਮੱਛਲੀ ਪਾਲਣ ਕੇਂਦਰ ਕਟਲੀ ਦੀ ਸ਼ੈੱਖਣਿਕ ਯਾਤਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਆਯੋਜਿਤ ਰੋਪੜ ਵੈਟਲੈਂਡ ਅਤੇ ਸਰਕਾਰੀ ਮੱਛਲੀ ਪਾਲਣ ਕੇਂਦਰ ਕਟਲੀ ਦੀ ਸ਼ੈੱਖਣਿਕ ਯਾਤਰਾ

ਫਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਅਨੁਸਾਰ, ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਵੱਲੋਂ ਬੀ.ਐਸ.ਸੀ. (ਮੈਡੀਕਲ) ਅਤੇ ਐਮ.ਐਸ.ਸੀ. (ਜੰਤੂ ਵਿਗਿਆਨ) ਦੇ ਵਿਦਿਆਰਥੀਆਂ ਲਈ ਰੋਪੜ ਜਲਗਾਹ ਅਤੇ ਕਟਲੀ (ਰੋਪੜ) ਸਥਿਤ ਸਰਕਾਰੀ ਮੱਛੀ ਪਾਲਣ ਕੇਂਦਰ ਦਾ ਇੱਕ ਵਿਸ਼ੇਸ਼ ਵਿਦਿਅਕ ਦੌਰਾ ਕਰਵਾਇਆ ਗਿਆ ਹੈ। ਸੰਸਥਾ ਵੱਲੋਂ ਜਾਰੀ ਕੀਤੇ ਗਏ ਇਸ ਲਿਖਤੀ ਬਿਆਨ ਦੀ ਇੱਕ ਕਾਪੀ ‘ਸਿੱਖ ਸਿਆਸਤ ਨਿਊਜ਼’ (SSN) ਕੋਲ ਉਪਲਬਧ ਹੈ।

ਇਹ ਯਾਤਰਾ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਦੇ ਵਿਸ਼ੇਸ਼ ਸਹਿਯੋਗ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਸੰਪੰਨ ਹੋਈ। ਯੂਨੀਵਰਸਿਟੀ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਇਸ ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗਿਕ ਸਿੱਖਿਆ ਦੇਣਾ ਅਤੇ ਪਾਰਿਸਥਿਤਿਕੀ (ਈਕੋਲੋਜੀ), ਜੈਵਿਕ ਵਿਭਿੰਨਤਾ ਅਤੇ ਮੱਛੀ ਪਾਲਣ ਪ੍ਰਬੰਧਨ ਬਾਰੇ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਸੀ।”

Sri Guru Granth Sahib World University Organises Educational Visit to Ropar Wetland and Fishery Center
ਅਧਿਆਪਕ ਅਤੇ ਵਿਦਿਆਰਥੀ ਯਾਤਰਾ ਦੋਰਾਨ।

ਇਸ ਵਿਦਿਅਕ ਦੌਰੇ ਦੀ ਅਗਵਾਈ ਵਿਭਾਗ ਦੇ ਮੁਖੀ ਡਾ. ਚਰਨ ਕਮਲ ਸੇਖੋਂ ਨੇ ਕੀਤੀ, ਜਿਨ੍ਹਾਂ ਦੇ ਨਾਲ ਡਾ. ਮੋਨਿਕਾ ਐਰੀ ਅਤੇ ਡਾ. ਜਸਪ੍ਰੀਤ ਕੌਰ ਵੀ ਹਾਜ਼ਰ ਸਨ। ਰੋਪੜ ਜਲਗਾਹ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੇ ਕੁਦਰਤੀ ਜਲਗਾਹ ਪ੍ਰਬੰਧ ਨੂੰ ਬਹੁਤ ਨੇੜਿਓਂ ਵੇਖਿਆ ਅਤੇ ਸਮਝਿਆ। ਉਨ੍ਹਾਂ ਨੇ ਉੱਥੇ ਮੌਜੂਦ ਵੱਖ-ਵੱਖ ਪੌਦਿਆਂ ਅਤੇ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ, ਖਾਸ ਕਰਕੇ ਹਰ ਸਾਲ ਇੱਥੇ ਪੁੱਜਣ ਵਾਲੇ ਪ੍ਰਵਾਸੀ ਪੰਛੀਆਂ ਦਾ ਡੂੰਘਾਈ ਨਾਲ ਅਧਿਐਨ ਕੀਤਾ। ਵਿਦਿਆਰਥੀਆਂ ਨੂੰ ਪੰਛੀਆਂ ਦੇ ਪ੍ਰਵਾਸੀ ਚੱਕਰ, ਜਲਗਾਹ ਦੇ ਵਾਤਾਵਰਣ, ਖੁਰਾਕ-ਲੜੀਆਂ (ਫੂਡ-ਚੇਨ) ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਜਲਗਾਹ ਦੀ ਅਹਿਮ ਭੂਮਿਕਾ ਬਾਰੇ ਜਾਣੂ ਕਰਵਾਇਆ ਗਿਆ, ਜਿਸ ਨਾਲ ਉਨ੍ਹਾਂ ਅੰਦਰ ਵਾਤਾਵਰਣ ਦੀ ਸੰਭਾਲ ਪ੍ਰਤੀ ਨਵੀਂ ਜਾਗਰੂਕਤਾ ਪੈਦਾ ਹੋਈ।

ਇਸ ਉਪਰੰਤ, ਵਿਦਿਆਰਥੀਆਂ ਦੇ ਸਮੂਹ ਨੇ ਕਟਲੀ ਸਥਿਤ ਸਰਕਾਰੀ ਮੱਛੀ ਪਾਲਣ ਕੇਂਦਰ ਦਾ ਦੌਰਾ ਕੀਤਾ। ਲਗਭਗ 25 ਏਕੜ ਰਕਬੇ ਵਿੱਚ ਫੈਲੇ ਇਸ ਕੇਂਦਰ ਵਿਖੇ ਸੁਪਰਵਾਈਜ਼ਰ ਸੁਸ਼ਰੀ ਤਜਿੰਦਰ ਕੌਰ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪੂਰੇ ਕੇਂਦਰ ਦਾ ਵਿਸਥਾਰਪੂਰਵਕ ਦੌਰਾ ਕਰਵਾਇਆ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਮੱਛੀ ਪਾਲਣ ਦੇ ਆਧੁਨਿਕ ਅਤੇ ਵਿਗਿਆਨਕ ਤਰੀਕਿਆਂ, ਮੱਛੀ ਦੇ ਬੀਜ ਤਿਆਰ ਕਰਨ ਦੀ ਪ੍ਰਕਿਰਿਆ, ਤਲਾਬਾਂ ਦੀ ਸਾਂਭ-ਸੰਭਾਲ, ਮੱਛੀਆਂ ਦੀ ਖੁਰਾਕ ਅਤੇ ਟਿਕਾਊ ਮੱਛੀ ਪਾਲਣ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਗਈ।

ਵਿਸ਼ਾ-ਮਾਹਿਰਾਂ ਨਾਲ ਹੋਈ ਇਸ ਸਿੱਧੀ ਗੱਲਬਾਤ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ ਭਾਰੀ ਵਾਧਾ ਕੀਤਾ। ਉਨ੍ਹਾਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਮੱਛੀ ਪਾਲਣ ਦਾ ਖੇਤਰ ਪੇਂਡੂ ਰੁਜ਼ਗਾਰ ਅਤੇ ਭੋਜਨ ਸੁਰੱਖਿਆ ਵਿੱਚ ਕਿੰਨਾ ਵੱਡਾ ਯੋਗਦਾਨ ਪਾ ਰਿਹਾ ਹੈ। ਵਿਦਿਆਰਥੀਆਂ ਨੇ ਇਸ ਚਰਚਾ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮਾਹਿਰਾਂ ਤੋਂ ਆਪਣੇ ਸਵਾਲ ਵੀ ਪੁੱਛੇ।

ਕਲਾਸਰੂਮ ਦੀ ਪੜ੍ਹਾਈ ਨੂੰ ਜ਼ਮੀਨੀ ਹਕੀਕਤਾਂ ਅਤੇ ਵਿਹਾਰਕ ਤਜਰਬੇ ਨਾਲ ਜੋੜਨ ਵਾਲਾ ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਇਆ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ, “ਯੂਨੀਵਰਸਿਟੀ ਭਵਿੱਖ ਵਿੱਚ ਵੀ ਅਜਿਹੀਆਂ ਸ਼ੈੱਖਣਿਕ ਯਾਤਰਾਵਾਂ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਰਹੇਗੀ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਿੱਖ ਵਿਦਿਅਕ ਕੌਂਸਲ (ਯੂ.ਕੇ.) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਉੱਤੇ ਯੂਨੀਵਰਸਿਟੀ ਵਲੋਂ ਇਸ ਸ਼ਹੀਦੀ ਦਿਹਾੜੇ ਨੂੰ ਅਕਾਦਮਿਕ ਰੂਪ ਵਿੱਚ ਮਨਾਉਂਦਿਆਂ ਇਕ ਸੈਮੀਨਾਰ ਵੀ ਕਰਵਾਇਆ ਗਿਆ। ਇਸਦਾ ਵਿਸ਼ਾ ‘ਸਰਹਿੰਦ ਦਾ ਸ਼ਹੀਦੀ ਸਾਕਾ: ਧਾਰਮਿਕ ਆਜ਼ਾਦੀ ਦੇ ਸੰਦਰਭ ਵਿਚ’ ਰਖਿਆ
ਪੰਜਾਬ ਦੇ ਸਿੱਖਿਆ ਮੰਤਰੀ ਓਮਪ੍ਰਕਾਸ਼ ਸੋਨੀ ਨੇ ਅੱਜ 257 ਅੰਗਰੇਜ਼ੀ ਅਤੇ 342 ਹਿੰਦੀ ਵਿਸ਼ੇ ਦੇ ਉਸਤਾਦਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ। ਇਸ ਦੇ ਨਾਲ ਹੀ ਉਹਨਾਂ 6 ਕਲਰਕਾਂ, 3
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਡੀ.ਐਸ.ਟੀ. ਨਵੀਂ ਦਿੱਲੀ ਵੱਲੋਂ ਯੂਨੀਵਰਸਿਟੀ ਦੇ ਖੋਜ ਵਿਦਿਆਰਥੀਆਂ ਦੁਆਰਾ ਉਚੇਰੀ ਪੜ੍ਹ੍ਹਾਈ ਦੌਰਾਨ ਕੀਤੇ ਜਾਣ ਵਾਲੇ ਖੋਜ ਪ੍ਰਾਜੈਕਟਾਂ ਦੀ ਫ਼ੰਡਿੰਗ ਸਬੰਧੀ ਜਾਣਕਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: