June 12, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਅੱਜ ਮਿਸਲ ਪੰਜ-ਆਬ ਦੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਖੁੱਡਾ ਵੱਲੋਂ ਬਲਾਕ ਦਸੂਹਾ ਅਤੇ ਭੂੰਗਾ ਵਿੱਚੋ ਨਿਕਲਦੀ ਨਹਿਰ ਕੰਢੀ ਕੈਨਾਲ ਤੋਂ ਕੱਢੇ ਹੋਏ ਖਾਲਾ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਪਿੰਡ ਰੰਧਾਵਾ, ਮਾਨਗੜ੍ਹ, ਕਲਾਰਾਂ, ਡੱਫਰ ਅਤੇ ਰਾਜਪੁਰ ਦੇ ਪਿੰਡਾ ਦੇ ਕਿਸਾਨਾਂ ਨੇ ਆਪਣੇ ਇਲਾਕੇ ਦੇ ਖਸਤਾ ਨਹਿਰੀ ਢਾਂਚੇ ਬਾਰੇ ਜਾਣਕਾਰੀ ਦਿੱਤੀ।
ਗੁਰਪ੍ਰੀਤ ਸਿੰਘ ਖੁੱਡਾ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਕਲਾਰਾਂ, ਡੱਫਰ ਅਤੇ ਰਾਜਪੁਰ ਪਿੰਡਾਂ ਵਿੱਚ ਨਹਿਰੀ ਖਾਲ ਵਿੱਚ ਅੱਜ ਤੋਂ 25 ਸਾਲ ਪਹਿਲਾਂ ਪਾਣੀ ਛੱਡਿਆ ਗਿਆ ਸੀ ਉਸ ਤੋਂ ਬਾਅਦ ਪਾਣੀ ਦੇਖਣ ਨੂੰ ਨਹੀਂ ਮਿਲਿਆ ਅਤੇ ਹੁਣ ਇਨ੍ਹਾਂ ਖਾਲ ਉੱਤੇ ਭੰਗ ਜੰਗਲੀ ਬੂਟੀ ਸਰਕੰਡਾ ਆਦਿ ਜੰਮਣ ਕਾਰਨ ਖਾਲ ਦਿਖਾਈ ਨਹੀਂ ਦੇ ਰਿਹਾ। ਖਾਲਾ ਦੀ ਡੂੰਘਾਈ 3 ਫੁੱਟ ਤੱਕ ਲਗਦੀ ਹੈ ਔਸਤਨ 2 ਫੁੱਟ ਖਾਲ ਦਿਖਾਈ ਦੇ ਰਿਹੇ ਹਨ ਅਤੇ 1ਫੁੱਟ ਦੇ ਕਰੀਬ ਮਿੱਟੀ ਦੀ ਪਰਤ ਚੜ੍ਹੀ ਹੋਈ ਹੈ ਇਸੇ ਤਰ੍ਹਾਂ ਹੀ ਪਿੰਡ ਰੰਧਾਵਾ ਦੇ ਖਾਲ ਦੀ ਡੂੰਘਾਈ 1.5 ਫੁੱਟ ਦੇ ਕਰੀਬ ਹੈ ਅਤੇ ਚੌੜਾਈ 2 ਫੁੱਟ ਹੈ ਇਸ ਹਾਲਤ ਵੀ ਬਹੁਤ ਖਸਤਾ ਹੈ 10, ਤੋਂ 12 ਸਾਲਾਂ ਦੇ ਦਰੱਖਤ ਵਿੱਚ ਉੱਗੇ ਹੋਏ ਹਨ ਅਤੇ ਇਹਨਾਂ ਖਾਲਾ ਨੂੰ 4 ਇੰਚੀ ਦਾ ਇੱਟਾਂ ਦਾ ਪਰਦਾ ਲਗਾ ਕੇ ਤਿਆਰ ਕੀਤਾ ਹੋਇਆ।
ਮਿਸਲ ਪੰਜ-ਆਬ ਨੇ ਆਖਿਆ ਹੈ ਕਿ ਖਾਲਿਆਂ ਦੀ ਉਚਾਈ ਖੇਤਾਂ ਤੋਂ ਬਹੁਤ ਜ਼ਿਆਦਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਖਾਲਾ ਦੀ ਥਾਂ ਤੇ ਜ਼ਮੀਨਦੋਜ਼ ਪਾਈਪਾਂ ਦੱਬਕੇ ਕਿਸਾਨਾਂ ਨੂੰ ਖੇਤੀ ਸਿੰਚਾਈ ਲਈ ਪਾਣੀ ਦੇਵੇ ਇੱਕ ਬਾਰ ਜ਼ਮੀਨਦੋਜ਼ ਪਾਈਪਾਂ ਪਾਉਣ ਨਾਲ 50 ਤੋਂ 60 ਸਾਲ ਦਾ ਸਮਾਂ ਗੁਜ਼ਰ ਜਾਵੇਗਾ।
ਕੇਂਦਰ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਹਰ ਪਿੰਡ ਤੱਕ ਪਹੁੰਚਾਉਣ ਲਈ 90 ਫੀਸਦੀ ਸਬਸਿਡੀ ਦਾ ਐਲਾਨ ਕੀਤਾ ਗਿਆ ਹੈ। ਜੇਕਰ ਕਿਸੇ ਪਿੰਡ ਦੀ ਪੰਚਾਇਤ 10 ਫੀਸਦੀ ਵੀ ਨਹੀਂ ਖਰਚ ਕਰ ਸਕਦੀ ਤਾਂ ਉਸਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਇਸ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਆਪਣੇ ਇਲਾਕੇ ਲਈ ਨਹਿਰੀ ਪਾਣੀ ਨਵੀਂ ਤਕਨੀਕ ਨਾਲ ਜ਼ਮੀਨਦੋਜ਼ ਪਾਈਪਾਂ ਪਾਉਣ ਦੀ ਵਿਧੀ ਰਾਹੀਂ ਖੇਤੀ ਸਿੰਚਾਈ ਲਈ ਅਤੇ ਪੀਣ ਵਾਸਤੇ ਸਾਫ ਕੀਤਾ ਨਹਿਰੀ ਪਾਣੀ ਲੈਣ ਦਾ ਹੱਕ ਹੈ।
ਉਨ੍ਹਾਂ ਨਹਿਰੀ ਵਿਭਾਗ ਹੁਸ਼ਿਆਰਪੁਰ ਅਤੇ ਪੰਜਾਬ ਦੇ ਨਹਿਰੀ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੂੰ ਅਪੀਲ ਕੀਤੀ ਕਿ ਇਸ ਤਬਾਹ ਹੋ ਚੁੱਕੇ ਨਹਿਰੀ ਢਾਂਚੇ ਨੂੰ ਨਵਿਆਂ ਕੇ ਪਾਈਪ ਲਾਈਨ ਪਾ ਕੇ ਇਸ ਦੀ ਕਪੈਸਟੀ ਨੂੰ ਵਧਾ ਕੇ ਰੰਧਾਵਾ ਸ਼ਰਾਬ ਫੈਕਟਰੀ ਦੁਆਰਾ ਧਰਤੀ ਹੇਠਲੇ ਦੂਸ਼ਿਤ ਹੋਏ ਪਾਣੀ ਤੋਂ ਪ੍ਰਭਾਵਿਤ 12 ਪਿੰਡਾਂ ਨੂੰ ਸਿੰਚਾਈ ਅਤੇ ਪੀਣ ਵਾਸਤੇ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ।
Related Topics: Gurpreet Singh Khudda, Misal Panj-Aab