ਖਨੌਰੀ: ਕਿਸਾਨੀ ਮੰਗਾਂ ਦੀ ਪੂਰਤੀ ਲਈ ਖਨੌਰੀ ਤੇ ਸ਼ੰਭੂ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਨਾਂ ਬੀਤੇ 24 ਦਿਨਾਂ ਤੋਂ ਅੰਨ ਦਾ ਤਿਆਗ ਕਰਕੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅੱਜ ਨਾਜੁਕ ਹੋ ਗਈ ਅਤੇ ਉਹ ਬੇਹੋਸ਼ ਹੋ ਗਏ ਹਨ।

ਦੂਜੇ ਪਾਸੇ ਕੇਂਦਰ ਸਰਕਾਰ ਨੇ ਅਜੇ ਵੀ ਕਿਸਾਨੀ ਅੰਦੋਲਨ ਪ੍ਰਤੀ ਬੇਰੁਖੀ ਦਾ ਰਵੱਈਆ ਧਾਰਿਆ ਹੋਇਆ ਹੈ।
