Tag Archive "gurpreet-singh-khudda"

ਬਲਾਕ ਦਸੂਹਾ ਤੇ ਭੂੰਗਾ ਦੀ ਨਹਿਰ ਦੇ 25 ਸਾਲਾਂ ਤੋਂ ਬੰਦ ਪਏ ਖਾਲੇ ਕੱਸੀਆਂ ਦੀ ਥਾਂ ਤੇ ਜ਼ਮੀਨਦੋਜ਼ ਪਾਈਪਾਂ ਪਾਵੇ ਸਰਕਾਰ – ਮਿਸਲ ਪੰਜ-ਆਬ

ਅੱਜ ਮਿਸਲ ਪੰਜ-ਆਬ ਦੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਖੁੱਡਾ ਵੱਲੋਂ ਬਲਾਕ ਦਸੂਹਾ ਅਤੇ ਭੂੰਗਾ ਵਿੱਚੋ ਨਿਕਲਦੀ ਨਹਿਰ ਕੰਢੀ ਕੈਨਾਲ ਤੋਂ ਕੱਢੇ ਹੋਏ ਖਾਲਾ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਪਿੰਡ ਰੰਧਾਵਾ, ਮਾਨਗੜ੍ਹ, ਕਲਾਰਾਂ, ਡੱਫਰ ਅਤੇ ਰਾਜਪੁਰ ਦੇ ਪਿੰਡਾ ਦੇ ਕਿਸਾਨਾਂ ਨੇ ਆਪਣੇ ਇਲਾਕੇ ਦੇ ਖਸਤਾ ਨਹਿਰੀ ਢਾਂਚੇ ਬਾਰੇ ਜਾਣਕਾਰੀ ਦਿੱਤੀ।