January 16, 2020 | By ਸਿੱਖ ਸਿਆਸਤ ਬਿਊਰੋ
ਅੱਜ ਦਾ ਖ਼ਬਰਸਾਰ (16 ਜਨਵਰੀ 2020)
ਖ਼ਬਰਾਂ ਸਿੱਖ ਜਗਤ ਦੀਆਂ :
• ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਦੀ ਗਿਣਤੀ ਵੱਖਰੀ ਕੌਮ ਵਜੋਂ ਹੋਵੇਗੀ
• ਇਸ ਵਾਰ ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਲਈ ਇੱਕ ਵੱਖਰਾ ਕਾਲਮ ਬਣਾਇਆ ਗਿਆ ਹੈ
• ਅਮਰੀਕਾ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋ ਰਿਹਾ ਹੈ ਕਿ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਗਿਣਤੀ ਵਿੱਚ ਰੱਖਿਆ ਜਾਵੇਗਾ
• ਵੱਖ ਵੱਖ ਸਿੱਖ ਜਥੇਬੰਦੀਆਂ ਨੇ ਅਮਰੀਕਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ
• ਭਾਰਤ ਦੀ ਕੇਂਦਰ ਸਰਕਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ 1984 ਵਿੱਚ ਹੋਏ ਸਿੱਖ ਕਤਲੇਆਮ ਦੇ 186 ਕੇਸਾਂ ਦੀ ਜਾਂਚ ਲਈ ਬਣਾਈ ਸਿਟ ਦੀਆਂ ਸਿਫਾਰਸ਼ਾਂ ਮੰਨ ਕੇ ਉਸ ਉੱਪਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ
• ਸਿੱਟ ਦੀਆਂ ਸਿਫਾਰਸ਼ਾਂ ਅਨੁਸਾਰ ਦਿੱਲੀ ਸਿੱਖ ਕਤਲੇਆਮ ਵਿੱਚ ਪੁਲੀਸ ਅਧਿਕਾਰੀਆਂ ਦੀ ਭੂਮਿਕਾ ਬਹੁਤ ਸ਼ੱਕੀ ਹੈ
• ਸਿੱਟ ਅਨੁਸਾਰ ਇਨ੍ਹਾਂ ਪੁਲਿਸ ਅਧਿਕਾਰੀਆਂ ਉੱਪਰ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ
• ਜ਼ਿਕਰਯੋਗ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ 11 ਜਨਵਰੀ 2018 ਨੂੰ ਦਿੱਲੀ ਸਿੱਖ ਕਤਲੇਆਮ ਦੇ ਇੱਕ ਸੌ ਸਿਆਸੀ ਕੇਸਾਂ ਦੀ ਜਾਂਚ ਲਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐੱਸ ਐੱਨ ਢੀਂਗਰਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ
• ਢੀਂਗਰਾ ਤੋਂ ਇਲਾਵਾ ਇਸ ਟੀਮ ਵਿੱਚ ਸਾਬਕਾ ਆਈਪੀਐੱਸ ਅਧਿਕਾਰੀ ਰਾਜਦੀਪ ਸਿੰਘ ਅਤੇ ਮੌਜੂਦਾ ਆਈਪੀਐੱਸ ਅਧਿਕਾਰੀ ਅਭਿਸ਼ੇਕ ਦੁਲਾਰ ਵੀ ਸ਼ਾਮਲ ਸਨ ਅਤੇ ਰਾਜਦੀਪ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਇਸ ਟੀਮ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਸੀ
ਖ਼ਬਰਾਂ ਦੇਸ ਪੰਜਾਬ ਦੀਆਂ:
• ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮੰਗੀ ਮੁਆਫੀ
• ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਨੂੰ ਪੱਤਰ ਸੌਂਪ ਕੇ ਮੰਗੀ ਮੁਆਫੀ
• ਗਿੱਲ ਨੇ ਕਿਹਾ ਕਿ ਇੱਕ ਭਾਸ਼ਣ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਬਾਰੇ ਗ਼ਲਤ ਸ਼ਬਦ ਬੋਲਣ ਤੇ ਮੈਂ ਇਹ ਮੁਆਫੀ ਸਭ ਸਿੱਖ ਸੰਗਤ ਕੋਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਰਿਹਾ ਹਾਂ ਅਤੇ ਸ੍ਰੀ ਤਖਤ ਸਾਹਿਬ ਵੱਲੋਂ ਗੁਰਮਤਿ ਅਨੁਸਾਰ ਮੈਨੂੰ ਜੋ ਵੀ ਸਜ਼ਾ ਲਗਾਈ ਜਾਵੇਗੀ ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ
• ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਆਗੂਆਂ ਵੱਲੋਂ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਸਕੂਲਾਂ ਵਿੱਚ ਪੜ੍ਹਾਉਣ ਦੀ ਮੰਗ
• ਸੁਸਾਇਟੀ ਦੇ ਆਗੂ ਡਾਕਟਰ ਗੁਰਵਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਵੀਰ ਸਿੰਘ ਨਿੱਝਰ ਨੇ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿੱਚ ਲਾਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਵੀ ਕੀਤੀ
• ਇਨ੍ਹਾਂ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸਕੂਲ ਦੇ ਬੱਚਿਆਂ ਨੂੰ ਗਦਰੀ ਬਾਬੇ ਦਾ ਇਤਿਹਾਸ ਜ਼ਰੂਰ ਪੜ੍ਹਾਇਆ ਜਾਵੇ
ਖ਼ਬਰਾਂ ਭਾਰਤੀ ਉਪਮਹਾਂਦੀਪ ਦੀਆਂ:
• ਭਾਰਤੀ ਵਿਦੇਸ਼ ਮਹਿਕਮੇ ਨੇ ਇੱਕ ਵੱਡਾ ਫੇਰ ਬਦਲ ਕਰਦਿਆਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਦਾ ਰਾਜਦੂਤ ਲਾਇਆ
• ਤਰਨਜੀਤ ਸਿੰਘ ਸੰਧੂ ਇਸ ਸਮੇਂ ਸ੍ਰੀਲੰਕਾ ਵਿੱਚ ਭਾਰਤੀ ਰਾਜਦੂਤ ਹਨ
• ਇਵੇਂ ਹੀ ਜਾਵੇਦ ਅਸ਼ਰਫ ਨੂੰ ਫਰਾਂਸ ਅਤੇ ਰਵੀਸ਼ ਕੁਮਾਰ ਨੂੰ ਆਸਟਰੀਆ ਦਾ ਰਾਜਦੂਤ ਲਾਇਆ ਗਿਆ
• ਜਾਵੇਦ ਅਸ਼ਰਫ਼ ਇਸ ਸਮੇਂ ਸਿੰਗਾਪੁਰ ਦੇ ਰਾਜਦੂਤ ਅਤੇ ਰਵੀਸ਼ ਕੁਮਾਰ ਭਾਰਤੀ ਵਿਦੇਸ਼ ਮਹਿਕਮੇ ਦੇ ਦਿੱਲੀ ਵਿੱਚ ਬੁਲਾਰਾ ਹੈ
• ਭਾਜਪਾ ਦੇ 36 ਵੱਡੇ ਨੇਤਾ 18 ਜਨਵਰੀ ਤੋਂ 24 ਜਨਵਰੀ ਦੇ ਦੌਰਾਨ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ
• ਇਨ੍ਹਾਂ ਨੇਤਾਵਾਂ ਵਿੱਚ ਸਿਮਰਤੀ ਇਰਾਨੀ ਰਵੀ ਸ਼ੰਕਰ ਪ੍ਰਸਾਦ ਪਿਊਸ਼ ਗੋਇਲ ਅਤੇ ਵੀ ਕੇ ਸਿੰਘ ਨਾਮ ਖਾਸ ਹਨ
• ਖਾਸ ਗੱਲ ਇਹ ਹੈ ਕਿ ਕੁੱਲ 59 ਦੌਰਿਆਂ ਵਿੱਚੋਂ 51 ਜੰਮੂ ਲਈ ਅਤੇ ਸਿਰਫ 8 ਦੌਰੇ ਸ੍ਰੀਨਗਰ ਲਈ ਹੋਣਗੇ
• ਭਾਰਤ ਦੀ ਕੇਂਦਰ ਸਰਕਾਰ ਮਰਦਮਸੁਮਾਰੀ ਦੌਰਾਨ ਪੁੱਛੇ ਜਾਣ ਵਾਲੇ ਸਵਾਲਾਂ ਦਾ ਗਲਤ ਜਵਾਬ ਦੇਣ ਜਾਂ ਜਵਾਬ ਨਾ ਦੇਣ ਤੇ ਕਰੇਗੀ ਜੁਰਮਾਨਾ
• ਭਾਰਤ ਦੀ ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ ਦੌਰਾਨ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਸੂਚੀ ਜਾਰੀ ਕੀਤੀ
• ਇਹ ਪ੍ਰਸ਼ਨ 1 ਅਪਰੈਲ ਤੋਂ 30 ਸਤੰਬਰ ਤੱਕ ਹੋਣ ਵਾਲੀ ਮਰਦਮਸ਼ੁਮਾਰੀ ਦੌਰਾਨ ਪੁੱਛੇ ਜਾਣਗੇ
• ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਹੋ ਰਹੇ ਰੋਹ ਵਿਖਾਵੇ ਵਿੱਚ ਪਹੁੰਚੀ ਜੇਐਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਗੋਸ਼
• ਕਿਹਾ ਇਸ ਲੜਾਈ ਵਿੱਚ ਅਸੀਂ ਕਸ਼ਮੀਰ ਨੂੰ ਨਹੀਂ ਭੁੱਲ ਸਕਦੇ
• ਘੋਸ਼ ਨੇ ਕਿਹਾ ਕਿ ਕਸ਼ਮੀਰ ਨਾਲ ਜੋ ਕੁਝ ਹੋਇਆ ਅਤੇ ਜੋ ਹੋ ਰਿਹਾ ਹੈ ਕਿਤੇ ਨਾ ਕਿਤੇ ਸਰਕਾਰ ਨੇ ਇਹ ਸਭ ਉੱਥੋਂ ਹੀ ਸ਼ੁਰੂ ਕੀਤਾ ਹੈ
• ਇਸ ਲਈ ਅਸੀਂ ਇਸ ਲੜਾਈ ਵਿੱਚ ਕਸ਼ਮੀਰ ਦਾ ਪਿਛੋਕੜ ਅਤੇ ਉਥੇ ਜੋ ਕੁਝ ਹੁਣ ਹੋ ਰਿਹਾ ਹੈ ਉਹਨੂੰ ਨਹੀਂ ਭੁੱਲ ਸਕਦੇ
• ਅਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹਾ ਕਿ ਜੇ ਅਸਾਮ ਵਿੱਚ ਐਨਆਰਸੀ ਅਪਡੇਟ ਕਰਨ ਦਾ ਕੰਮ ਅਸਾਮ ਸਰਕਾਰ ਨੂੰ ਦਿੱਤਾ ਗਿਆ ਹੁੰਦਾ ਤਾਂ ਇਹ ਕੰਮ ਬਹੁਤ ਵਧੀਆ ਹੁੰਦਾ
• ਸਰਬਨੰਦ ਸੋਨੋਵਾਲ ਨੇ ਇਹ ਗੱਲ ਵਿਧਾਨ ਸਭਾ ਦੇ ਇੱਕ ਦਿਨ ਦੇ ਵਿਸ਼ੇਸ਼ ਸਤਰ ਦੌਰਾਨ ਕਹੀ
• ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿਉਂਕਿ ਇਹ ਪੂਰੀ ਕੁਆਇਦ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਈ ਇਸ ਲਈ ਅਸਾਮ ਨੇ ਸਿਰਫ ਇਸ ਵਿੱਚ ਆਪਣੇ 55 ਹਜ਼ਾਰ ਕਰਮਚਾਰੀ ਅਤੇ ਸੁਰੱਖਿਆ ਲਈ ਪੁਲਸ ਹੀ ਉਪਲੱਬਧ ਕਾਰਵਾਈ
• ਭਾਰਤੀ ਸੁਪਰੀਮ ਕੋਰਟ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਇੱਕ ਠੋਸ ਯੋਜਨਾ ਤਿਆਰ ਕਰਨ ਦੇ ਹੁਕਮ ਦਿੱਤੇ
• ਇਸ ਦੇ ਨਾਲ ਹੀ ਭਾਰਤੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਦਿੱਲੀ ਦੀ ਹਵਾ ਸਾਫ ਕਰਨ ਲਈ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਕਨਾਟ ਪਲੇਸ ਅਤੇ ਆਨੰਦ ਵਿਹਾਰ ਇਲਾਕੇ ਵਿੱਚ ਸਮਾਗ ਟਾਵਰ ਲਾਏ ਜਾਣ
• ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਅੱਜ ਇਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅੰਡਰਵਲਡ ਡਾਨ ਕਰੀਮ ਲਾਲਾ ਨੂੰ ਮਿਲਣ ਲਈ ਮੁੰਬਈ ਅਕਸਰ ਹੀ ਆਉਂਦੀ ਰਹਿੰਦੀ ਸੀ
• ਸੰਜੇ ਰਾਉਤ ਨੇ ਕਿਹਾ ਕਿ ਇਹ ਫੈਸਲੇ ਵੀ ਅੰਡਰਵਰਲਡ ਹੀ ਕਰਦਾ ਸੀ ਕਿ ਮੁੰਬਈ ਪੁਲੀਸ ਦਾ ਕਮਿਸ਼ਨਰ ਕੌਣ ਹੋਵੇਗਾ ਅਤੇ ਸਕੱਤਰੇਤ ਵਿੱਚ ਕੌਣ ਬੈਠੇਗਾ?
• ਰਾਵਤ ਨੇ ਕਿਹਾ ਕਿ ਹਾਜੀ ਮਸਤਾਨ ਜਦ ਵੀ ਕਦੇ ਸਕੱਤਰ ਆਉਂਦਾ ਸੀ ਤਾਂ ਸਾਰਾ ਸਕੱਤਰੇਤ ਸਟਾਫ ਹੇਠਾਂ ਉੱਤਰ ਕੇ ਉਸ ਨੂੰ ਵੇਖਣ ਲਈ ਆਉਂਦਾ ਸੀ
• ਹਾਲਾਂਕਿ ਇਸ ਬਿਆਨ ਤੋਂ ਬਾਅਦ ਸੰਜੇ ਰਾਊਤ ਨੂੰ ਕਾਂਗਰਸ ਕੋਲੋਂ ਮੁਆਫ਼ੀ ਵੀ ਮੰਗਣੀ ਪਈ
ਕੌਮਾਂਤਰੀ ਖ਼ਬਰਾਂ:
• ਅਮਰੀਕਾ ਵਿਚਲੀ ਭਾਰਤੀ ਅੰਬੈਸੀ 16 ਜਨਵਰੀ ਤੋਂ ਭਾਰਤੀਆਂ ਨੂੰ ਮੁਫ਼ਤ ਹਿੰਦੀ ਭਾਸ਼ਾ ਦੀ ਪੜ੍ਹਾਈ ਕਰਵਾਵੇਗੀ ਸ਼ੁਰੂ
• ਭਾਰਤੀ ਸ਼ਰਾਫਤ ਖਾਨ ਨੇ ਅਨੁਸਾਰ ਅਧਿਆਪਕ ਮੋਕਸ਼ ਰਾਜ ਵੱਲੋਂ ਹਿੰਦੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ
• ਅਮਰੀਕਾ ਦੇ ਮੈਰੀਲੈਂਡ ਵਿੱਚ ਯੂਐਸ ਡਿਸਟ੍ਰਿਕ ਜੱਜ ਪੀਟਰ ਮੈਸਿਟੇ ਨੇ ਟਰੰਪ ਦੇ ਸ਼ਰਨਾਰਥੀਆਂ ਨੂੰ ਰੋਕਣ ਵਾਲੇ ਹੁਕਮ ਉੱਪਰ ਰੋਕ ਲਾ ਦਿੱਤੀ
• ਜੱਜ ਨੇ ਕਿਹਾ ਕਿ ਇਹ ਹੁਕਮ 1980 ਦੇ ਸ਼ਰਨਾਰਥੀ ਕਾਨੂੰਨ ਅਤੇ ਅਮਰੀਕੀ ਕਾਂਗਰਸ ਦੇ ਬਿਲਕੁਲ ਉਲਟ ਹੈ
• ਪੀਟਰ ਮੈਸਿਟੇ ਨੇ ਕਿਹਾ ਕਿ ਇਹ ਪ੍ਰਕਿਰਿਆ ਪਿਛਲੇ 40 ਸਾਲ ਤੋਂ ਚੱਲ ਰਹੀ ਹੈ ਅਤੇ ਇਹ ਚੱਲਦੀ ਰਹਿਣੀ ਚਾਹੀਦੀ ਹੈ
Related Topics: 1984 Sikh Genocide, Daily News Briefs, Harminder Singh Gill, Indian Supreme Court, Sri Akal Takhat Sahib