ਅੱਜ ਮਿਤੀ 26 ਜੁਲਾਈ 2023 ਦਿਨ ਬੁਧਵਾਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੋਸਟਿ ਸਭਾ ਵਲੋਂ ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਦੇ ਸਹਿਯੋਗ ਦੇ ਨਾਲ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ ਉਪਰ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਕੀਤੀ ਗਈ ਅਤੇ ਸਵਾਗਤੀ ਸ਼ਬਦ ਰਵਿੰਦਰਪਾਲ ਸਿੰਘ ਨੇ ਕਹੇ।