ਬਠਿੰਡਾ – ਸਿੱਖ ਸੰਘਰਸ਼ ਦੇ ਉੱਘੇ ਅਤੇ ਜੁਝਾਰੂ ਆਗੂ ਭਾਈ ਪਰਮਜੀਤ ਸਿੰਘ ਪੰਜਵੜ ਦੇ ਦੂਸਰੇ ਸ਼ਹੀਦੀ ਸਮਾਗਮਾਂ ਸਬੰਧੀ ਬਠਿੰਡਾ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਸੰਗਤਾਂ ਦੀ ਸਮੂਲੀਅਤ ਤੇ ਪ੍ਰਬੰਧਾਂ ਦੇ ਮਾਮਲਿਆਂ ਨੂੰ ਲੈ ਕੇ ਅਹਿਮ ਬੈਠਕ ਹੋਈ। ਇਸ ਬੈਠਕ ’ਚ ਸਿੱਖ ਆਗੂਆਂ ਨੇ ਕਿਹਾ ਕਿ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਨਿਰੋਲ ਗੁਰਮਤਿ ਸਿਧਾਤਾਂ ਅਨੁਸਾਰ ਸੰਪੂਰਨ ਕੀਤਾ ਜਾਵੇਗਾ।

ਇਸ ਬੈਠਕ ਵਿਚ ਪੰਥ ਸੇਵਕ ਜਥਾ ਵਲੋਂ ਬਾਬਾ ਹਰਦੀਪ ਸਿੰਘ ਮਹਿਰਾਜ, ਦਲ ਖਾਲਸਾ ਤੋਂ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਜੀਵਨ ਸਿੰਘ ਗਿੱਲ ਕਲਾਂ,ਭਾਈ ਰਾਮ ਸਿੰਘ ਢਪਾਲੀ, ਬਾਬਾ ਭਗਵਾਨ ਸਿੰਘ ਸੰਧੂ ਖੁਰਦ, ਸੀਨੀਅਰ ਪੱਤਰਕਾਰ ਅਤੇ ਲੇਖਕ ਬਲਜਿੰਦਰ ਸਿੰਘ ਕੋਟ ਭਾਰਾ, ਪੰਥ ਸੇਵਕ ਜਥਾ ਮਾਲਵਾ ਲੱਖੀ ਜੰਗਲ ਵਲੋਂ ਬਾਬਾ ਸਵਰਨ ਸਿੰਘ ਕੋਟਧਰਮੂ, ਭਾਈ ਗੁਰਪਾਲ ਸਿੰਘ ਧਿੰਗੜ੍ਹ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਿਤੀ 6 ਮਈ 2025 ਦਿਨ ਮੰਗਲਵਾਰ ਨੂੰ ‘ਗੁਰਦੁਆਰਾ ਸ਼ਹੀਦ ਸਿੰਘਾਂ’ ਪਿੰਡ ਪੰਜਵੜ੍ਹ ਵਿਖੇ ਸ਼ਹੀਦੀ ਦੀਵਾਨ ਸਜਾਏ ਜਾਣਗੇ, ਜਿਸ ਉਪਰੰਤ ਪੰਥਕ ਤੇ ਖਾੜਕੂ ਲਹਿਰ ਨਾਲ ਸਬੰਧਤ ਸਖ਼ਸੀਅਤਾਂ ਸੰਗਤਾਂ ਦੇ ਸਨਮੁੱਖ ਹੋਣਗੀਆਂ। ਉਹਨਾਂ ਸਮੁੱਚੇ ਪੰਥ ਨੂੰ, ਸੰਗਤਾਂ ਨੂੰ ਇਸ ਸ਼ਹੀਦੀ ਸਮਾਗਮ ਵਿਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਭਾਈ ਰਾਜਵਿੰਦਰ ਸਿੰਘ ਟਿੱਬੀ, ਭਾਈ ਗੁਰਧਿਆਨ ਸਿੰਘ, ਭਾਈ ਗੁਰਪਾਲ ਸਿੰਘ ਰੌੜਕੀ, ਲਵਪ੍ਰੀਤ ਸਿੰਘ, ਭਾਈ ਪ੍ਰਦੀਪ ਸਿੰਘ ਭਾਗੀਵਾਂਦਰ ਆਦਿ ਵੀ ਹਾਜ਼ਰ ਸਨ।