May 21, 2024 | By ਸਿੱਖ ਸਿਆਸਤ ਬਿਊਰੋ
ਸੰਗਰੂਰ : ਬੀਤੇ ਦਿਨੀਂ ਸਿੱਖ ਜਥਾ ਮਾਲਵਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਸੰਗਰੂਰ ਨੇੜਲੇ ਕਲੌਦੀ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਗਿਆ।
ਇਸ ਸਮਾਗਮ ਵਿਚ ਭਾਈ ਪ੍ਰਗਟ ਸਿੰਘ ਸੰਗਰੂਰ ਦੇ ਰਾਗੀ ਜਥੇ ਵਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਗਈ।
ਉਪਰੰਤ ਭਾਈ ਮਲਕੀਤ ਸਿੰਘ ਜੀ ਭਵਾਨੀਗੜ ਨੇ ੧੯੮੪ ਦੀ ਜੰਗ ਦੇ ਸ਼ਹੀਦਾਂ ਬਾਰੇ ਸਿੱਖ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਉਸ ਜੰਗ ਬਾਰੇ ਸਿੱਖ ਸੰਗਤ ਜਾਣਦੀ ਹੀ ਹੈ ਪਰ ਤਾਂ ਵੀ ਇਤਿਹਾਸ ਨੂੰ ਵਾਰ ਵਾਰ ਦੁਹਰਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਸਿਰਫ ਦੁਹਰਾਉਣ ਅਤੇ ਕੰਨ ਰਸ ਤੱਕ ਸੀਮਤ ਨਾ ਰਹਿ ਕੇ ਸ਼ਹੀਦਾਂ ਤੋਂ ਪ੍ਰੇਰਨਾ ਲੈਂਦਿਆ ਆਪਣੀ ਜਿੰਦਗੀ ਵਿੱਚ ਬਦਲਾਅ ਲਿਆਉਣ ਅਤੇ ਅੱਗੇ ਵਧਣ ਦੀ ਜ਼ਰੂਰਤ ਹੈ।
ਇਸ ਮੌਕੇ ਜਥੇ ਵਲੋਂ ਗੁਰਦੁਆਰਾ ਸਾਹਿਬ ਸੇਵਾ ਸੰਭਾਲ ਜਥੇ ਦਾ ਸ਼ਬਦ ਦੇ ਨਾਲ ਸਨਮਾਨ ਕੀਤਾ।
ਇਸ ਮੌਕੇ ਪਿੰਡ ਦੀਆਂ ਸੰਗਤਾਂ ਅਤੇ ਮਾਈਆਂ ਨੇ ਲੰਗਰ ਦੀ ਸੇਵਾ ਕੀਤੀ। ਪਿੰਡ ਦੇ ਨੌਜਵਾਨਾਂ ਨੇ ਹਾਜ਼ਰੀ ਭਰਦਿਆਂ ਸੇਵਾ ਆਪਣੇ ਜਿੰਮੇ ਸੰਭਾਲ ਕੇ ਸਮਾਗਮ ਦੀ ਸੰਪੂਰਨਤਾ ਕਰਵਾਈ।
ਇਹ ਵੀ ਪੜ੍ਹੋ :-
Related Topics: Bhai Malkeet Singh Bhawanigarh, June 1984, Sikh Jatha Malwa, Teeja Ghallughara