ਜੁਝਾਰੂ ਲਹਿਰ ਨੂੰ ਸਿਧਾਂਤਾਂ ਉਤੇ ਅਧਾਰਿਤ ਰਾਜਨੀਤਿਕ ਮੋੜ ਦੇਣ ਵਿਚ ਸੁਰਿੰਦਰਪਾਲ ਸਿੰਘ ਦਾ ਰੋਲ ਇਕ ਇਤਿਹਾਸਕ ਯਾਦਗਾਰ ਬਣਿਆ ਰਹੇਗਾ। ਅੱਜ ਉਹ ਭਾਵੇਂ ਸਾਡੇ ਵਿਚ ਮੌਜੂਦ ਨਹੀਂ, ਪਰ ਜਦੋਂ ਕਦੇ ਵੀ ਇਤਿਹਾਸਕਾਰ ਜੁਝਾਰੂ ਲਹਿਰ ਉਤੇ ਆਏ ਪੱਤਝੜ ਦੇ ਦੌਰ ਦੇ ਪਿੱਛੋਂ ਉਸ ਲਹਿਰ ਉਤੇ ਆਈ ਰਾਜਨੀਤਿਕ ਬਹਾਰ ਦੇ ਕਾਰਨਾਂ ਦਾ ਜ਼ਿਕਰ ਕਰਨਗੇ ਤਾਂ ਸੁਰਿੰਦਰਪਾਲ ਸਿੰਘ ਦੀਆਂ ਕੋਸ਼ਿਸ਼ਾਂ ਨੂੰ ਉਸ ਦੌਰ ਵਿੱਚ ਸਿਰਮੌਰ ਸਥਾਨ ਹਾਸਲ ਹੋਵੇਗਾ।