ਬਠਿੰਡਾ, 2 ਸਤੰਬਰ (ਅਨਿਲ ਵਰਮਾ): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਬਾਬਾ ਫਰੀਦ ਨਗਰ ਦੀ ਗਲੀ ਨੰ:4 ਵਿੱਚ ਸਥਿਤ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿੱਚ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਦੇਹਧਾਰੀ ਡੇਰਾਵਾਦ ਤੋਂ ਦੂਰ ਹੋਕੇ ਸਿੱਖ ਧਰਮ ਨਾਲ ਜੁੜਨ ਅਤੇ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਹੋਕੇ ਸਿੱਖੀ ਦੇ ਲੜ ਲੱਗਣ ਲਈ ਪ੍ਰੇਰਿਤ ਕਰਨ ਵਾਲੇ ਕਥਾਵਾਚਕ ਕੁਲਦੀਪ ਸਿੰਘ ਸਖਤ ਨੂੰ ਆਖਰਕਾਰ ਥਾਣਾ ਥਰਮਲ ਪੁਲਿਸ ਨੇ ਧਾਰਾ 295 ਏ ਤਹਿਤ ਪਰਚਾ ਦਰਜ ਕਰ ...