ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਰਤ ਦੇ ਅਜ਼ਾਦੀ ਦਿਹਾੜੇ ਦੇ ਵਿਰੋਧ ਵਿੱਚ ਅੱਜ (14 ਅਗਸਤ) ਅੰਮ੍ਰਿਤਸਰ ਵਿਖੇ ਰੋਸ ਮੁਜਾਹਰਾ ਕੀਤਾ ਗਿਆ। ਦਲ ਦੇ ਜਨਰਲ ਸਕੱਤਰ ਅਮਰੀਕ ਸਿੰਘ ਬਲੋਵਾਲ ਅਤੇ ਮਾਝਾ–ਦੋਆਬਾ ਜ਼ੋਨ ਦੇ ਦਫਤਰ ਇੰਚਾਰਜ ਨਵਦੀਪ ਸਿੰਘ, ਪਾਰਟੀ ਦੀ ਤਰਨਤਾਰਨ ਇਕਾਈ ਦੇ ਸ਼ਹਿਰੀ ਪ੍ਰਧਾਨ ਡਾ. ਗੁਰਜਿੰਦਰ ਸਿੰਘ ਦੀ ਅਗਵਾਈ ਵਿੱਚ ਪਾਰਟੀ ਕਾਰਜਕਰਤਾ ਭਾਰਤੀ ਉਪ ਮਹਾਂਦੀਪ 'ਚ ਅੰਦਰ ਘੱਟ ਗਿਣਤੀਆਂ ਦੀ ਅਜ਼ਾਦੀ ਨੁੰ ਦਬਾਉਣ ਵਾਲੀਆਂ ਕਾਰਵਾਈਆਂ ਖਿਲਾਫ ਰੋਸ ਪ੍ਰਗਟਾਉਂਦੀਆਂ ਤਸਵੀਰਾਂ, ਬੈਨਰ ਤੇ ਪਲੇਅ ਕਾਰਡ ਹੱਥਾਂ ਵਿੱਚ ਲੈਕੇ ਸਥਾਨਕ ਹਾਲ ਗੇਟ ਦੇ ਬਾਹਰ ਇਕੱਤਰ ਹੋਏ ਅਤੇ ਤਕਰੀਬਨ ਇੱਕ ਘੰਟਾ ਆਪਣੇ ਰੋਸ ਦਾ ਇਜ਼ਹਾਰ ਕੀਤਾ।