ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੇ ਥਾਣਾ ਸਦਰ, ਧੂਰੀ ਕੇਸ ਦੀ ਅਗਲੀ ਤਰੀਕ 27 ਮਾਰਚ ਪੈ ਗਈ ਹੈ। ਭਾਈ ਹਵਾਰਾ ਦੇ ਵਕੀਲਾਂ ਗੁਰਵਿੰਦਰ ਸਿੰਘ ਸਰਾਉਂ ਅਤੇ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਇਹ ਕੇਸ ਪੰਜਾਬ ਪੁਲਿਸ ਵਲੋਂ ਐਫ.ਆਈ.ਆਰ. 103/2005 ਤਹਿਤ ਥਾਣਾ ਸਦਰ, ਧੂਰੀ ਵਿਖੇ ਦਰਜ਼ ਕੀਤਾ ਗਿਆ ਸੀ। ਇਸ ਕੇਸ ਵਿਚ ਭਾਈ ਹਵਾਰਾ ਤੋਂ ਅਲਾਵਾ ਦੂਜਿਆਂ ਨੂੰ ਸਜ਼ਾ ਹੋ ਗਈ ਸੀ ਅਤੇ ਇਹ ਕੇਸ ਹੁਣ ਹਾਈਕੋਰਟ ਵਿਚ ਵਿਚਾਰ ਅਧੀਨ ਹੈ।