27 ਮਾਰਚ ਨੂੰ ਸਬ ਜੁਡੀਸ਼ਲ ਮੈਜਿਸਟਰੇਟ ਰਾਜਪੁਰਾ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ 2005 ਦਾ ਕੇਸ ਖਤਮ ਕਰ ਦਿੱਤਾ। ਜ਼ਿਕਰਯੋਗ ਹੈ ਕਿ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਐਡਵੋਕੇਟ ਨਿਰਮਲ ਸਿੰਘ ਵਲੋਂ 17 ਮਾਰਚ 2017 ਨੂੰ ਅਦਾਲਤ ਵਿਚ ਅਰਜ਼ੀ ਲਗਾ ਕੇ ਮੰਗ ਕੀਤੀ ਗਈ ਸੀ ਕਿ ਐਫ.ਆਈ.ਆਰ. ਨੰ: 37 ਮਿਤੀ 3/7/2005 ਅਧੀਨ ਧਾਰਾ 25 ਅਸਲਾ ਐਕਟ, 4/5 ਧਮਾਕਾਖੇਜ਼ ਸਮੱਗਰੀ ਐਕਟ, ਥਾਣਾ ਸਿਟੀ ਰਾਜਪੁਰਾ ਦੇ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਥਾਣਾ ਸਿਟੀ ਰਾਜਪੁਰਾ ਤੋਂ ਪੁੱਛਿਆ ਜਾਵੇ ਕਿ ਉਕਤ ਕੇਸ ਵਿਚ ਭਾਈ ਹਵਾਰਾ ਲੁੜੀਂਦੇ ਹਨ ਜਾਂ ਨਹੀਂ।