Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਬੰਧੀ ਬੈਠਕ

ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਬੰਧੀ ਬੈਠਕ

ਬਠਿੰਡਾ/ਕੋਟਫ਼ੱਤਾ, 22 ਮਈ, ਜੂਨ ’84 ਤੀਜੇ ਘੱਲੂਘਾਰੇ ਦੇ 40 ਵੀਂ ਵਰ੍ਹੇ ਗੰਢ ਦੌਰਾਨ ਸਮੂਹ ਸ਼ਹੀਦ ਸਿੰਘਣੀਆਂ, ਸਿੰਘਾਂ ਦੀ ਯਾਦ ’ਚ 25 ਮਈ ਨੂੰ ਨਜਦੀਕੀ ਪਿੰਡ ਕੋਟਭਾਰਾ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਪਿੰਡ ਦੀ ਸੰਗਤ ਦੀ ਇਕ ਸਾਂਝੀ ਬੈਠਕ ਪੰਥ ਸੇਵਕ ਜਥਾ ਦੇ ਭਾਈ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਹੋਈ। ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਰਾਮ ਸਿੰਘ, ਗੁਰੂ ਘਰ ਕਮੇਟੀ ਪ੍ਰਬੰਧਕ ਭਾਈ ਗੁਰਜੰਟ ਸਿੰਘ, ਭਾਈ ਜਿੰਦਰ ਸਿੰਘ, ਵਕੀਲ ਵਰਿੰਦਰ ਸਿੰਘ ਢਿੱਲੋਂ, ਬੇਅੰਤ ਸਿੰਘ ਤੁੰਗਵਾਲੀ ਨੇ ਇਸ ਸਮਾਗਮ ਦੇ ਪ੍ਰਬੰਧਾਂ ਸਬੰਧੀ ਆਪਣੇ ਵਿਚਾਰ ਰੱਖੇ। ਭਾਈ ਹਰਦੀਪ ਸਿੰਘ ਮਹਿਰਾਜ ਨੇ ਗੁਰਮਤਿ ਸਮਾਗਮ ਦੀ ਰੂਪ ਰੇਖਾ ਨਗਰ ਵਾਸੀਆਂ ਨਾਲ ਸਾਂਝੀ ਕਰਦਿਆ ਦੱਸਿਆ ਕਿ ਜੂਨ ਚੁਰਾਸੀਂ ਤੇ ਇਸ ਤੋਂ ਬਾਅਦ ਹਥਿਆਰਬੰਦ ਸਫਾਂ ’ਚ ਸੇਵਾਵਾਂ ਨਿਭਾਉਣ ਵਾਲੇ ਜੁਝਾਰੂ ਜਰਨੈਲ ਭਾਈ ਦਲਜੀਤ ਸਿੰਘ ਖਾਲਸਾ ਤੇ ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਭਾਈ ਕਰਮਜੀਤ ਸਿੰਘ ਸੁਨਾਮ ਸੰਗਤ ਨੂੰ ਸੰਬੋਧਨ ਕਰਨਗੇ।

ਤੀਜੇ ਘੱਲੂਘਾਰੇ ਦੀ 40 ਵੀਂ ਵਰ੍ਹੇ ਗੰਢ ਦੇ ਸ਼ਹੀਦਾਂ ਦੀ ਯਾਦ ’ਚ ਪਿੰਡ ਕੋਟਭਾਰਾ ’ਚ 25 ਮਈ ਦੇ ਗੁਰਮਤਿ ਸਮਾਗਮ ਸਬੰਧੀ ਪੰਥ ਸੇਵਕ ਜਥਾ ਵਲੋਂ ਭਾਈ ਹਰਦੀਪ ਸਿੰਘ ਮਹਿਰਾਜ ਤੇ ਹੋਰ ਸੇਵਾਦਾਰ ਵਿਚਾਰ ਵਟਾਦਰੇ ਦੌਰਾਨ।

ਸਮਾਗਮ ਸਬੰਧੀ ਬੈਠਕ ਦੌਰਾਨ ਉਹਨਾਂ ਦੱਸਿਆ ਕਿ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵਲੋਂ ਲਿਖੀ ਭਾਈ ਕਰਮਜੀਤ ਸਿੰਘ ਸੁਨਾਮ ਦੀ ਦਾਸਤਾਨ ਕਿਤਾਬ ‘‘ਰਾਜਘਾਟ ’ਤੇ ਹਮਲਾ’’ ਪਿੰਡ ਦੀ ਸੰਗਤ ਤੇ ਪੰਥਕ ਆਗੂਆਂ ਵਲੋਂ ਜਾਰੀ ਕੀਤੀ ਜਾਵੇਗੀ, ਇਸ ਦੌਰਾਨ ਇਲਾਕੇ ਦੀਆਂ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਸਿੰਘਣੀਆਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਜੀਵਨ ਦੀ ਕਥਾ ‘‘ਕੌਰਨਾਮਾ :- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ’’ ਭੇਟ ਕੀਤੀ ਜਾਵੇਗੀ। ਜੂਨ ਚੁਰਾਸੀਂ ਦੌਰਾਨ ਕੁਲ 65 ਗੁਰਦੁਆਰਿਆਂ ’ਤੇ ਹਿੰਦ ਹਕੂਮਤ ਦੇ ਹੋਏ ਫੌਜੀ ਹਮਲਿਆਂ ਦਾ ਵਿਖਿਆਨ ਇਸ ਬਾਰੇ ਇਕ ਦਸਤਾਵੇਜ ਰੂਪੀ ਕਿਤਾਬ ਕੌਮ ਦੀ ਝੋਲੀ ਵਿਚ ਪਾ ਚੁੱਕੇ ਲੇਖਕ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵਲੋਂ ਹੋਵੇਗਾ। ਇਸ ਬੈਠਕ ਵਿਚ ਬਲਜਿੰਦਰ ਕੋਟਭਾਰਾ, ਗਰੰਥੀ ਭਾਈ ਨਿਰਮਲ ਸਿੰਘ, ਸੇਵਾਦਾਰ ਬੂਟਾ ਸਿੰਘ, ਜਗਸੀਰ ਸਿੰਘ ਔਲਖ ਸਮੇਤ ਸੰਗਤ ਮੌਜੂਦ ਸੀ।

 


 

ਇਹ ਵੀ ਪੜ੍ਹੋ –

 

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 65 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੀ ਸੱਚਾਈ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਉਜਾਗਰ ਕਰਦੀ ਖੋਜ ਭਰਪੂਰ ਕਿਤਾਬ ਹੁਣ
ਜੂਨ 1984 ਦੇ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ 12 ਜੂਨ 2026 (ਸ਼ੁੱਕਰਵਾਰ) ਨੂੰ ਕਿਲਾ ਮੁਬਾਰਕ, ਬਠਿੰਡਾ ਵਿਖੇ ਕਰਵਾਇਆ ਜਾਵੇਗਾ।
ਜੂਨ 1984 ਦਾ ਘੱਲੂਘਾਰਾ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦਾ ਇਕ ਫੈਸਲਾਕੁੰਨ ਅੰਗ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: