Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਪਾਨ ਵਿਚ ਰੇਲ ਗੱਡੀ 20 ਸਕਿੰਟ ਪਹਿਲਾਂ ਚੱਲ ਪੈਣ ‘ਤੇ ਰੇਲਵੇ ਨੇ ਮਾਫੀ ਮੰਗੀ

ਜਪਾਨ ਵਿਚ ਰੇਲ ਗੱਡੀ 20 ਸਕਿੰਟ ਪਹਿਲਾਂ ਚੱਲ ਪੈਣ ‘ਤੇ ਰੇਲਵੇ ਨੇ ਮਾਫੀ ਮੰਗੀ

ਟੋਕੀਓ: ਸੰਸਾਰ ਭਰ ਵਿਚ ਨੇਮ ਪਾਲਣਾ ਲਈ ਜਾਣੇ ਜਾਂਦੇ ਜਪਾਨ ਵਿਚ ਰੇਲ ਗੱਡੀ ਦੇ ਮਿੱਥੇ ਸਮੇਂ ਤੋਂ ਮਾਮੂਲੀ ਫਰਕ ਨਾਲ ਪਹਿਲਾਂ ਜਾਂ ਬਾਅਦ ਵਿਚ ਚੱਲਣ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾਂਦਾ ਹੈ ਉਸ ਦੀ ਇਕ ਤਾਜਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਇਕ ਗੱਡੀ ਦੇ ਮਹਿਜ਼ 20 ਸਕਿੰਟ ਪਹਿਲਾਂ ਚੱਲ ਪੈਣ ‘ਤੇ ਰੇਲਵੇ ਦਾ ਸੰਚਾਲਨ ਕਰਦੀ ਕੰਪਨੀ ਨੇ ਜਨਤਕ ਤੌਰ ‘ਤੇ ਮਾਫੀ ਮੰਗੀ।

ਪੁਰਾਣੀ ਤਸਵੀਰ
ਪੁਰਾਣੀ ਤਸਵੀਰ

ਬੀਤੇ ਦਿਨੀਂ ਟੋਕੀਓ ਨੂੰ ਜਾਣ ਵਾਲੀ ਸੁਕੁਬਾ ਐਕਸਪ੍ਰੈਸ ਰੇਲ ਗੱਡੀ ਮਿਆਮੀ ਨਾਗੇਅਰਯਾਮਾ ਸਟੇਸ਼ਨ ਤੋਂ 9 ਵੱਜ ਕੇ 44 ਮਿੰਨਟ ਅਤੇ 40 ਸਕਿੰਟ ਦੀ ਬਜਾਏ 9 ਵੱਜ ਕੇ 44 ਮਿੰਨਟ ਅਤੇ 20 ਸਕਿੰਟ ਉੱਤੇ ਚੱਲ ਪਈ। ਗੱਡੀ ਦੇ ਪਹਿਲਾਂ ਚੱਲ ਪੈਣ ਦੀ ਨਾ ਤਾਂ ਕਿਸੇ ਨੇ ਸ਼ਿਕਾਇਤ ਕੀਤੀ ਅਤੇ ਨਾ ਹੀ ਕਿਸੇ ਸਵਾਰੀ ਦੀ ਗੱਡੀ ਖੁੰਝੀ ਪਰ ਫਿਰ ਵੀ ਰੇਲ ਦਾ ਸੰਚਾਲਨ ਕਰਨ ਵਾਲਿਆਂ ਨੇ ਇਸ ‘ਉਕਾਈ’ ਲਈ ਬਕਾਇਦਾ ਮਾਫੀ ਮੰਗੀ।

ਰੇਲਵੇ ਕੰਪਨੀ ਨੇ ਕਿਹਾ ਕਿ ਮਸਲਾ 20 ਸਕਿੰਟ ਦਾ ਨਹੀਂ ਹੈ, ਮਸਲਾ ਇਹ ਹੈ ਕਿ ਇਸ ਉਕਾਈ ਨਾਲ ਤੈਅਸ਼ੁਦਾ ਜ਼ਾਬਤੇ ਦੀ ਉਲੰਘਣਾ ਹੋਈ ਹੈ। ਜਪਾਨੀ ਰੇਲ ਸੇਵਾ ਜਿੰਨੀ ਪੇਚੀਦਗੀ ਨਾਲ ਭਾਰੀ ਵਸੋਂ ਵਾਲੇ ਇਲਾਕਿਆਂ ਵਿਚ ਸੇਵਾ ਕਰਦੀ ਹੈ ਉਸ ਵਿਚ ਛੋਟੀ ਜਿਹੀ ਉਕਾਈ ਦੀ ਵੀ ਗੁੰਜ਼ਾਇਸ਼ ਨਹੀਂ ਛੱਡੀ ਜਾ ਸਕਦੀ ਕਿਉਂਕਿ ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: