Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

500 ਤੇ 1000 ਦੇ ਨੋਟ ਰੱਦ ਕਰਨ ਦੇ ਫੈਸਲੇ ਦਾ ਅਸਰ; ਨਰਿੰਦਰ ਮੋਦੀ ਦਾ ਟਵੀਟ ਗਰਾਫ ਡਿੱਗਾ

500 ਤੇ 1000 ਦੇ ਨੋਟ ਰੱਦ ਕਰਨ ਦੇ ਫੈਸਲੇ ਦਾ ਅਸਰ; ਨਰਿੰਦਰ ਮੋਦੀ ਦਾ ਟਵੀਟ ਗਰਾਫ ਡਿੱਗਾ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕੇਂਦਰ ਸਰਕਾਰ ਵਲੋਂ 500 ਅਤੇ 1000 ਰੁਪਏ ਦੇ ਨੋਟ ਰੱਦ ਕਰਨ ਦੇ ਫੈਸਲੇ ਨਾਲ ਜਿਥੇ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਵੀਟ ਜ਼ਰੀਏ ਗੱਲਬਾਤ ਕਰਨ ਵਾਲਿਆਂ ਵਿਚੋਂ ਵੀ ਖਿਲਾਫਤ ਦੀ ਭਾਵਨਾ ਵੇਖਣ ਨੂੰ ਮਿਲੀ ਹੈ।

ਐਨਾ ਲਿਸਟੀਕਲ ਟਵੀਟਰ ਕਾਊਂਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਮੋਦੀ ਦੇ ਟਵੀਟ ਪ੍ਰੇਮੀਆਂ ਦੀ ਲਿਸਟ ਵਿਚ ਦੋ ਕਰੋੜ 41 ਲੱਖ 30 ਹਜ਼ਾਰ ਲੋਕ ਸ਼ਾਮਿਲ ਸਨ ਪਰ 9 ਨਵੰਬਰ ਦੀ ਰਾਤ ਨੂੰ ਜਿਉਂ ਹੀ ਮੋਦੀ ਨੇ ਭਾਰਤ ਵਿੱਚ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਤਾਂ 10 ਨਵੰਬਰ ਸ਼ਾਮ ਤੀਕ ਮੋਦੀ ਦੀ ਇਹ ਟਵੀਟ ਲਿਸਟ ਦੇ ਅੰਕੜੇ ਵੀ 3 ਲੱਖ 13 ਹਜਾਰ ਘੱਟ ਗਏ। ਜਿਸਦਾ ਸਿੱਧਾ ਅਰਥ ਹੈ ਕਿ 3 ਲੱਖ 13 ਹਜ਼ਾਰ ਲੋਕਾਂ ਨੇ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ‘ਤੇ ਕਿਸੇ ਲਿਖਤ ਨੂੰ ਪੜ੍ਹਨਾ ਵੀ ਜ਼ਰੂਰੀ ਨਹੀਂ ਸਮਝਿਆ। ਸੋਸ਼ਲ ਮੀਡੀਆ ਮੁਲਾਂਕਣ ਨਾਲ ਜੁੜੀ ਇੱਕ ਹੋਰ ਸੰਸਥਾ ਟਰੈਕਲਾਟਿਕਸ ਅਨੁਸਾਰ ਮੋਦੀ ਦੇ ਟਵੀਟ ਨਾਲੋਂ ਟੁੱਟਣ ਵਾਲਿਆਂ ਦੀ ਗਿਣਤੀ 3 ਲੱਖ 18 ਹਜ਼ਾਰ ਹੈ।

embed1-1
500 ਤੇ 1000 ਦੇ ਨੋਟ ਰੱਦ ਕਰਨ ਦੇ ਫੈਸਲੇ ਦਾ ਅਸਰ; ਨਰਿੰਦਰ ਮੋਦੀ ਦਾ ਟਵੀਟ ਗਰਾਫ ਡਿੱਗਾ

ਦੱਸਿਆ ਗਿਆ ਹੈ ਕਿ ਸਤੰਬਰ 2015 ਵਿੱਚ ਨਰਿੰਦਰ ਮੋਦੀ ਦੁਆਰਾ ਟਵੀਟ ਦਾ ਸਹਾਰਾ ਲਏ ਜਾਣ ਬਾਅਦ ਮੋਦੀ ਦੇ ਚਾਹੁਣ ਤੇ ਉਸ ਦੇ ਵਿਚਾਰ ਜਾਣਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਸੀ। ਇੱਕਲੇ ਨਵੰਬਰ ਮਹੀਨੇ ਵਿੱਚ ਹੀ ਇਹ ਗਿਣਤੀ ਪ੍ਰਤੀ ਰੋਜ਼ 25 ਹਜ਼ਾਰ ਸੀ ਤੇ ਇਹ ਗਿਣਤੀ ਕੁਝ ਦਿਨਾਂ ਵਿੱਚ 50 ਹਜ਼ਾਰ ਪ੍ਰਤੀ ਦਿਨ ਵੀ ਪੁੱਜ ਗਈ ਸੀ। ਪਰ ਜਿਉਂ ਹੀ ਮੋਦੀ ਦਾ ਫੈਸਲਾ ਸਾਹਮਣੇ ਆਇਆ ਤਾਂ ਚਾਹੁਣ, ਸੁਨਣ ਤੇ ਜਾਣਨ ਵਾਲਿਆਂ ਦੀ ਸੂਚੀ ਦਾ ਗਰਾਫ ਹੇਠਾਂ ਆ ਡਿੱਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਸੂਤੀ ਹਾਲਤ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਖਿਰਕਾਰ ਯੂਨੀਅਨ ਦੀ ਵਜ਼ਾਰਤ ਵਿੱਚੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦਾ ਅੱਕ ਚੱਬ ਹੀ ਲਿਆ।
ਕੋਵਿਡ-19 ਮਹਾਂਮਾਰੀ ਦੇ ਕਾਰਨ ਆਰਥਿਕ ਮੰਦੀ ਦੇ ਚਲਦਿਆਂ ਕੇਂਦਰ ਅਤੇ ਰਾਜਾਂ ਵਿੱਚ ਜੀ.ਐਸ.ਟੀ. ਸੈਸ ਦਾ ਰੇੜਕਾ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਭਾਜਪਾ ਐਮ.ਪੀ. ਜੈਯੰਤ ਸਿਨਹਾ ਦੀ ਅਗਵਾਈ ਵਾਲੀ ਵਿੱਤੀ
ਸ਼ੁਰੂਆਤੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਇੱਕ ਵਾਰ 48 ਸੀਟਾਂ ਉੱਪਰ ਅੱਗੇ ਸੀ ਉੱਥੇ ਹੁਣ ਤਾਜ਼ਾ ਹਾਲਾਤ ਇਹ ਹਨ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ 58 ਸੀਟਾਂ ਉੱਤੇ ਅੱਗੇ ਚੱਲ
ਤਜਵੀਜ਼ਸ਼ੁਦਾ ਨਾਗਰਿਕਤਾ ਰਜਿਸਟਰ ਦੇ ਮਾਮਲੇ ਵਿੱਚ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਮੋਦੀ ਸਰਕਾਰ ਦੀ ਇਹ ਮੁਹਿੰਮ ਅਸਲ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੇਲੇ ਸ਼ੁਰੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: