ਘੱਟੋ-ਘੱਟ ਖ਼ਰੀਦ ਮੁੱਲ 'ਤੇ ਖ਼ਰੀਦ ਕਰਨ ਵਾਲਾ ਭਾਰਤ ਹੀ ਇਕੱਲਾ ਦੇਸ਼ ਹੈ। ਹੋਰ ਦੇਸ਼ਾਂ ਵਿਚ ਕੀਮਤ ਬਣਾਈ ਰੱਖਣ ਲਈ ਸਰਕਾਰ ਵਲੋਂ ਕੁਝ ਨਹੀਂ ਕੀਤਾ ਜਾਂਦਾ, ਸਰਕਾਰ ਦੀ ਸਰਪ੍ਰਸਤੀ ਅਧੀਨ ਨਿੱਜੀ ਕੰਪਨੀਆਂ ਵਲੋਂ ਨਾ ਸਿਰਫ ਅਨਾਜ ਸਗੋਂ ਹੋਰ ਫ਼ਸਲਾਂ ਦੀ ਵੀ ਖ਼ਰੀਦ ਕੀਤੀ ਜਾਂਦੀ ਹੈ। ਮੈਨੂੰ ਕੈਨੇਡਾ ਵਿਚ ਖੇਤੀ ਵਸਤੂਆਂ ਦੀ ਖ਼ਰੀਦ ਪ੍ਰਣਾਲੀ ਦੇ ਅਧਿਐਨ ਕਰਨ ਦਾ ਮੌਕਾ ਮਿਲਿਆ ਸੀ, ਜਿਸ ਵਿਚ ਮੈਂ ਵੇਖਿਆ ਕਿ ਕੈਨੇਡਾ ਵਰਗੇ ਵਿਸ਼ਾਲ ਦੇਸ਼ ਵਿਚ ਜਿਥੇ ਭੂਮੀ ਅਤੇ ਪਾਣੀ ਉਸ ਦੇਸ਼ ਦੀ ਸਿਰਫ 3 ਕਰੋੜ ਵਸੋਂ ਤੋਂ ਦਰਜਨਾਂ ਗੁਣਾ ਜ਼ਿਆਦਾ ਹੈ, ਉਥੇ ਵੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ