August 2, 2023 | By ਸਿੱਖ ਸਿਆਸਤ ਬਿਊਰੋ
ਓਂਟਾਰੀਓ: ਕੈਨੇਡਾ ਦੇ ਓਂਟਾਰੀਓ ਸੂਬੇ ਦੇ ਬਰੈਮਟਨ ਸ਼ਹਿਰ ਵਿਚ 18 ਵਰ੍ਹਿਆਂ ਤੋਂ ਘੱਟ ਉਮਰ ਦੇ ਖਿਡਾਰੀਆਂ ਦੀ ਹੋਈ “ਨੈਸਨਲ ਫੀਲਡ ਹਾਕੀ ਚੈਪੀਅਨਸਿਪ” ਵਿੱਚ ਕੈਨੇਡਾ ਦੇ ਸੂਬੇ ਬ੍ਰਿਟਿਸ ਕੋਲੰਬੀਆ ਦੇ ਖਿਡਾਰੀਆਂ ਨੇ ਸਿਰਖਰਲੇ ਮੁਕਬਾਲੇ ਵਿੱਚ ਕੈਨੇਡਾ ਦੇ ਸੂਬੇ ਅਨਟਾਰੀਓ ਦੇ ਖਿਡਾਰੀਆਂ ਨੂੰ 3-1 ਨਾਲ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ।
ਹਾਕੀ ਦੀ ਇਸ ਕਨੇਡਾ ਪੱਧਰ ਖੇਡ ਲੜ੍ਹੀ ਦੌਰਾਨ ਸੈਮੀਫਾਈਨਲ ਮੈਚ ਦੌਰਾਨ ਸਾਬਤ ਸੂਰਤ ਸਿੱਖ ਖਿਡਾਰੀ ਸੁਖਮਨ ਸਿੰਘ ਨੇ 2 ਗੋਲ ਦਾਗੇ ਅਤੇ ਲੜੀ ਦੇ ਸਿਖਰਲੇ (ਫਾਈਨਲ) ਮੁਕਾਬਲੇ ਵਿੱਚ ਵਿਚ ਵੀ ਇੱਕ ਜੇਤੂ ਗੋਲ ਦਾਗਿਆ।
ਸੁਖਮਨ ਸਿੰਘ ਦਾ ਪਰਿਵਾਰਕ ਪਿਛੋਕੜ ਪਿੰਡ ਬੂਰੀਆਂ ਸੈਣੀਆਂ ਨੇੜੇ ਕਾਹਨੂੰਵਾਨ ਜਿਲ੍ਹਾ ਗੁਰਦਾਸਪੁਰ ਦਾ ਹੈ। ਸੁਖਮਨ ਸਿੰਘ ਦਾ ਜਨਮ ਪੰਜਾਬ ਦਾ ਹੈ ਅਤੇ ਉਹ ਇਸ ਵੇਲੇ ਪਰਿਵਾਰ ਸਮੇਤ ਕਨੇਡਾ ਵਿਚ ਰਹਿ ਰਿਹਾ ਹੈ।
Related Topics: Canada Ontario, National Field Hockey Championship, Sukhman Singh